ਲਖਨਊ— ਉੱਤਰ ਪ੍ਰਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵੱਡੀ ਗਿਣਤੀ ’ਚ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਵੱਧਦੇ ਕੋਰੋਨਾ ਦੇ ਮਾਮਲਿਆਂ ਦੇ ਚੱਲਦੇ ਯੂ. ਪੀ. ਦੇਸ਼ ਦੇ ਸਭ ਤੋਂ ਖਰਾਬ ਸੂਬਿਆਂ ’ਚ ਸ਼ੁਮਾਰ ਹੋ ਗਈ। ਅਰਥਵਿਵਸਥਾਵਾਂ ਅਤੇ ਖ਼ਸਤਾਹਾਲ ਸਿਹਤ ਸੇਵਾਵਾਂ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਸੱਤਾਧਾਰੀ ਭਾਜਪਾ ਦੇ ਚੁਣੇ ਨੁਮਾਇੰਦੇ ਵੀ ਸਥਾਨਕ ਪ੍ਰਸ਼ਾਸਨ ਅਤੇ ਸਿਹਤ ਸੇਵਾ ਪ੍ਰਣਾਲੀ ਦੀ ਅਸਫਲਤਾ ਨੂੰ ਲੈ ਕੇ ਲਗਾਤਾਰ ਸਵਾਲ ਚੁੱਕ ਰਹੇ ਹਨ। ਭਾਜਪਾ ਦੇ ਵਿਧਾਇਕ ਅਤੇ ਸੰਸਦ ਮੈਂਬਰ ਲਗਾਤਾਰ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਇਹ ਚਿੱਠੀ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ। ਇਹ ਚਿੱਠੀ ਸੰਕੇਤ ਦੇ ਰਹੀ ਹੈ ਕਿ ਯੂ. ਪੀ. ਭਾਜਪਾ ਇਕਾਈ ਵਿਚ ਸਭ ਕੁਝ ਠੀਕ ਨਹੀਂ ਹੈ।
ਬਲੇਮ ਗੇਮ ਤੋਂ ਉੱਪਰ ਉਠ ਕੇ ਕਰਨਾ ਚਾਹੀਦਾ ਹੈ ਕੰਮ- ਹੀਰੋ ਵਾਜਪਾਈ
ਓਧਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾਅਵੇ ਕਰ ਰਹੇ ਹਨ ਕਿ ਸੂਬੇ ਵਿਚ ਬੈੱਡ, ਆਕਸੀਜਨ ਆਦਿ ਦੀ ਘਾਟ ਨਹੀਂ ਹੈ। ਉੱਥੇ ਹੀ ਭਾਜਪਾ ਦੇ ਚੁਣੇ ਗਏ ਮੈਂਬਰ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਇਸ ਬਾਰੇ ਭਾਜਪਾ ਯੂ. ਪੀ. ਦੇ ਬੁਲਾਰੇ ਹੀਰੋ ਵਾਜਪਾਈ ਨੇ ਕਿਹਾ ਕਿ ਹਰ ਕਿਸ ਦੀ ਪਹਿਲੀ ਤਰਜੀਹ ਹੈ ਕਿ ਚੀਜ਼ਾਂ ਬਿਹਤਰ ਹੋਣ ਅਤੇ ਇਸ ਤਰ੍ਹਾਂ ਦੀ ਚਿੱਠੀ ਦਾ ਮਕਸਦ ਕਿਸੇ ’ਤੇ ਦੋਸ਼ ਲਾਉਣਾ ਨਹੀਂ ਹੈ। ਇਹ ਸਿਰਫ਼ ਮੌਜੂਦਾ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਹੈ। ਇਸ ਸਮੇਂ ਸੱਤਾ ਪੱਖ ਅਤੇ ਵਿਰੋਧੀ ਧਿਰ ਦੋਹਾਂ ਨੂੰ ‘ਬਲੇਮ ਗੇਮ’ ਤੋਂ ਉੱਪਰ ਉਠਣਾ ਚਾਹੀਦਾ ਹੈ ਅਤੇ ਸਹੂਲਤਾਂ ਦੀ ਘਾਟ ਨੂੰ ਉਜਾਗਰ ਕਰਨਾ ਚਾਹੀਦਾ ਹੈ।
ਗੋਲਾ ਦੇ ਵਿਧਾਇਕ ਨੇ ਲਿਖੀ ਚਿੱਠੀ-
