ਮੇਰਠ- ਮੇਰਠ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਠੱਗਾਂ ਨੇ ਇਕ ਡਾਕਟਰ ਨੂੰ 31 ਲੱਖ ਰੁਪਏ 'ਚ ਆਮ ਲੈਂਪ ਨੂੰ 'ਅਲਾਦੀਨ ਦਾ ਚਿਰਾਗ' ਦੱਸ ਕੇ ਵੇਚ ਦਿੱਤਾ। ਡਾਕਟਰਾਂ ਨੂੰ ਯਕੀਨ ਦਿਵਾਉਣ ਲਈ ਠੱਗਾਂ ਨੇ ਚਿਰਾਗ ਰਗੜ ਕੇ ਜਿੰਨ ਨੂੰ ਬੁਲਾ ਦਿੱਤਾ। ਡਾਕਟਰ ਨੂੰ ਬਾਅਦ 'ਚ ਅਹਿਸਾਸ ਹੋਇਆ ਕਿ ਜਿੰਨ ਨਕਲੀ ਸੀ। ਪੁਲਸ ਨੇ ਪੀੜਤ ਡਾਕਟਰ ਐੱਲ.ਏ. ਖਾਨ ਦੀ ਸ਼ਿਕਾਇਤ 'ਤੇ ਚਿਰਾਗ ਵੇਚ ਕੇ ਠੱਗੀ ਕਰਨ ਵਾਲੇ ਇਕਰਾਮੁਦੀਨ ਅਤੇ ਅਨੀਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਡਾਕਟਰ ਐੱਲ.ਏ. ਖਾਨ ਨੇ 25 ਅਕਤੂਬਰ ਨੂੰ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਡਾਕਟਰ ਅਨੁਸਾਰ, ਦੋਹਾਂ ਨੇ ਉਸ ਦੇ ਸਾਹਮਣੇ ਅਲਾਦੀਨ ਦੇ ਚਿਰਾਗ ਨੂੰ ਰਗੜ ਕੇ ਦਿਖਾਇਆ ਤਾਂ ਅਚਾਨਕ ਇਕ ਜਿੰਨ ਪ੍ਰਗਟ ਵੀ ਹੋਇਆ, ਜਿਸ ਨੇ ਅਰਬੀ ਕਹਾਣੀਆਂ ਦੀ ਤਰ੍ਹਾਂ ਕੱਪੜੇ ਪਾਏ ਹੋਏ ਸਨ। ਹਾਲਾਂਕਿ ਬਾਅਦ 'ਚ ਡਾਕਟਰ ਨੂੰ ਅਹਿਸਾਸ ਹੋਇਆ ਕਿ ਜਿਸ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ, ਉਹ ਕੋਈ ਜਿੰਨ ਨਹੀਂ ਸੀ।
ਇਹ ਵੀ ਪੜ੍ਹੋ : ਪੁੱਤਾਂ ਦੇ ਗ਼ਮਾਂ 'ਚ ਰੋਂਦੀਆਂ ਮਾਂਵਾਂ, ਅੱਤਵਾਦੀਆਂ ਨੇ ਬੁਝਾਏ 2 ਪਰਿਵਾਰਾਂ ਦੇ ਇਕਲੌਤੇ ਚਿਰਾਗ
