ਮੁੰਬਈ-ਇਕ ਮੈਟਰੋਪਾਲੀਟਨ ਮੈਜਿਸਟਰੇਟ ਅਦਾਲਤ ਨੇ ਇਥੇ ਆਰ. ਐੱਸ. ਐੱਸ. ਦੇ ਇਕ ਵਰਕਰ ਦੀ ਮਾਣਹਾਨੀ ਦੀ ਸ਼ਿਕਾਇਤ 'ਤੇ ਕਾਂਗਰਸ ਮੁਖੀ ਰਾਹੁਲ ਗਾਂਧੀ ਅਤੇ ਮਾਕਪਾ ਨੇਤਾ ਸੀਤਾਰਾਮ ਯੇਚੁਰੀ ਨੂੰ ਸੰਮਨ ਭੇਜਿਆ ਹੈ। ਇਸ ਵਰਕਰ ਨੇ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਨੂੰ 'ਭਾਜਪਾ-ਆਰ. ਐੱਸ. ਐੱਸ. ਵਿਚਾਰਧਾਰਾ ਨਾਲ ਕਥਿਤ ਤੌਰ 'ਤੇ ਜੋੜਨ 'ਤੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਅਦਾਲਤ ਨੇ 18 ਫਰਵਰੀ ਨੂੰ ਰਾਹੁਲ ਅਤੇ ਯੇਚੁਰੀ ਨੂੰ ਸੰਮਨ ਜਾਰੀ ਕੀਤਾ ਸੀ। ਮਾਮਲੇ ਦੀ ਅਗਲੀ ਸੁਣਵਾਈ 25 ਮਾਰਚ ਨੂੰ ਹੋਵੇਗੀ।
ਪੁਲਵਾਮਾ ਹਮਲਾ : 9 ਦਿਨ ਪਹਿਲਾਂ ਹੀ ਮਸੂਦ ਅਜ਼ਹਰ ਨੇ ਦਿੱਤੇ ਸਨ ਸੰਕੇਤ
NEXT STORY