ਵਾਰਾਣਸੀ– ਵਾਰਾਣਸੀ ਦੀ ਐੱਮ. ਪੀ.-ਐੱਮ. ਐੱਲ. ਏ. ਕੋਰਟ ਨੇ ਜੋਤਿਸ਼ਪੀਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ, ਮਹੰਤ ਸੰਤੋਸ਼ ਦਾਸ ਉਰਫ ਸਤੂਆ ਬਾਬਾ, ਮਹੰਤ ਬਾਲਕ ਦਾਸ ਸਮੇਤ 25 ਲੋਕਾਂ ਨੂੰ ਭਗੌੜਾ ਐਲਾਨ ਕੀਤਾ ਹੈ। ਜਸਟਿਸ ਸੀਯਾਰਾਮ ਚੌਰਸੀਆ ਦੀ ਕੋਰਟ ਨੇ 7 ਸਾਲ ਪੁਰਾਣੇ ਬੇਇਨਸਾਫ਼ੀ ਬਦਲੇ ਦੀ ਯਾਤਰਾ ਦੇ ਮਾਮਲੇ ’ਚ ਇਹ ਆਦੇਸ਼ ਦਿੱਤਾ ਹੈ। ਇਸ ਦੌਰਾਨ ਇੱਥੇ ਭੰਨਤੋੜ ਕੀਤੀ ਗਈ ਸੀ ਅਤੇ ਜਮ ਕੇ ਬਵਾਲ ਹੋਇਆ ਸੀ। ਨਾਲ ਹੀ ਸਾਰਿਆਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਦੇ ਹੋਏ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਪੁਲਸ ਨੂੰ ਦਿੱਤੇ ਹਨ। ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਪੁਲਸ ਦੀ ਕਾਰਵਾਈ ਦੀ ਰਿਪੋਰਟ ਏ. ਡੀ. ਸੀ. ਪੀ. ਕਾਸ਼ੀ ਜ਼ੋਨ ਰਾਜੇਸ਼ ਕੁਮਾਰ ਪਾਂਡੇ ਪੇਸ਼ ਕਰਨ।
ਗੰਗਾ ਵਿਚ ਗਣੇਸ਼ ਮੂਰਤੀ ਦੇ ਵਿਸਰਜਨ ’ਤੇ ਅੜੇ ਲੋਕਾਂ ’ਤੇ ਹੋਏ ਲਾਠੀਚਾਰਜ ਖਿਲਾਫ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ 5 ਅਕਤੂਬਰ 2015 ਨੂੰ ਮੈਦਾਗਿਨ ਦੇ ਟਾਊਨਹਾਲ ਤੋਂ ਗੋਦੌਲੀਆ ਤੱਕ ਇਨਸਾਫ਼ ਬਦਲੇ ਦੀ ਯਾਤਰਾ ਕੱਢੀ ਸੀ। ਸਵਾਮੀ ਅਵਿਮੁਕਤੇਸ਼ਵਰਾਨੰਦ ਦੇ ਅੱਗੇ-ਅੱਗੇ ਇਕ ਜਥਾ ਵੀ ਚੱਲ ਰਿਹਾ ਸੀ, ਜਿਸ ਵਿਚ ਇਕ ਬਲਦ ਭੜਕ ਆ ਗਿਆ ਅਤੇ ਗਿਰਜਾ ਘਰ ਚੌਰਾਹੇ ਵੱਲ ਭੱਜਿਆ। ਇਸ ਤੋਂ ਬਾਅਦ ਉਥੇ ਭਗਦੜ ਮੱਚ ਗਈ। ਭਗਦੜ ਦੇਖ ਕੇ ਚੌਕ ਤੋਂ ਗੋਦੌਲੀਆ ਵੱਲ ਜਾ ਰਹੀ ਬੇਇਨਸਾਫ਼ੀ ਬਦਲੇ ਦੀ ਯਾਤਰਾ ਵਿਚ ਸ਼ਾਮਲ ਲੋਕ ਵੀ ਭੱਜਣ ਲੱਗੇ। ਉਨ੍ਹਾਂ ਨੂੰ ਲੱਗਾ ਕਿ ਪੁਲਸ ਨੇ ਯਾਤਰਾ ਨੂੰ ਰੋਕੀ ਹੈ ਅਤੇ ਲਾਠੀਚਾਰਜ ਕਰ ਦਿੱਤਾ ਹੈ। ਇਸ ਦੌਰਾਨ ਮੌਕਾ ਪਾ ਕੇ ਬਦਮਾਸ਼ਾਂ ਨੇ ਪਹਿਲਾਂ ਪੁਲਸ ਬੂਥ ਫਿਰ ਇਕ ਸਰਕਾਰੀ ਜੀਪ ਨੂੰ ਅੱਗ ਲਾ ਦਿੱਤੀ। ਬੂਥ ’ਚ ਲੱਗੀ ਅੱਗ ਭੜਕ ਗਈ ਸੀ ਕਿ ਇਸ ਦੀਆਂ ਲਪਟਾਂ ਨੇ ਪਿੱਛੇ ਟਾਂਗਾ ਸਟੈਂਡ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਵਿਚ ਇਕ ਮੈਜਿਸਟ੍ਰੇਟ ਦੀ ਜੀਪ, ਫਾਇਰ ਬ੍ਰਿਗੇਡ ਦੀ ਗੱਡੀ ਅਤੇ ਪੁਲਸ ਦੀ ਵੈਨ ਅਤੇ ਕਰੀਬ 2 ਦਰਜਨ ਬਾਈਕਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਗੋਦੌਲੀਆ ਟਾਂਗਾ ਸਟੈਂਡ ’ਤੇ 2 ਪੈਟਰੋਲ ਬੰਬ ਵੀ ਸੁੱਟੇ ਗਏ ਸਨ।
ਜੰਮੂ-ਸ਼੍ਰੀਨਗਰ ਹਾਈਵੇਅ ’ਤੇ ਟਰੱਕ ’ਚੋਂ 21 ਕਿਲੋਗ੍ਰਾਮ ਹੈਰੋਇਨ ਬਰਾਮਦ, ਹਿਰਾਸਤ ’ਚ ਡਰਾਈਵਰ
NEXT STORY