ਲਖੀਮਪੁਰ ਖੀਰੀ ਦੇ ਗੋਲਾ ਦੇ ਭਾਜਪਾ ਵਿਧਾਇਕ ਅਰਵਿੰਦ ਗਿਰੀ ਨੇ ਜ਼ਿਲ੍ਹਾ ਅਧਿਕਾਰੀ ਨੂੰ ਚਿੱਠੀ ਲਿਖੀ। ਚਿੱਠੀ ਵਿਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੇ ਦੋ ਦਰਜਨ ਤੋਂ ਜ਼ਿਆਦਾ ਸਹਿਯੋਗੀਆਂ ਦੀ ਮੌਤ ਆਕਸੀਜਨ ਨਾ ਮਿਲਣ ਕਾਰਨ ਹੋਈ। ਆਕਸੀਜਨ ਦੀ ਘਾਟ ਨਾਲ ਸੈਂਕੜੇ ਲੋਕ ਮਰ ਰਹੇ ਹਨ। ਉਨ੍ਹਾਂ ਨੇ ਆਪਣੇ ਚੋਣ ਖੇਤਰ ਵਿਚ ਹੋਰ ਬੈੱਡ ਵਧਾਉਣ ਅਤੇ ਸਿਹਤ ਸਹੂਲਤਾਂ ਨੂੰ ਦਰੁੱਸਤ ਕਰਨ ਨੂੰ ਕਿਹਾ ਹੈ। ਗਿਰੀ ਨੇ ਕਿਹਾ ਕਿ ਲੋਕ ਆਕਸੀਜਨ ਲਈ ਰੋ ਰਹੇ ਸਨ ਅਤੇ ਮੈਂ ਉਨ੍ਹਾਂ ਦੀ ਮਦਦ ਨਹੀਂ ਕਰ ਸਕਿਆ। ਮੈਂ ਜ਼ਿਲ੍ਹਾ ਅਧਿਕਾਰੀ ਨੂੰ ਬੇਨਤੀ ਕਰਦਾ ਰਿਹਾ ਪਰ ਕੋਈ ਫਾਇਦਾ ਨਹੀਂ ਹੋਇਆ। ਜ਼ਿਲ੍ਹਾ ਪ੍ਰਸ਼ਾਸਨ ਫੇਲ੍ਹ ਸਾਬਤ ਹੋ ਰਿਹਾ ਹੈ।
ਬਿ੍ਰਜੇਸ਼ ਪਾਠਕ ਨੇ ਸਭ ਤੋਂ ਪਹਿਲਾਂ ਚੁੱਕਿਆ ਮਾਮਲਾ-
ਕਾਨੂੰਨ ਮੰਤਰੀ ਬਿ੍ਰਜੇਸ਼ ਪਾਠਕ ਨੇ ਸਭ ਤੋਂ ਪਹਿਲਾਂ ਅਜਿਹੇ ਚੁਣੇ ਹੋਏ ਮੈਂਬਰ ਸਨ, ਜਿਨ੍ਹਾਂ ਨੇ ਸੂਬਾ ਸਰਕਾਰ ਨੂੰ ਚਿੱਠੀ ਲਿਖੀ। ਉਨ੍ਹਾਂ ਨੇ ਚਿੱਠੀ ਵਿਚ ਲਖਨਊ ਪ੍ਰਸ਼ਾਸਨ ਦੀ ਅਸਫਲਤਾ ਵੱਲ ਧਿਆਨ ਕੇਂਦਰਿਤ ਕਰਵਾਇਆ। ਉਨ੍ਹਾਂ ਨੇ ਚਿੱਠੀ ’ਚ ਲਿਖਿਆ ਕਿ ਕਿਸ ਤਰ੍ਹਾਂ ਲਖਨਊ ’ਚ ਬੈੱਡ, ਆਕਸੀਜਨ ਅਤੇ ਇਲਾਜ ਨਾ ਮਿਲਣ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ।
ਮੇਰਠ ਦੇ ਸੰਸਦ ਮੈਂਬਰ ਨੇ ਯੋਗੀ ਨੂੰ ਲਿਖੀ ਚਿੱਠੀ-
ਇਸ ਤਰ੍ਹਾਂ ਮੇਰਠ ਦੇ ਸੰਸਦ ਮੈਂਬਰ ਰਾਜਿੰਦਰ ਅਗਰਵਾਲ ਨੇ ਮੁੱਖ ਮੰਤਰੀ ਨੂੰ ਜ਼ਿਲ੍ਹੇ ਵਿਚ ਆਕਸੀਜਨ ਦੀ ਘਾਟ ਬਾਰੇ ਚਿੱਠੀ ਲਿਖੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਸ ਵੱਲ ਧਿਆਨ ਦੇਣ ਨੂੰ ਕਿਹਾ ਕਿ ਕਿਸ ਤਰ੍ਹਾਂ ਆਕਸੀਜਨ ਦੀ ਘਾਟ ਕਾਰਨ ਹਸਪਤਾਲਾਂ ’ਚ ਮਰੀਜ਼ਾਂ ਦੀ ਭਰਤੀ ਨਹੀਂ ਹੋ ਰਹੀ ਹੈ ਅਤੇ ਉਹ ਦਮ ਤੋੜ ਰਹੇ ਹਨ।
ਭਦੋਹੀ ਤੋਂ ਭਾਜਪਾ ਵਿਧਾਇਕ ਨੇ ਚੁੱਕੇ ਸਨ ਸਵਾਲ-
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਔਰਾਈ, ਭਦੋਹੀ ਦੇ ਭਾਜਪਾ ਵਿਧਾਇਕ ਦੀਨਾਨਾਥ ਭਾਸਕਰ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਭਦੋਹੀ ਦੇ ਭਾਜਪਾ ਜ਼ਿਲ੍ਹਾ ਸਕੱਰਤ ਦੀ ਕੋਵਿਡ ਨਾਲ ਸਬੰਧਤ ਮੌਤ ਦੀ ਜਾਂਚ ਦੀ ਮੰਗ ਕੀਤੀ ਸੀ। ਭਾਜਪਾ ਦੇ ਜ਼ਿਲ੍ਹਾ ਸਕੱਤਰ ਦਾ 27 ਅਪ੍ਰੈਲ ਨੂੰ ਭਦੋਹੀ ਦੇ ਇਕ ਹਸਪਤਾਲ ’ਚ ਦਿਹਾਂਤ ਹੋ ਗਿਆ।
ਕੋਰੋਨਾ ਕਾਲ ਦੀ ਦਰਦਨਾਕ ਤਸਵੀਰ: ਇਕ-ਇਕ ਸਾਹ ਲਈ ਤੜਫ਼ਦੀ ਰਹੀ ਜਨਾਨੀ, ਹਸਪਤਾਲ ਦੇ ਬਾਹਰ ਤੋੜਿਆ ਦਮ
NEXT STORY