ਮੁੰਬਈ (ਭਾਸ਼ਾ)— ਮਹਾਰਾਸ਼ਟਰ ਵਿਚ ਮੰਗਲਵਾਰ ਨੂੰ 23 ਹੋਰ ਲੋਕਾਂ ਵਿਚ ਕੋਰੋਨਾਵਾਇਰਸ (ਕੋਵਿਡ-19) ਦੀ ਪੁਸ਼ਟੀ ਹੋਣ ਤੋਂ ਬਾਅਦ ਸੂਬੇ 'ਚ ਕੁਲ ਪੀੜਤ ਮਰੀਜ਼ਾਂ ਦੀ ਗਿਣਤੀ 891 'ਤੇ ਪਹੁੰਚ ਗਈ ਹੈ। ਸਿਹਤ ਅਧਿਕਾਰੀ ਨੇ ਇਨ੍ਹਾਂ 23 ਨਵੇਂ ਮਾਮਲਿਆਂ 'ਚੋਂ 10 ਮਾਮਲੇ ਮੁੰਬਈ ਤੋਂ, 4 ਪੁਣੇ ਤੋਂ, 3 ਅਹਿਮਦਨਗਰ ਤੋਂ, ਬੁਲਢਾਣਾ ਅਤੇ ਨਾਗਪੁਰ ਤੋਂ 2-2 ਮਾਮਲੇ ਅਤੇ ਸਾਂਗਲੀ ਅਤੇ ਠਾਣੇ ਤੋਂ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਸੂਬੇ 'ਚ ਹੁਣ ਤਕ 52 ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਭਾਰਤ 'ਚ ਵੀ ਕੋਰੋਨਾ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਇੱਥੇ ਇਸ ਮਹਾਮਾਰੀ ਨਾਲ 114 ਲੋਕ ਮੌਤ ਦੇ ਮੂੰਹ 'ਚ ਚੱਲੇ ਗਏ ਹਨ ਅਤੇ ਹੁਣ ਤਕ ਦੇਸ਼ 'ਚ 4421 ਮਾਮਲੇ ਸਾਹਮਣੇ ਆ ਚੁੱਕੇ ਹਨ। ਚੰਗੀ ਗੱਲ ਇਹ ਹੈ ਕਿ 325 ਲੋਕ ਇਸ ਜਾਨਲੇਵਾ ਵਾਇਰਸ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ 354 ਕੇਸ ਨਵੇਂ ਆਏ ਹਨ ਅਤੇ 5 ਲੋਕਾਂ ਦੀ ਮੌਤ ਹੋਈ ਹੈ। ਇਸ ਵਾਇਰਸ ਨਾਲ ਨਜਿੱਠਣ ਲਈ ਦੇਸ਼ 'ਚ 21 ਦਿਨਾਂ ਦਾ ਲਾਕਡਾਊਨ ਹੈ, ਜੋ ਕਿ 14 ਅਪ੍ਰੈਲ ਤਕ ਜਾਰੀ ਰਹੇਗਾ। ਲਾਕਡਾਊਨ ਦੌਰਾਨ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ। ਭਾਰਤ ਦੇ ਕਰੀਬ 31 ਸੂਬਿਆਂ 'ਚ ਇਹ ਵਾਇਰਸ ਫੈਲ ਚੁੱਕਾ ਹੈ।
ਇਹ ਵੀ ਪੜ੍ਹੋ : ਭਾਰਤ 'ਚ 'ਕੋਰੋਨਾ' ਪਸਾਰ ਰਿਹਾ ਤੇਜ਼ੀ ਨਾਲ ਪੈਰ, 114 ਲੋਕਾਂ ਦੀ ਮੌਤ
ਟਰੰਪ ਦੀ ਧਮਕੀ 'ਤੇ ਭਾਰਤ ਦਾ ਜਵਾਬ- ਸਾਡੇ ਲਈ ਦੇਸ਼ ਪਹਿਲਾਂ, ਜਿੱਥੇ ਲੋੜ ਉੱਥੇ ਭੇਜਾਂਗੇ ਦਵਾਈ
NEXT STORY