ਨਵੀਂ ਦਿੱਲੀ-ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਇਥੇ ਇਕ ਸ਼ਿਕਾਇਤ 'ਤੇ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੂੰ 7 ਜੂਨ ਨੂੰ ਤਲਬ ਕੀਤਾ। ਸ਼ਿਕਾਇਤ ਥਰੂਰ ਦੀ ਇਸ ਕਥਿਤ ਟਿੱਪਣੀ ਨੂੰ ਲੈ ਕੇ ਕੀਤੀ ਗਈ ਕਿ ਇਕ ਆਰ. ਐੱਸ. ਐੱਸ. ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ 'ਸ਼ਿਵਲਿੰਗ 'ਤੇ ਬੈਠੇ ਠੂੰਹੇਂ' ਨਾਲ ਕੀਤੀ ਸੀ। ਐਡੀਸ਼ਨਲ ਚੀਫ ਮੈਟਰੋਪਾਲਿਟਨ ਮੈਜਿਸਟਰੇਟ ਸਮਰ ਵਿਸ਼ਾਲ ਨੂੰ ਦਿੱਲੀ ਭਾਜਪਾ ਨੇਤਾ ਰਾਜੀਵ ਬੱਬਰ ਵਲੋਂ ਥਰੂਰ ਦੇ ਵਿਰੁੱਧ ਦਾਇਰ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਕੀਤੀ ਗਈ। ਬੱਬਰ ਦਾ ਕਹਿਣਾ ਹੈ ਕਿ ਕਾਂਗਰਸੀ ਨੇਤਾ ਦੇ ਬਿਆਨ ਨਾਲ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸੱਟ ਲੱਗੀ ਹੈ।
ਥਰੂਰ ਨੇ ਪਿਛਲੇ ਸਾਲ ਅਕਤੂਬਰ 'ਚ ਦਾਅਵਾ ਕੀਤਾ ਸੀ ਕਿ ਇਕ ਆਰ. ਐੱਸ. ਐੱਸ. ਨੇਤਾ ਨੇ ਪ੍ਰਧਾਨ ਮੰਤਰੀ ਦੀ ਤੁਲਨਾ ਸ਼ਿਵਲਿੰਗ 'ਤੇ ਬੈਠੇ ਠੂੰਹੇਂ ਨਾਲ ਕੀਤੀ ਸੀ। ਸ਼ਿਕਾਇਤ ਵਿਚ ਕਿਹਾ ਗਿਆ,''ਮੈਂ ਭਗਵਾਨ ਸ਼ਿਵ ਦਾ ਭਗਤ ਹਾਂ, ਹਾਲਾਂਕਿ ਮੁਲਜ਼ਮ (ਥਰੂਰ) ਨੇ ਕਰੋੜਾਂ ਸ਼ਿਵ ਭਗਤਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਇਹ ਬਿਆਨ ਦਿੱਤਾ, ਜਿਸ ਨਾਲ ਭਾਰਤ ਅਤੇ ਦੇਸ਼ ਤੋਂ ਬਾਹਰ ਮੌਜੂਦ ਭਗਵਾਨ ਸ਼ਿਵ ਦੇ ਸਾਰੇ ਭਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਹੈ।''
ਛੱਤੀਸਗੜ੍ਹ 'ਚ ਨਕਸਲੀ ਹਮਲਾ, 2 ਜਵਾਨ ਸ਼ਹੀਦ
NEXT STORY