ਲਖਨਊ - ਉੱਤਰ ਪ੍ਰਦੇਸ਼ ਦੇ ਨਾਲ ਹੀ ਰਾਜਧਾਨੀ ਲਖਨਊ ਵਿੱਚ ਵੀ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਉਥੇ ਹੀ ਇਸ ਦੌਰਾਨ ਟੀਕਾਕਰਣ ਨੂੰ ਵੀ ਰਫ਼ਤਾਰ ਦਿੱਤੀ ਜਾ ਰਹੀ ਹੈ ਪਰ ਇਸ ਦੌਰਾਨ ਵੱਡਾ ਸਵਾਲ ਇਹ ਖਡ਼੍ਹਾ ਹੋ ਗਿਆ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਰੋਜ਼ੇ ਦੌਰਾਨ ਕੀ ਕੋਰੋਨਾ ਵੈਕਸੀਨ ਲਈ ਜਾ ਸਕਦੀ ਹੈ ਜਾਂ ਨਹੀਂ। ਇਸ ਨੂੰ ਲੈ ਕੇ ਦਾਰੁਲ ਉਲੂਮ ਫਰੰਗੀ ਮਹਲ ਨੇ ਫਤਵਾ ਜਾਰੀ ਕੀਤਾ ਹੈ। ਇਸ ਫਤਵੇ 'ਤੇ ਇਸਲਾਮਿਕ ਸੈਂਟਰ ਆਫ ਇੰਡੀਆ ਦੇ ਪ੍ਰਧਾਨ ਮੌਲਾਨਾ ਖਾਲਿਦ ਰਸ਼ੀਦ ਸਮੇਤ ਕਈ ਮੌਲਾਨਾਵਾਂ ਨੇ ਆਪਣੇ ਹਸਤਾਖ਼ਰ ਵੀ ਕੀਤੇ ਹਨ।
![](https://static.jagbani.com/multimedia/22_09_132190202fatwa-ll.jpg)
ਵੈਕਸੀਨ ਲਗਵਾਉਣ ਵਿੱਚ ਨਾ ਕਰੋ ਦੇਰੀ
ਦਾਰੁਲ ਉਲੂਮ ਫਰੰਗੀ ਮਹਲ ਵਲੋਂ ਜਾਰੀ ਫਤਵੇ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨ ਮਨੁੱਖੀ ਸ਼ਰੀਰ ਦੀਆਂ ਨਾੜੀਆਂ ਵਿੱਚ ਦਾਖਲ ਹੁੰਦਾ ਹੈ ਨਾ ਕਿ ਢਿੱਡ ਦੇ ਅੰਦਰ। ਇਸ ਲਈ ਵੈਕਸੀਨ ਲਗਵਾਉਣ ਨਾਲ ਰੋਜ਼ਾ ਨਹੀਂ ਟੁੱਟੇਗਾ। ਮੁਸਲਮਾਨਾਂ ਨੂੰ ਸਿਰਫ ਰੋਜ਼ੇ ਦੀ ਵਜ੍ਹਾ ਨਾਲ ਕੋਵਿਡ-19 ਵੈਕਸੀਨ ਲਗਵਾਉਣ ਵਿੱਚ ਦੇਰੀ ਨਹੀਂ ਕਰਣੀ ਚਾਹੀਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕੱਲ ਤੋਂ ਕੋਰੋਨਾ ਖ਼ਿਲਾਫ਼ 'ਬ੍ਰੇਕ ਦਿ ਚੇਨ' ਮੁਹਿੰਮ ਹੋਵੇਗੀ ਸ਼ੁਰੂ: CM ਉਧਵ ਠਾਕਰੇ
NEXT STORY