ਲਖਨਊ (ਭਾਸ਼ਾ)-ਕੋਵਿਡ ਦੇ ਵਧਦੇ ਇਨਫੈਕਸ਼ਨ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ‘ਭਾਰਤ ਜੋੜੋ ਯਾਤਰਾ’ ਰੋਕਣ ਸਬੰਧੀ ਚਿੱਠੀ ਲਿਖੇ ਜਾਣ ਦਰਮਿਆਨ ਯਾਤਰਾ ਦੀ ਸੂਬਾਈ ਤਾਲਮੇਲ ਕਮੇਟੀ ਦੇ ਪ੍ਰਧਾਨ ਸਲਮਾਨ ਖੁਰਸ਼ੀਦ ਨੇ ਵੀਰਵਾਰ ਕਿਹਾ ਕਿ ਯਾਤਰਾ ਨਹੀਂ ਰੋਕੀ ਜਾਵੇਗੀ। ਖੁਰਸ਼ੀਦ ਨੇ ਇਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਆਪਣੀ ਯਾਤਰਾ ’ਚ ਕੋਵਿਡ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਸਭ ਤੋਂ ਪਹਿਲਾਂ ਹਰ ਹਾਲ ’ਚ ਕਰੇਗੀ ਪਰ ਯਾਤਰਾ ਨਹੀਂ ਰੁਕੇਗੀ। ਕਾਂਗਰਸ ਨੇਤਾ ਕੋਲੋਂ ਪੁੱਛਿਆ ਗਿਆ ਸੀ ਕਿ ਮਾਂਡਵੀਆ ਨੇ ਰਾਹੁਲ ਨੂੰ ਚਿੱਠੀ ਲਿਖ ਕੇ ਯਾਤਰਾ ਰੋਕਣ ਲਈ ਕਿਹਾ ਹੈ ਕਿਉਂਕਿ ਯਾਤਰਾ ਪ੍ਰੋਗਰਾਮ ’ਤੇ ਇਸ ਦਾ ਅਸਰ ਪਵੇਗਾ। ਯਾਤਰਾ ਦੀ ਉੱਤਰ ਪ੍ਰਦੇਸ਼ ਤਾਲਮੇਲ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਲੋਕਤੰਤਰਿਕ ਵਿਵਸਥਾ ’ਚ ਹਰ ਪਾਰਟੀ ਅਤੇ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ।
ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ’ਚ ASI ਨੂੰ ਕੀਤਾ ਗ੍ਰਿਫ਼ਤਾਰ
ਕਾਂਗਰਸ ਦੀ ਇਸ ਯਾਤਰਾ ਤੋਂ ਸਰਕਾਰ ਡਰ ਗਈ ਹੈ, ਇਸ ਲਈ ਤਰ੍ਹਾਂ-ਤਰ੍ਹਾਂ ਦੇ ਹੁਕਮ ਅਤੇ ਚਿੱਠੀਆਂ ਜਾਰੀ ਕਰ ਰਹੀ ਹੈ। ਖੁਰਸ਼ੀਦ ਨੇ ਇਕ ਹੋਰ ਸਵਾਲ ’ਤੇ ਕਿਹਾ ਕਿ ਪਾਰਟੀ ਯਾਤਰਾ ਕੱਢਣ ਲਈ ਸਬੰਧਤ ਪ੍ਰਸ਼ਾਸਨ ਕੋਲੋਂ ਜ਼ਰੂਰੀ ਇਜਾਜ਼ਤ ਲੈਂਦੀ ਹੈ। ਜੇਕਰ ਭਾਜਪਾ ਸਰਕਾਰ ਨੇ ਪ੍ਰਸ਼ਾਸਨ ਰਾਹੀਂ ‘ਭਾਰਤ ਜੋੜੋ ਯਾਤਰਾ’ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਲੋਕਤੰਤਰਿਕ ਸੰਸਥਾਵਾਂ ਨੂੰ ਜਵਾਬ ਦੇਣਾ ਪਵੇਗਾ। ਸੰਸਦ ’ਚ ਮਾਸਕ ਨੂੰ ਜ਼ਰੂਰੀ ਕੀਤੇ ਜਾਣ ਅਤੇ ਪ੍ਰਧਾਨ ਮੰਤਰੀ ਦੇ ਮਾਸਕ ਪਹਿਨ ਕੇ ਸਦਨ ਪੁੱਜਣ ਵਾਲੇ ਪੁੱਛੇ ਗਏ ਇਕ ਸਵਾਲ ’ਤੇ ਖੁਰਸ਼ੀਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬਹੁਤ ਚੰਗੇ ਥਿਏਟਰ ਆਰਟਿਸਟ ਹਨ।
ਇਹ ਖ਼ਬਰ ਵੀ ਪੜ੍ਹੋ : ਕਸਟਮ ਵਿਭਾਗ ਨੂੰ ਮਿਲੀ ਸਫ਼ਲਤਾ, ਏਅਰਪੋਰਟ ’ਤੇ ਲੱਖਾਂ ਦਾ ਸੋਨਾ ਹੋਇਆ ਜ਼ਬਤ
ਦੇਸ਼ ਦੇ ਇਸ ਸੂਬੇ 'ਚ ਮਾਸਕ ਪਾਉਣਾ ਹੋਇਆ ਲਾਜ਼ਮੀ, ਕੋਵਿਡ ਵਾਰਡ ਖੋਲ੍ਹਣ ਦਾ ਵੀ ਕੀਤਾ ਫੈਸਲਾ
NEXT STORY