ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਉਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ 'ਚ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਗਾਉਣ 'ਚ ਜਾਣਬੁੱਝ ਕੇ ਰੁਕਾਵਟ ਪਾਉਣ ਜਾਂ ਰੋਕਣ ਨੂੰ ਅਪਰਾਧ ਬਣਾਇਆ ਗਿਆ ਹੈ। ਇਸ ਕਾਨੂੰਨ ਦੇ ਤਹਿਤ ਵੰਦੇ ਮਾਤਰਮ ਨੂੰ ਉਹੀ ਕਾਨੂੰਨੀ ਸੁਰੱਖਿਆ ਮਿਲੇਗੀ, ਜੋ ਮੌਜੂਦਾ ਰਾਸ਼ਟਰੀ ਗਾਣ ਨੂੰ ਪ੍ਰਾਪਤ ਹੈ। ਇਹ ਜਾਣਕਾਰੀ ਸਰਕਾਰ ਦੁਆਰਾ ਇਕ ਬਿਆਨ 'ਚ ਦਿੱਤੀ ਗਈ।
ਰਾਸ਼ਟਰਪਤੀ ਦੀ ਮਨਜ਼ੂਰੀ ਦੇ ਨਾਲ, ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ (ਸੋਧ) ਬਿੱਲ, 2026 ਕਾਨੂੰਨ ਬਣ ਗਿਆ ਹੈ। ਲੋਕ ਸਭਾ 'ਚ 30 ਜੁਲਾਈ ਨੂੰ ਬਿੱਲ ਪਾਸ ਕਰ ਦਿੱਤਾ, ਜਦੋਂ ਕਿ ਰਾਜ ਸਭਾ ਨੇ ਇਕ ਦਿਨ ਪਹਿਲਾਂ ਇਸ ਨੂੰ ਮਨਜ਼ੂਰੀ ਦੇ ਦਿੱਤੀ। ਇਸ ਕਾਨੂੰਨ ਦੇ ਤਹਿਤ, ਵੰਦੇ ਮਾਤਰਮ ਨੂੰ ਰਾਸ਼ਟਰੀ ਗਾਣ 'ਜਨ ਗਣ ਮਨ' ਦੇ ਸਮਾਨ ਦਰਜਾ ਪ੍ਰਾਪਤ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਆਜ਼ਾਦੀ ਦਿਵਸ ਦੇ ਜਸ਼ਨਾਂ ਦੌਰਾਨ ਪਹਿਲੀ ਵਾਰ ਲਾਲ ਕਿਲ੍ਹੇ ਤੋਂ ਵੰਦੇ ਮਾਤਰਮ ਗਾਇਆ ਜਾਵੇਗਾ।
ਇਸ ਤੋਂ ਪਹਿਲਾਂ, ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਐਕਟ ਨੇ ਰਾਸ਼ਟਰੀ ਗਾਣ 'ਜਨ ਗਣ ਮਨ' ਦੇ ਗਾਉਣ ਨੂੰ ਜਾਣ ਬੁੱਝ ਕੇ ਰੋਕਣ ਜਾਂ ਅਜਿਹੇ ਗਾਣ 'ਚ ਸ਼ਾਮਲ ਕਿਸੇ ਸਭਾ 'ਚ ਰੁਕਾਵਟ ਪਾਉਣ ਦੀ ਮਨਾਹੀ ਸੀ। ਇਨ੍ਹਾਂ ਅਪਰਾਧਾਂ ਲਈ ਤਿੰਨ ਸਾਲ ਤੱਕ ਦੀ ਕੈਦ, ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਸਨ। ਹਾਲਾਂਕਿ, ਪੁਰਾਣੇ ਕਾਨੂੰਨ 'ਚ ਰਾਸ਼ਟਰਗੀਤ ਵੰਦੇ ਮਾਤਰਮ ਨੂੰ ਇਸੇ ਤਰ੍ਹਾਂ ਦੀ ਕਾਨੂੰਨੀ ਸੁਰੱਖਿਆ ਪ੍ਰਾਪਤ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
TMC ਨੂੰ SC ਤੋਂ ਨਹੀਂ ਮਿਲੀ ਰਾਹਤ, ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ 'ਤੇ HC ਦੇ ਹੁਕਮਾਂ 'ਚ ਦਖਲ ਦੇਣ ਤੋਂ ਇਨਕਾਰ
NEXT STORY