ਨਵੀਂ ਦਿੱਲੀ– ਹੁਣ ਇਹ ਸਾਫ਼ ਹੋ ਚੁੱਕਿਆ ਹੈ ਕਿ ਜਦੋਂ ਵੀ ਜ਼ਿਆਦਾ ਟੈਸਟ ਕੀਤੇ ਜਾਣਗੇ, ਦੇਸ਼ ’ਚ ਕੋਰੋਨਾ ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣਗੇ। 5 ਮਈ ਨੂੰ ਪੂਰੇ ਭਾਰਤ ’ਚ 19.2 ਲੱਖ ਟੈਸਟ ਕੀਤੇ ਗਏ ਅਤੇ ਕੋਰੋਨਾ ਮਾਮਲਿਆਂ ਦੀ ਰਿਕਾਰਡ ਗਿਣਤੀ 4,12,624 ਪਹੁੰਚ ਗਈ। ਅਜਿਹਾ ਹੀ 30 ਅਪ੍ਰੈਲ ਨੂੰ ਹੋਇਆ ਜਦੋਂ 19.5 ਲੱਖ ਟੈਸਟ ਕੀਤੇ ਗਏ ਅਤੇ ਉਦੋਂ 4,02,014 ਮਾਮਲੇ ਸਾਹਮਣੇ ਆਏ।
ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, ਲਗਾਤਾਰ ਦੂਜੇ ਦਿਨ ਮਾਮਲੇ 4 ਲੱਖ ਤੋਂ ਪਾਰ , 3915 ਮਰੀਜ਼ਾਂ ਦੀ ਮੌਤ
2 ਮਈ ਨੂੰ ਜਦੋਂ ਮਾਮਲੇ 3,70,082 ’ਤੇ ਆ ਗਏ ਤਾਂ ਸਰਕਾਰੀ ਮਾਹਿਰਾਂ ਨੇ ਖੂਬ ਢੋਲ ਬਜਾਏ ਕਿ ਕੋਰੋਨਾ ਦੇ ਨਵੇਂ ਮਾਮਲੇ ਘਟਣ ਲੱਗੇ ਹਨ ਇਸ ਲਈ ਦੂਜੀ ਲਹਿਰ 15 ਮਈ ਤੱਕ ਠੰਡੀ ਪੈ ਜਾਵੇਗੀ ਪਰ ਇਸ ਗੱਲ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਕਿ ਦੇਸ਼ ’ਚ ਪਿਛਲੇ ਇਕ ਹਫ਼ਤੇ ’ਚ ਕਾਫ਼ੀ ਘੱਟ 15 ਲੱਖ ਟੈਸਟ ਕੀਤੇ ਗਏ। 4.5 ਲੱਖ ਟੈਸਟ ਘੱਟ ਹੋਣ ਨਾਲ 2 ਦਿਨਾਂ ’ਚ 32,000 ਮਾਮਲਿਆਂ ’ਚ ਗਿਰਾਵਟ ਦਰਜ ਕੀਤੀ ਗਈ। ਸਾਰੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਕਿ ਕੋਰੋਨਾ ਦੀ ਲਹਿਰ ਵਾਪਸ ਜਾ ਰਹੀ ਹੈ। ਅਗਲੇ ਹੀ ਦਿਨ 16.6 ਲੱਖ ਟੈਸਟ ਕੀਤੇ ਗਏ ਅਤੇ ਮਾਮਲੇ 15,000 ਘੱਟ ਹੋ ਕੇ 3.55 ਲੱਖ ’ਤੇ ਪਹੁੰਚ ਗਏ। ਪਰ ਝੱਟਕਾ ਵੀਰਵਾਰ ਸਵੇਰੇ ਲੱਗਾ ਜਦੋਂ ਨਵੇਂ ਮਾਮਲੇ 4.12 ਲੱਖ ਦੇ ਅੰਕੜੇ ਨੂੰ ਛੂਹ ਗਏ।
