ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਕਿਹਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਜਾਰੀ ਮੈਨੀਫੈਸਟੋ 'ਚ ਕੋਵਿਡ-19 ਦੀ ਟੀਕਾ ਮੁਫ਼ਤ ਦੇਣ ਦਾ ਵਾਅਦਾ ਕਰਨਾ ਚੋਣ ਜ਼ਾਬਤਾ ਦੀ ਉਲੰਘਣਾ ਨਹੀਂ ਕੀਤਾ ਹੈ। ਆਰ.ਟੀ.ਆਈ. ਵਰਕਰ ਸਾਕੇਤ ਗੋਖਲੇ ਦੀ ਸ਼ਿਕਾਇਤ 'ਤੇ ਜਵਾਬ ਦਿੰਦੇ ਹੋਏ ਕਮਿਸ਼ਨ ਨੇ ਕਿਹਾ ਕਿ ਉਸ ਨੇ ਪਾਇਆ ਕਿ ਇਸ ਮਾਮਲੇ 'ਚ ਚੋਣ ਜ਼ਾਬਤਾ ਦੀ ਉਲੰਘਣਾ ਨਹੀਂ ਹੋਈ ਹੈ। ਕਮਿਸ਼ਨ ਨੇ ਕਿਹਾ,''ਚੋਣ ਜ਼ਾਬਤਾ ਦੇ ਕਿਸੇ ਵੀ ਪ੍ਰਬੰਧ ਦਾ ਉਲੰਘਣ ਨਹੀਂ ਪਾਇਆ ਗਿਆ ਹੈ।''
ਇਹ ਵੀ ਪੜ੍ਹੋ : ਪਟਾਕੇ 'ਤੇ ਗਿਲਾਸ ਰੱਖ ਕੇ ਚਲਾਉਣ ਨਾਲ ਬੱਚੇ ਦੀ ਮੌਤ, ਸਰੀਰ 'ਚ ਵੜੇ ਸਟੀਲ ਦੇ ਟੁੱਕੜੇ
ਦੱਸਣਯੋਗ ਹੈ ਕਿ ਗੋਖਲੇ ਨੇ ਦਾਅਵਾ ਕੀਤਾ ਸੀ ਕਿ ਮੁਫ਼ਤ ਟੀਕੇ ਦਾ ਵਾਅਦਾ ਪੱਖਪਾਤਪੂਰਨ ਅਤੇ ਚੋਣ ਦੌਰਾਨ ਕੇਂਦਰ ਸਰਕਾਰ ਵਲੋਂ ਸੱਤਾ ਦੀ ਗਲਤ ਵਰਤੋਂ ਹੈ। ਸੂਤਰਾਂ ਨੇ ਦੱਸਿਆ ਕਿ ਕਮਿਸ਼ਨ ਨੇ ਚੋਣ ਜ਼ਾਬਤਾ ਦੇ 8ਵੇਂ ਭਾਗ 'ਚ ਚੋਣ ਮੈਨੀਫੈਸਟੋ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਨਤੀਜਾ ਕੱਢਿਆ ਕਿ ਮੁਫ਼ਤ ਟੀਕੇ ਦਾ ਵਾਅਦਾ ਨਿਯਮਾਂ ਦਾ ਉਲੰਘਣ ਨਹੀਂ ਕਰਦਾ ਹੈ। ਚੋਣ ਕਮਿਸ਼ਨ ਨੇ ਇਕ ਪ੍ਰਬੰਧ ਦਾ ਜ਼ਿਕਰ ਕਰਦੇ ਹੋਏ ਕਿਹਾ,''ਸੰਵਿਧਾਨ 'ਚ ਸੂਬੇ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ 'ਚ ਕਿਹਾ ਗਿਆ ਹੈ ਕਿ ਰਾਜ ਨਾਗਰਿਕਾਂ ਦੇ ਕਲਿਆਣ ਲਈ ਯੋਜਨਾਵਾਂ ਬਣਾਏਗਾ ਅਤੇ ਅਜਿਹੇ 'ਚ ਮੈਨੀਫੈਸਟੋ 'ਚ ਅਜਿਹੀ ਕਲਿਆਣਕਾਰੀ ਯੋਜਨਾ ਨੂੰ ਲਾਗੂ ਕਰਨ ਦੇ ਵਾਅਦੇ 'ਤੇ ਕੋਈ ਨਾਰਾਜ਼ਗੀ ਨਹੀਂ ਹੋ ਸਕਦੀ।''
ਇਹ ਵੀ ਪੜ੍ਹੋ : ਪੁੱਤਾਂ ਦੇ ਗ਼ਮਾਂ 'ਚ ਰੋਂਦੀਆਂ ਮਾਂਵਾਂ, ਅੱਤਵਾਦੀਆਂ ਨੇ ਬੁਝਾਏ 2 ਪਰਿਵਾਰਾਂ ਦੇ ਇਕਲੌਤੇ ਚਿਰਾਗ
