ਵਾਸ਼ਿੰਗਟਨ - ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ, ਬੇਸ਼ੱਕ ਕਈਆਂ ਦੇਸ਼ਾਂ ਵਿਚ ਇਸ ਦਾ ਪ੍ਰਭਾਵ ਘੱਟ ਅਤੇ ਕਈਆਂ ਵਿਚ ਬਹੁਤ ਜ਼ਿਆਦਾ ਹੈ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਵੁਹਾਨ ਵਿਚ ਕਹਿਰ ਮਚਾਉਣ ਤੋਂ ਬਾਅਦ ਯੂਰਪ ਨੂੰ ਆਪਣਾ ਗਡ਼੍ਹ ਬਣਾਇਆ ਅਤੇ ਹੁਣ ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ਵਿਚ ਦੇਖਣ ਨੂੰ ਮਿਲ ਰਿਹਾ ਹੈ। ਵਰਲਡੋਮੀਟਰ ਵੈੱਬਸਾਈਟ ਦੀ ਜਾਣਕਾਰੀ ਕੋਰੋਨਾਵਾਇਰਸ ਹੁਣ ਤੱਕ 1,00,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੈ ਅਤੇ 16 ਲੱਖ ਤੋਂ ਜ਼ਿਆਦਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਟਲੀ 'ਚ ਅੱਜ ਹੋਈਆਂ 570 ਮੌਤਾਂ
ਕੋਰੋਨਾਵਾਇਰਸ ਦਾ ਕਹਿਰ ਚੀਨ ਤੋਂ ਬਾਅਦ ਯੂਰਪ ਵਿਚ ਪਿਛਲੇ ਮਹੀਨੇ ਖਾਸਾ ਦੇਖਣ ਨੂੰ ਮਿਲਿਆ ਹੈ, ਜਿਸ ਨਾਲ ਸਿਰਫ ਯੂਰਪ ਵਿਚ ਹੀ ਮੌਤਾਂ ਦੀ ਗਿਣਤੀ 50,000 ਤੋਂ ਵੀ ਜ਼ਿਆਦਾ ਪਹੁੰਚ ਗਈ ਹੈ। ਉਥੇ ਹੀ ਇਟਲੀ ਵਿਚ ਅੱਜ 570 ਹੋਰ ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਇਟਲੀ ਵਿਚ ਇਹ ਅੰਕਡ਼ਾ 18,849 ਪਹੁੰਚ ਗਿਆ ਹੈ ਅਤੇ ਪਾਜ਼ੇਟਿਵ ਮਾਮਲੇ 1 ਲੱਖ 47 ਹਜ਼ਾਰ ਤੋਂ ਜ਼ਿਆਦਾ ਸਾਹਮਣੇ ਆਏ ਹਨ। ਉਥੇ ਹੀ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਇਟਲੀ ਅਤੇ ਸਪੇਨ ਵਿਚ ਦੇਖਣ ਨੂੰ ਮਿਲਿਆ ਹੈ ਪਰ ਹੁਣ ਇਹ ਦੇਸ਼ ਕੋਰੋਨਾ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਲਗਾਤਾਰ ਸਫਲ ਦਿਖਾਈ ਦੇ ਰਹੇ ਹਨ ਕਿਉਂਕਿ 1 ਅਪ੍ਰੈਲ ਤੋਂ ਹੁਣ ਤੱਕ ਪੂਰੇ ਯੂਰਪ ਵਿਚ ਮੌਤਾਂ ਅਤੇ ਪਾਜ਼ੇਟਿਵ ਮਾਮਲਿਆਂ ਵਿਚ ਕਮੀ ਦੇਖੀ ਗਈ ਹੈ।
ਦੱਸ ਦਈਏ ਕਿ 1 ਅਪ੍ਰੈਲ ਤੋਂ ਲੈ ਕੇ ਹੁਣ (10 ਅਪ੍ਰੈਲ) ਤੱਕ ਇਹ ਵਾਇਸ 50,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਉਥੇ ਦੂਜੇ ਪਾਸੇ ਜਨਵਰੀ 22 ਤੋਂ ਲੈ ਕੇ 31 ਮਾਰਚ ਤੱਕ 42 ਹਜ਼ਾਰ ਤੋਂ ਮੌਤਾਂ ਦੀ ਗਿਣਤੀ ਦਰਜ ਕੀਤੀ ਗਈ ਸੀ। ਇਸ ਅੰਕਡ਼ੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਵੇਂ ਵਾਇਰਸ ਨੇ ਬੀਤੇ 10 ਦਿਨਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਲੈ ਲਈ ਹੈ। ਉਥੇ ਦੂਜੇ ਪਾਸੇ ਜਨਵਰੀ 22 ਤੋਂ ਲੈ ਕੇ 31 ਮਾਰਚ ਤੱਕ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 8,59,620 ਦਰਜ ਕੀਤੀ ਗਈ ਸੀ ਪਰ 1 ਅਪ੍ਰੈਲ ਤੋਂ ਲੈ ਕੇ 10 ਅਪ੍ਰੈਲ (ਖਬਰ ਲਿੱਖਣ ਤੱਕ) 7.5 ਲੱਖ ਤੋਂ ਜ਼ਿਆਦਾ ਪਾਜ਼ੇਟਿਵ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਾਇਰਸ 'ਤੇ ਹੋਲੀ-ਹੋਲੀ ਦੁਨੀਆ ਵੱਲੋਂ ਕਾਬੂ ਪਾਇਆ ਜਾ ਰਿਹਾ ਹੈ।
ਹਰ 3-4 ਦਿਨ ’ਚ ਸੁਪਰੀਮ ਕੋਰਟ ਦੇ ਕੰਮਕਾਜ ਦੀ ਸਮੀਖਿਆ ਕਰਨਗੇ ਮੁੱਖ ਜੱਜ
NEXT STORY