ਨਵੀਂ ਦਿੱਲੀ-ਰਾਜ ਸਭਾ ਚੋਣਾਂ ਦੇ 36 ਫੀਸਦੀ ਉਮੀਦਵਾਰਾਂ ਨੇ ਆਪਣੇ ਖਿਲਾਫ ਅਪਰਾਧਿਕ ਮਾਮਲੇ ਐਲਾਨ ਕੀਤੇ ਹਨ, ਜਦਕਿ ਵਿਸ਼ਲੇਸ਼ਣ ਕੀਤੇ ਗਏ ਉਮੀਦਵਾਰਾਂ ਦੀ ਔਸਤ ਜਾਇਦਾਦ 127.81 ਕਰੋੜ ਰੁਪਏ ਹੈ। ਚੋਣ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ‘ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼’ (ਏ. ਡੀ. ਆਰ.) ਨੇ ਇਹ ਜਾਣਕਾਰੀ ਦਿੱਤੀ।
ਏ. ਡੀ. ਆਰ. ਅਤੇ ‘ਨੈਸ਼ਨਲ ਇਲੈਕਸ਼ਨ ਵਾਚ’ ਨੇ 15 ਸੂਬਿਆਂ ਦੀਆਂ 56 ਸੀਟਾਂ ’ਤੇ ਚੋਣ ਲੜ ਰਹੇ 59 ਉਮੀਦਵਾਰਾਂ ’ਚੋਂ 58 ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ। ਰਾਜ ਸਭਾ ਚੋਣਾਂ 27 ਫਰਵਰੀ ਨੂੰ ਹੋਣੀਆਂ ਹਨ। ਦਸਤਾਵੇਜ਼ਾਂ ਸਪਸ਼ਟ ਤੌਰ ’ਤੇ ਸਕੈਨ ਨਹੀਂ ਹੋਣ ਕਾਰਨ ਕਰਨਾਟਕ ਤੋਂ ਕਾਂਗਰਸੀ ਉਮੀਦਵਾਰ ਜੀ. ਸੀ. ਚੰਦਰਸ਼ੇਖਰ ਦੇ ਹਲਫਨਾਮੇ ਦਾ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਿਆ।
ਵਿਸ਼ਲੇਸ਼ਣ ’ਚ ਪਾਇਆ ਗਿਆ ਕਿ 36 ਫੀਸਦੀ ਉਮੀਦਵਾਰਾਂ ਨੇ ਆਪਣੇ ਖਿਲਾਫ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚੋਂ 17 ਫੀਸਦੀ ਉਮੀਦਵਾਰਾਂ ’ਤੇ ਗੰਭੀਰ ਅਪਰਾਧਿਕ ਦੋਸ਼ ਹਨ ਅਤੇ ਇਕ ਉਮੀਦਵਾਰ ’ਤੇ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਮਾਮਲਾ ਹੈ। ਵਿਸ਼ਲੇਸ਼ਣ ਮੁਤਾਬਕ ਭਾਜਪਾ ਦੇ 30 ਵਿਚੋਂ 8 ਉਮੀਦਵਾਰ, ਕਾਂਗਰਸ ਦੇ 9 ਵਿਚੋਂ 6, ਤ੍ਰਿਣਮੂਲ ਕਾਂਗਰਸ ਦੇ 4 ਵਿਚੋਂ 1, ਸਮਾਜਵਾਦੀ ਦੇ 3 ਵਿਚੋਂ 2, ਵਾਈ. ਐੱਸ. ਆਰ. ਸੀ. ਪੀ. ਕੇ 3 ਵਿਚੋਂ 1, ਰਾਸ਼ਟਰੀ ਜਨਤਾ ਦਲ ਦੇ 2 ਵਿਚੋਂ 1, ਬੀਜਦ ਤੋਂ 2 ਵਿਚੋਂ 1 ਅਤੇ ਬੀ. ਆਰ. ਐੱਸ. ਦੇ ਇਕ ਉਮੀਦਵਾਰ ਨੇ ਹਲਫ਼ਨਾਮੇ ਵਿਚ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ।
PM ਮੋਦੀ ਨੇ ਗੁਜਰਾਤ ਨੂੰ ਦਿੱਤੀ ਸੌਗਾਤ, ਭਾਰਤ ਦੇ ਸਭ ਤੋਂ ਲੰਬੇ ਕੇਬਲ ਬ੍ਰਿਜ 'ਸੁਦਰਸ਼ਨ ਸੇਤੁ' ਦਾ ਕੀਤਾ ਉਦਘਾਟਨ
NEXT STORY