ਭੁਵਨੇਸ਼ਵਰ (ਭਾਸ਼ਾ)— ਆਈ. ਆਈ. ਟੀ-ਭੁਵਨੇਸ਼ਵਰ ਨੇ ਗ੍ਰੈਜੂਏਸ਼ਨ ਦੇ ਆਖਰੀ ਸਮੈਸਟਰ ਦੀ ਪ੍ਰੀਖਿਆ ਆਨਲਾਈਨ ਜ਼ਰੀਏ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ, ਤਾਂ ਕਿ ਵਿਦਿਆਰਥੀ ਸਮੇਂ 'ਤੇ ਗਰੈਜੂਏਟ ਦੀ ਡਿਗਰੀ ਹਾਸਲ ਕਰ ਸਕਣ। ਸੰਸਥਾ ਵਲੋਂ ਬੁੱਧਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਆਈ. ਆਈ. ਟੀ-ਭੁਵਨੇਸ਼ਵਰ ਦੀ ਸੈਨੇਟ ਨੇ ਮੁਲਾਂਕਣ ਦੇ ਮਾਪਦੰਡਾਂ ਨਾਲ ਬਿਨਾਂ ਸਮਝੌਤਾ ਕੀਤੇ ਸੰਸਥਾ ਦੇ ਨਿਯਮਾਂ ਅਤੇ ਵਿਦਿਆਰਥੀਆਂ ਦੀ ਗ੍ਰੈਜੂਏਸ਼ਨ ਯਕੀਨੀ ਕਰਨ ਲਈ ਇਹ ਫੈਸਲਾ ਲਿਆ ਹੈ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀ ਇਸ ਸਬੰਧ ਵਿਚ ਜਾਰੀ ਦੋ ਸਮਾਂ ਸਾਰਣੀਆਂ 'ਚੋਂ ਕਿਸੇ ਇਕ ਨੂੰ ਚੁਣ ਸਕਦੇ ਹਨ।
ਪਹਿਲੀ ਸਮਾਂ ਸਾਰਣੀ ਮੁਤਾਬਕ ਪ੍ਰੀਖਿਆ 24 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਦੂਜੀ ਜੁਲਾਈ ਦੇ ਅਖੀਰਲੇ ਹਫਤੇ ਜਾਂ ਅਗਸਤ ਦੇ ਪਹਿਲੇ ਹਫਤੇ 'ਚ ਸ਼ੁਰੂ ਹੋਵੇਗੀ। ਦੱਸਿਆ ਗਿਆ ਹੈ ਕਿ ਜੇਕਰ ਕੋਰੋਨਾ ਵਾਇਰਸ ਨਾਲ ਜੁੜੇ ਹਾਲਾਤ ਠੀਕ ਹੁੰਦੇ ਤਾਂ ਵਿਦਿਆਰਥੀ ਸੰਸਥਾ ਆ ਸਕਦੇ ਹਨ ਅਤੇ ਪ੍ਰੀਖਿਆ ਦੇ ਸਕਦੇ ਹਨ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦਾ ਅਸਰ ਹਰ ਖੇਤਰ 'ਚ ਪਿਆ ਹੈ। ਵਿਦਿਆਰਥੀ ਦੀ ਪੜ੍ਹਾਈ 'ਤੇ ਵੀ ਕੋਰੋਨਾ ਦਾ ਡੂੰਘਾ ਅਸਰ ਦੇਖਣ ਨੂੰ ਮਿਲਿਆ ਹੈ। ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਪਰ ਜ਼ਿਆਦਾਤਰ ਮਾਪਿਆਂ 'ਤੇ ਇਸ ਦਾ ਬੋਝ ਪਿਆ ਹੈ। ਸਕੂਲ ਅਤੇ ਕਾਲਜ ਤੱਕ ਦੀਆਂ ਪ੍ਰੀਖਿਆਵਾਂ ਨੂੰ ਅੱਗੇ ਪਾਉਣਾ ਪਿਆ ਹੈ। ਸਕੂਲ-ਕਾਲਜ ਅਜੇ ਬੰਦ ਹਨ ਅਤੇ ਸਰਕਾਰ ਵਲੋਂ ਇਨ੍ਹਾਂ ਨੂੰ ਖੋਲ੍ਹਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਕੇਰਲ 'ਚ ਗਰਭਵਤੀ ਹਥਣੀ ਦੀ ਮੌਤ ਦੇ ਦੋਸ਼ੀਆਂ ਨੂੰ ਮਿਲੇਗੀ ਸਖਤ ਸਜ਼ਾ : ਪ੍ਰਕਾਸ਼ ਜਾਵਡੇਕਰ
NEXT STORY