ਔਰਈਆ - ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲੇ ’ਚ 16 ਸਾਲ ਦੀ ਆਪਣੀ ਨਾਬਾਲਗ ਭੈਣ ਨੂੰ ਚਚੇਰੇ ਭਰਾ ਨੇ ਜਬਰ-ਜ਼ਨਾਹ ਪਿੱਛੋਂ ਕਤਲ ਕਰ ਦਿੱਤਾ। ਫਿਰ ਸਬੂਤ ਨਸ਼ਟ ਕਰਨ ਲਈ ਲਾਸ਼ ਨੂੰ ਫੰਦੇ ਨਾਲ ਲਟਕਾ ਦਿੱਤਾ। ਪਰਿਵਾਰ ਦੇ ਮੈਂਬਰਾਂ ਨੇ ਚਚੇਰੇ ਭਰਾ ’ਤੇ ਇਸ ਸਬੰਧੀ ਗੰਭੀਰ ਦੋਸ਼ ਲਾਏ ਹਨ।
ਪਰਿਵਾਰ ਦੀ ਸ਼ਿਕਾਇਤ ’ਤੇ ਪੁਲਸ ਨੇ ਮੁਲਜ਼ਮ ਚਚੇਰੇ ਭਰਾ ਵਿਰੁੱਧ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਦੀ ਸ਼ੁਰੂਆਤੀ ਰਿਪੋਰਟ ’ਚ ਮੌਤ ਦਾ ਕਾਰਨ ਫਾਂਸੀ ਦੱਸਿਆ ਗਿਆ ਹੈ।
ਜਬਰ-ਜਨਾਹ ਦੇ ਦੋਸ਼ ਸਮੇਤ ਹੋਰ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਨੇ ਸ਼ੁਰੂ ’ਚ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਪੁਲਸ ਸੁਪਰਡੈਂਟ ਦੇ ਦਫ਼ਤਰ ’ਚ ਪ੍ਰਦਰਸ਼ਨ ਕੀਤਾ ਸੀ।
ਅਧਿਕਾਰੀਆਂ ਵੱਲੋਂ ਨਿਰਪੱਖ ਜਾਂਚ ਤੇ ਸਖ਼ਤ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਗਿਆ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪੱਖਾਂ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
UPSC 'ਚ ਨੌਕਰੀ ਦਾ ਸੁਨਹਿਰੀ ਮੌਕਾ: ਗਰੁੱਪ A-B ਦੀਆਂ ਕਈ ਅਸਾਮੀਆਂ ਲਈ ਭਰਤੀ ਸ਼ੁਰੂ
NEXT STORY