ਦੇਹਰਾਦੂਨ- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਵਿਚ ਜ਼ਮੀਨ ਧੱਸਣ ਦੀਆਂ ਘਟਨਾਵਾਂ ਲਗਾਤਾਰ ਆ ਰਹੀਆਂ ਹਨ। ਲੋਕ ਦੱਸਦੇ ਹਨ ਕਿ ਰਾਤ ਨੂੰ ਭੂਚਾਲ ਵਾਂਗ ਮਹਿਸੂਸ ਹੁੰਦਾ ਹੈ ਅਤੇ ਧਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜ਼ਮੀਨ, ਕੰਧਾਂ ਫਟਣ ਅਤੇ ਥਾਂ-ਥਾਂ ਜਲ ਸਰੋਤ ਫਟਣ ਨੂੰ ਲੋਕ ਇਸ ਨੂੰ ਆਫ਼ਤ ਨਾਲ ਜੋੜ ਰਹੇ ਹਨ। ਲੋਕਾਂ 'ਚ ਖੌਫ਼ ਇੰਨਾ ਹੈ ਕਿ ਉਹ ਘਰ-ਬਾਰ ਛੱਡ ਕੇ ਖੁੱਲ੍ਹੇ ਆਮਸਾਨ ਹੇਠਾਂ ਰਹਿਣ ਨੂੰ ਮਜਬੂਰ ਹੋ ਗਏ ਹਨ।
ਇਹ ਵੀ ਪੜ੍ਹੋ- ਤਬਾਹੀ ਦੇ ਕੰਢੇ 'ਤੇ ਹੈ 'ਬਦਰੀਨਾਥ ਦਾ ਦੁਆਰ' ਜੋਸ਼ੀਮਠ, ਘਰਾਂ ਅਤੇ ਸੜਕਾਂ 'ਤੇ ਆਈਆਂ ਤਰੇੜਾਂ (ਤਸਵੀਰਾਂ)
ਇਸ ਘਟਨਾ ਮਗਰੋਂ ਚਮੋਲੀ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ SDRF ਦੀਆਂ ਟੀਮਾਂ ਨੇ ਅਸੁਰੱਖਿਅਤ ਘਰਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਉੱਤਰਾਖੰਡ ਸਰਕਾਰ ਨੇ ਜੋਸ਼ੀਮਠ ਨੂੰ ਡੇਂਜਰ ਜ਼ੋਨ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਵੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਪੀੜਤ ਲੋਕਾਂ ਨੂੰ ਸਥਾਈ ਤੌਰ 'ਤੇ ਸ਼ਿਫਟ ਕਰਨ ਦਾ ਫ਼ੈਸਲਾ ਲਿਆ ਹੈ। ਟੀਮਾਂ ਜੋਸ਼ੀਮਠ ਵਿਚ ਜ਼ਮੀਨ ਧੱਸ ਜਾਣ ਦੀਆਂ ਘਟਨਾਵਾਂ ਵਿਚ ਨੁਕਸਾਨੇ ਗਏ ਘਰਾਂ 'ਤੇ ਹੁਣ ਰੈੱਡ ਕਰਾਸ ਮਾਰਕ ਲਾ ਕੇ ਘਰ ਦੇ ਮਾਲਕਾਂ ਨੂੰ ਸੁਰੱਖਿਅਤ ਥਾਂ 'ਤੇ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ- 37 ਦਿਨ ਅਤੇ 6000 ਕਿਲੋਮੀਟਰ ਦਾ ਸਫ਼ਰ; 66 ਸਾਲਾ ਸ਼ਖ਼ਸ ਨੇ ਸਾਈਕਲ ਤੋਂ ਕੀਤੀ ਯਾਤਰਾ, ਵਜ੍ਹਾ ਹੈ ਖ਼ਾਸ
ਹੁਣ ਤੱਕ 600 ਦੇ ਕਰੀਬ ਘਰਾਂ ਵਿਚ ਤਰੇੜਾਂ ਆ ਚੁੱਕੀਆਂ ਹਨ। ਇਨ੍ਹਾਂ 'ਚੋਂ 100 ਤੋਂ ਵਧੇਰੇ ਘਰ ਅਜਿਹੇ ਹਨ, ਜੋ ਕਦੇ ਵੀ ਢਹਿ ਸਕਦੇ ਹਨ। ਜੋਸ਼ੀਮਠ ਤੋਂ ਬਾਅਦ ਕਰਣਪ੍ਰਯਾਗ ਵਿਚ ਵੀ ਜ਼ਮੀਨ ਧੱਸਣ ਦੀਆਂ ਘਟਨਾਵਾਂ ਸਾਹਮਣੇ ਆ ਲੱਗੀਆਂ ਹਨ। ਦੱਸ ਦੇਈਏ ਕਿ ਜੋਸ਼ੀਮਠ ਹਿੰਦੂਆਂ ਦਾ ਇਕ ਪਵਿੱਤਰ ਧਾਰਮਿਕ ਸਥਾਨ ਹੈ। ਇੱਥੇ ਬਦਰੀਨਾਥ ਦਾ ਮੰਦਰ ਸਥਿਤ ਹੈ।
