ਵਾਰਾਣਸੀ : ਆਈ.ਪੀ.ਐੱਲ. 2026 ਵਿੱਚ ਰਾਜਸਥਾਨ ਰਾਇਲਜ਼ ਵਿਰੁੱਧ ਕੋਲਕਾਤਾ ਨਾਈਟ ਰਾਈਡਰਜ਼ (KKR) ਦੀ ਪਹਿਲੀ ਸ਼ਾਨਦਾਰ ਜਿੱਤ ਤੋਂ ਬਾਅਦ, ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਅਧਿਆਤਮਿਕ ਸ਼ਾਂਤੀ ਲਈ ਵਾਰਾਣਸੀ (ਕਾਸ਼ੀ) ਪਹੁੰਚੇ ਹਨ। ਰਿੰਕੂ ਸਿੰਘ ਆਪਣੀ ਮੰਗੇਤਰ ਅਤੇ ਮੱਛਲੀ ਸ਼ਹਿਰ ਤੋਂ ਸਾਂਸਦ ਪ੍ਰਿਆ ਸਰੋਜ ਦੇ ਨਾਲ ਬਾਬਾ ਵਿਸ਼ਵਨਾਥ ਦੇ ਦਰਸ਼ਨਾਂ ਲਈ ਪਹੁੰਚੇ, ਜਿੱਥੇ ਦੋਵਾਂ ਨੇ ਪੂਰੀ ਸ਼ਰਧਾ ਨਾਲ ਪੂਜਾ-ਅਰਚਨਾ ਕੀਤੀ।
ਦਸ਼ਾਸ਼ਵਮੇਧ ਘਾਟ 'ਤੇ ਉਤਾਰੀ ਗੰਗਾ ਆਰਤੀ
ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰਨ ਤੋਂ ਬਾਅਦ, ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਵਿਸ਼ਵ ਪ੍ਰਸਿੱਧ ਗੰਗਾ ਆਰਤੀ ਵਿੱਚ ਸ਼ਾਮਲ ਹੋਣ ਲਈ ਦਸ਼ਾਸ਼ਵਮੇਧ ਘਾਟ ਪਹੁੰਚੇ। ਇਸ ਦੌਰਾਨ ਦੋਵਾਂ ਨੇ ਗੰਗਾ ਮਈਆ ਦੀ ਆਰਤੀ ਕੀਤੀ ਅਤੇ ਆਸ਼ੀਰਵਾਦ ਲਿਆ। ਸੋਸ਼ਲ ਮੀਡੀਆ 'ਤੇ ਇਸ ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਉਨ੍ਹਾਂ ਦਾ ਸਾਦਗੀ ਭਰਿਆ ਅੰਦਾਜ਼ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।
ਏਅਰਪੋਰਟ 'ਤੇ ਮੰਗੇਤਰ ਨੇ ਕੀਤਾ ਸਵਾਗਤ
ਇਸ ਤੋਂ ਪਹਿਲਾਂ, ਜਦੋਂ ਰਿੰਕੂ ਸਿੰਘ ਬਾਬਤਪੁਰ ਏਅਰਪੋਰਟ 'ਤੇ ਉਤਰੇ, ਤਾਂ ਉਨ੍ਹਾਂ ਦੀ ਮੰਗੇਤਰ ਪ੍ਰਿਆ ਸਰੋਜ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਆਪਣੇ ਪਸੰਦੀਦਾ ਕ੍ਰਿਕਟਰ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਅਤੇ ਲੋਕਾਂ ਨੇ ਉਨ੍ਹਾਂ ਨਾਲ ਸੈਲਫੀ ਅਤੇ ਆਟੋਗ੍ਰਾਫ ਲਏ।
ਚਰਚਾ ਵਿੱਚ ਹੈ ਇਹ ਜੋੜੀ
ਜ਼ਿਕਰਯੋਗ ਹੈ ਕਿ ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਦੀ ਸਗਾਈ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਇਹ ਜੋੜੀ ਅਕਸਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਕ੍ਰਿਕਟ ਅਤੇ ਰਾਜਨੀਤੀ ਦੇ ਸੁਮੇਲ ਵਾਲੀ ਇਸ ਜੋੜੀ ਨੂੰ ਦੇਖ ਕੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ।
EVM ਨੂੰ ਲੈ ਕੇ ਸਖ਼ਤ ਹੋਈ ਸੁਪਰੀਮ ਕੋਰਟ ! ਚੋਣਾਂ ਤੋਂ ਪਹਿਲਾਂ ਸੁਣਾ'ਤਾ ਵੱਡਾ ਫ਼ੈਸਲਾ
NEXT STORY