ਇਹ ਵੀ ਪੜ੍ਹੋ– ਕੋਰੋਨਾ ਪੀੜਤ ਪਿਓ ਦੀ ਹੋਈ ਮੌਤ, ਸਸਕਾਰ ਵੇਲੇ ਧੀ ਨੇ ਬਲਦੀ ਚਿਖ਼ਾ ’ਚ ਮਾਰੀ ਛਾਲ
ਪਿਛਲੇ ਕੁਝ ਦਿਨਾਂ ਤੋਂ ਕਈ ਸੂਬੇ ਘੱਟ ਟੈਸਟ ਕਰ ਰਹੇ ਸਨ ਇਸ ਲਈ ਨਵੇਂ ਮਾਮਲਿਆਂ ’ਚ ਗਿਰਾਵਟ ਵੇਖੀ ਗਈ। ਮੋਦੀ ਸਰਕਾਰ ਵੀ ਕੋਰੋਨਾ ਦੀ ਡਿੱਗਦੇ ਅੰਕੜਿਆਂ ਕਾਰਨ ਲਾਕਡਾਊਨ ਟਾਲ ਰਹੀ ਹੈ। ਭਾਵੇਂ ਮਹਾਰਾਸ਼ਟਰ ਹੋਵੇ, ਉੱਤਰ ਪ੍ਰਦੇਸ਼ ਜਾਂ ਦਿੱਲੀ ਹੋਵੇ ਜਾਂ ਫਿਰ ਦੇਸ਼ ਦੀ ਗੱਲ ਹੋਵੇ ਤਾਂ ਹਰ ਜਗ੍ਹਾ ਕਹਾਣੀ ਇਕ ਹੀ ਹੈ। ਉੱਤਰ ਪ੍ਰਦੇਸ਼ ਵਰਗੇ ਸੂਬਿਆਂ ’ਚ ਤਾਂ ਮਰੀਜ਼ਾਂ ਨੂੰ ਜਾਂ ਤਾਂ ਨੈਗੇਟਿਵ ਕੋਰੋਨਾ ਰਿਪੋਰਟ ਦੇ ਦਿੱਤੀ ਗਈ ਜਾਂ ਜ਼ੁਬਾਨੀ ਕਹਿ ਦਿੱਤਾ ਗਿਆ ਕਿ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਹੈ। ਮਹਾਰਾਸ਼ਟਰ ’ਚ ਜੇਕਰ ਪਿਛਲੇ 5-6 ਦਿਨਾਂ ’ਚ 15 ਤੋਂ 18 ਫ਼ੀਸਦੀ ਤੱਕ ਮਾਮਲਿਆਂ ’ਚ ਕਮੀ ਆਈ ਹੈ ਤਾਂ 4 ਮਈ ਨੂੰ ਟੈਸਟ ’ਚ 17 ਫ਼ੀਸਦੀ ਦੀ ਵੱਡੀ ਗਿਰਾਵਟ ਵੀ ਦਰਜ ਕੀਤੀ ਗਈ ਸੀ। 5 ਮਈ ਨੂੰ ਟੈਸਟ ਦੀ ਗਿਣਤੀ ’ਚ ਫਿਰ ਤੋਂ ਵਾਧਾ ਹੋ ਗਿਆ। ਦਿੱਲੀ, ਉੱਤਰ ਪ੍ਰਦੇਸ਼ ਅਤੇ ਕੁਝ ਹੋਰ ਸੂਬਿਆਂ ’ਚ ਵੀ ਅਜਿਹਾ ਹੀ ਹੋ ਰਿਹਾ ਹੈ।
ਇਹ ਵੀ ਪੜ੍ਹੋ– ਦਰਦਨਾਕ: ਕੋਰੋਨਾ ਪੀੜਤ ਪਿਓ ਨੇ ਮੰਗਿਆ ਪਾਣੀ ਪਰ ਮਾਂ ਨੇ ਧੀ ਨੂੰ ਰੋਕਿਆ, ਤੜਫ਼-ਤੜਫ਼ ਕੇ ਹੋਈ ਮੌਤ (ਵੀਡੀਓ)
ਕੋਰੋਨਾ ਦੀ ਦੂਜੀ ਲਹਿਰ ਨੇ ਪਿੰਡਾਂ 'ਚ ਪਸਾਰੇ ਪੈਰ, ਸਿਹਤ ਸਹੂਲਤਾਂ ਦੀ ਘਾਟ ਕਾਰਨ ਮੌਤਾਂ ਦੇ ਅੰਕੜੇ ਵਧੇ
NEXT STORY