ਇਹ ਵੀ ਪੜ੍ਹੋ- ਸ਼ਰਾਬ ਦੀ ਇਕ ਬੂੰਦ ਵੀ ਤੁਹਾਡੇ ਲਈ ਕਿੰਨੀ ਹੈ ਖ਼ਤਰਨਾਕ, WHO ਨੇ ਕੀਤਾ ਇਹ ਖ਼ੁਲਾਸਾ
ਜੋਸ਼ੀਮਠ 'ਚ ਜ਼ਮੀਨ ਖਿਸਕਣ ਦੀਆਂ ਵਧਦੀਆਂ ਘਟਨਾਵਾਂ ਤੋਂ ਬਾਅਦ NTPC ਪਾਵਰ ਪ੍ਰਾਜੈਕਟ ਦੀ ਸੁਰੰਗ ਦੇ ਅੰਦਰ ਦਾ ਕੰਮ ਰੋਕ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ BRO ਅਧੀਨ ਹੇਲਾਂਗ ਬਾਈਪਾਸ ਨਿਰਮਾਣ ਕਾਰਜ, NTPC ਦੇ ਤਪੋਵਨ ਵਿਸ਼ਨੂੰਗੜ ਪਣ-ਬਿਜਲੀ ਪ੍ਰਾਜੈਕਟ ਅਧੀਨ ਨਿਰਮਾਣ ਕਾਰਜ ਅਤੇ ਮਿਉਂਸਪਲ ਖੇਤਰ ਅਧੀਨ ਨਿਰਮਾਣ ਕਾਰਜਾਂ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਜੋਸ਼ੀਮਠ-ਔਲੀ ਰੋਪਵੇਅ ਦਾ ਕੰਮ ਵੀ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- 'ਮਾਂ' ਦੇ ਨਾਂ 'ਤੇ ਕਲੰਕ ! ਮਾਸੂਮ ਬੱਚੀ 'ਤੇ ਅੰਨ੍ਹਾ ਤਸ਼ੱਦਦ, ਪਹਿਲਾਂ ਨਹੁੰਆਂ ਨਾਲ ਨੋਚਿਆ ਫਿਰ ਪੈਰ 'ਤੇ ਮਾਰੇ ਡੰਡੇ
ਮੰਨਿਆ ਜਾ ਰਿਹਾ ਹੈ ਕਿ NTPC ਵੱਲੋਂ ਬਣਾਈ ਗਈ ਸੁਰੰਗ ਕਾਰਨ ਜੋਸ਼ੀਮਠ ਵਿਚ ਜ਼ਮੀਨ ਧੱਸਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। NTPC ਨੇ ਇਸ ਮਾਮਲੇ 'ਚ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ NTPC ਜੋਸ਼ੀਮਠ ਸ਼ਹਿਰ ਦੇ ਹੇਠਾਂ ਸੁਰੰਗ ਦਾ ਨਿਰਮਾਣ ਨਹੀਂ ਕਰ ਰਹੀ ਹੈ। ਇਸ ਸੁਰੰਗ ਨੂੰ ਟਨਲ ਬੋਰਿੰਗ ਮਸ਼ੀਨ ਨਾਲ ਬਣਾਇਆ ਜਾ ਰਿਹਾ ਹੈ। ਫਿਲਹਾਲ ਕੋਈ ਬਲਾਸਟਿੰਗ ਦਾ ਕੰਮ ਨਹੀਂ ਕੀਤਾ ਜਾ ਰਿਹਾ ਹੈ। NTPC ਪੂਰੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਹੈ ਕਿ ਇਸ ਸੁਰੰਗ ਕਾਰਨ ਜੋਸ਼ੀਮਠ ਦੀ ਜ਼ਮੀਨ ਨਹੀਂ ਧੱਸ ਰਹੀ।
ਇਹ ਵੀ ਪੜ੍ਹੋ- ਦੱਸ ਮਾਏ ਮੇਰਾ ਕੀ ਸੀ ਕਸੂਰ! ਬੇਰਹਿਮ ਮਾਂ ਨੇ ਕਹੀ ਨਾਲ ਵੱਢਿਆ 4 ਮਹੀਨੇ ਦਾ ਪੁੱਤ
ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਦਰਜ FIR 'ਚ ਪੁਲਸ ਨੇ ਜੋੜੀ ਇਕ ਹੋਰ ਧਾਰਾ
NEXT STORY