ਡਾਕਟਰ ਅਨੁਸਾਰ ਉਹ ਦੋਵੇਂ ਨੌਜਵਾਨਾਂ ਨੂੰ ਪਹਿਲੀ ਵਾਰ ਉਨ੍ਹਾਂ ਦੀ ਬੀਮਾਰ ਮਾਂ ਦਾ ਇਲਾਜ ਕਰਨ ਲਈ ਮਿਲਿਆ ਸੀ। ਇਸ ਤੋਂ ਬਾਅਦ ਡਾਕਟਰ ਹਮੇਸ਼ਾ ਉਨ੍ਹਾਂ ਦੇ ਘਰ ਇਲਾਜ ਲਈ ਜਾਣ ਲੱਗਾ। ਇਹ ਸਿਲਸਿਲਾ ਇਕ ਮਹੀਨੇ ਤੱਕ ਚੱਲਿਆ। ਨੌਜਵਾਨਾਂ ਨੇ ਉਨ੍ਹਾਂ ਨੇ ਦੱਸਿਆ ਕਿ ਉਹ ਇਕ ਬਾਬੇ ਨੂੰ ਜਾਣਦੇ ਹਨ, ਜੋ ਹਮੇਸ਼ਾ ਉਨ੍ਹਾਂ ਦੇ ਘਰ ਆਉਂਦਾ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਵਰਗਲਾ ਕੇ ਉਸ ਤਾਂਤਰਿਕ ਨੂੰ ਮਿਲਣ ਲਈ ਰਾਜੀ ਕਰ ਲਿਆ। ਫਿਰ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਜਾਦੁਈ ਚਿਰਾਗ ਹੈ, ਜਿਸ ਨੂੰ ਉਹ 1.5 ਕਰੋੜ ਰੁਪਏ 'ਚ ਵੇਚਣਾ ਚਾਹੁੰਦੇ ਹਨ। ਇਸ 'ਤੇ ਡਾਕਰਟ ਨੇ ਉਨ੍ਹਾਂ ਨੂੰ 31 ਲੱਖ ਰੁਪਏ ਦੇ ਦਿੱਤੇ। ਨੌਜਵਾਨਾ ਨੇ ਦਾਅਵਾ ਕੀਤਾ ਕਿ ਇਹ ਚਿਰਾਗ ਦੌਲਤ-ਸ਼ੌਹਰਤ ਅਤੇ ਬਿਹਤਰ ਸਿਹਤ ਦਾ ਪੈਗਾਮ ਲੈ ਕੇ ਆਏਗਾ। ਇਸ ਨੂੰ ਅਲਾਦੀਨ ਦਾ ਚਿਰਾਗ ਦੱਸ ਕੇ ਡਾਕਟਰ ਨੂੰ ਵੇਚ ਦਿੱਤਾ ਗਿਆ। ਇਕ ਵਾਰ ਤਾਂ ਮੁਲਾਕਾਤ ਦੌਰਾਨ ਠੱਗਾਂ ਨੇ ਉਨ੍ਹਾਂ ਦੇ ਸਾਹਮਣੇ ਚਿਰਾਗ ਰਗੜਨ ਤੋਂ ਬਾਅਦ 'ਜਿੰਨ' ਨੂੰ ਪੇਸ਼ ਵੀ ਕਰ ਦਿੱਤਾ ਪਰ ਬਾਅਦ 'ਚ ਪਤਾ ਲੱਗਾ ਕਿ ਇਹ ਜਿੰਨ ਕੋਈ ਚਮਤਕਾਰੀ ਸ਼ਕਤੀ ਨਹੀਂ ਸਗੋਂ ਉਸ ਦੇ ਕੱਪੜੇ ਪਾਏ ਕੋਈ ਸ਼ਖਸ ਸੀ।
ਇਹ ਵੀ ਪੜ੍ਹੋ : ਪਟਾਕੇ 'ਤੇ ਗਿਲਾਸ ਰੱਖ ਕੇ ਚਲਾਉਣ ਨਾਲ ਬੱਚੇ ਦੀ ਮੌਤ, ਸਰੀਰ 'ਚ ਵੜੇ ਸਟੀਲ ਦੇ ਟੁੱਕੜੇ
ਕੇਰਲ ਸੀ.ਪੀ.ਆਈ. ਪ੍ਰਧਾਨ ਦਾ ਬੇਟਾ ਈ.ਡੀ. ਦੇ ਕਬਜ਼ੇ 'ਚ, ਲੱਗਾ ਇਹ ਦੋਸ਼
NEXT STORY