ਕਮਿਸ਼ਨ ਨੇ ਇਕ ਹੋਰ ਪ੍ਰਬੰਧ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਵੋਟਰਾਂ ਦਾ ਭਰੋਸਾ ਉਨ੍ਹਾਂ ਨੂੰ ਵਾਅਦਿਆਂ ਦੇ ਭਰੋਸੇ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਨ੍ਹਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਚੋਣ ਕਮਿਸ਼ਨ ਨੇ ਆਪਣੇ ਜਵਾਬ 'ਚ ਕਿਹਾ,''ਇਹ ਸਾਫ਼ ਕੀਤਾ ਜਾਂਦਾ ਹੈ ਕਿ ਚੋਣਾਵੀ ਐਲਾਨ ਪੱਤਰ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਕਿਸੇ ਖਾਸ ਚੋਣ ਦੇ ਸੰਦਰਭ 'ਚ ਜਾਰੀ ਕੀਤੇ ਜਾਂਦੇ ਹਨ।'' ਗੋਖਲੇ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ,''ਭਾਰਤ ਦੇ ਚੋਣ ਕਮਿਸ਼ਨ ਨੇ ਇਸ ਤੱਥ ਨੂੰ ਹੈਰਾਨੀਜਨਕ ਰੂਪ ਨਾਲ ਨਜ਼ਰਅੰਦਾਜ ਕੀਤਾ ਕਿ ਕੇਂਦਰ ਸਰਕਾਰ ਨੇ ਇਹ ਐਲਾਨ ਇਕ ਸੂਬਾ ਵਿਸ਼ੇਸ਼ ਲਈ ਕੀਤਾ ਅਤੇ ਉਕਤ ਕਦਮ ਅਜਿਹੇ ਸਮੇਂ 'ਚ ਚੁੱਕਿਆ ਗਿਆ ਹੈ, ਜਦੋਂ ਚੋਣਾਵੀ ਮੈਦਾਨ ਵਿਗੜ ਰਿਹਾ ਹੈ।'' ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਹਾਰ ਵਿਧਾਨ ਸਭਾ ਚੋਣ ਲਈ ਮੈਨੀਫੈਸਟੋ ਜਾਰੀ ਕੀਤਾ ਸੀ, ਜਿਸ 'ਚ ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਤੋਂ ਟੀਕੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਬਿਹਾਰ ਦੇ ਲੋਕਾਂ ਨੂੰ ਮੁਫ਼ਤ ਟੀਕਾ ਦੇਣ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ : 'ਅਲਾਦੀਨ ਦੇ ਚਿਰਾਗ' ਦੇ ਨਾਂ 'ਤੇ ਡਾਕਟਰ ਨੂੰ ਲਗਾਇਆ 31 ਲੱਖ ਰੁਪਏ ਦਾ ਚੂਨਾ, ਜਾਣੋ ਕੀ ਹੈ ਪੂਰਾ ਮਾਮਲਾ
PM ਮੋਦੀ ਨੇ ਸੀ-ਪਲੇਨ ਸੇਵਾ ਦਾ ਕੀਤਾ ਉਦਘਾਟਨ , ਜਾਣੋ ਖ਼ਾਸੀਅਤ ਤੇ ਕਿੰਨਾ ਹੋਵੇਗਾ ਕਿਰਾਇਆ
NEXT STORY