ਬੁਲੰਦਸ਼ਹਿਰ/ਲਖਨਊ : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ 'ਚ ਐਤਵਾਰ ਨੂੰ ਪੁਲਸ ਨਾਲ ਮੁਕਾਬਲੇ 'ਚ ਡੇਢ ਲੱਖ ਰੁਪਏ ਦਾ ਇਨਾਮੀ ਅਪਰਾਧੀ ਮਾਰਿਆ ਗਿਆ। ਬਦਮਾਸ਼ਾਂ ਦੀ ਗੋਲੀ ਲੱਗਣ ਨਾਲ ਦੋ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਪ੍ਰਸ਼ਾਂਤ ਕੁਮਾਰ ਵੱਲੋਂ ਜਾਰੀ ਬਿਆਨ ਅਨੁਸਾਰ ਬਦਮਾਸ਼ ਦੀ ਪਛਾਣ ਬੁਲੰਦਸ਼ਹਿਰ ਦੇ ਅਹਰ ਥਾਣਾ ਖੇਤਰ ਦੇ ਸੀਰੀਆ ਉਰਫ਼ ਸਿਹਾਲੀ ਨਗਰ ਵਾਸੀ ਰਾਜੇਸ਼ ਵਜੋਂ ਹੋਈ ਹੈ। ਉਸ 'ਤੇ 1.5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।
ਇਹ ਵੀ ਪੜ੍ਹੋ - ਸਾਵਧਾਨ! ਦਿੱਲੀ 'ਚ ਗੱਡੀ ਚਲਾਉਣੀ ਹੋਵੇਗੀ ਹੁਣ ਹੋਰ ਵੀ ਮਹਿੰਗੀ, ਜ਼ਰੂਰ ਪੜ੍ਹੋ ਇਹ ਖ਼ਬਰ
ਬਿਆਨ ਅਨੁਸਾਰ ਸੂਚਨਾ ਮਿਲਣ ’ਤੇ ਜਦੋਂ ਪੁਲਸ ਦੀ ਇਕ ਟੀਮ ਮਾਮਨ ਚੁੰਗੀ ਚੌਰਾਹੇ ’ਤੇ ਪੁੱਜੀ ਤਾਂ ਸਾਹਮਣੇ ਤੋਂ ਇਕ ਮੋਟਰਸਾਈਕਲ ’ਤੇ ਦੋ ਸ਼ੱਕੀ ਵਿਅਕਤੀ ਆਉਂਦੇ ਦਿਖਾਈ ਦਿੱਤੇ, ਜੋ ਪੁਲਸ ਨੂੰ ਦੇਖ ਕੇ ਭੱਜਣ ਲੱਗੇ। ਪੁਲਸ ਨੇ ਉਹਨਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਰੁਕੇ ਨਹੀਂ। ਇਸ ਤੋਂ ਬਾਅਦ ਪੁਲਸ ਨੇ ਉਕਤ ਬਦਮਾਸ਼ਾਂ ਦਾ ਪਿੱਛਾ ਕੀਤਾ ਪਰ ਬਦਮਾਸ਼ਾਂ ਨੇ ਪੁਲਸ 'ਤੇ ਗੋਲੀਆਂ ਚਲਾ ਦਿੱਤੀਆਂ। ਬਿਆਨ ਦੇ ਅਨੁਸਾਰ ਬਦਮਾਸ਼ਾਂ ਦੁਆਰਾ ਕੀਤੀ ਗਈ ਗੋਲੀਬਾਰੀ ਵਿੱਚ ਅਹਾਰ ਦੇ ਥਾਣਾ ਇੰਚਾਰਜ ਧੰਗਬਹਾਦਰ ਅਤੇ ਮੁੱਖ ਕਾਂਸਟੇਬਲ ਆਰਿਫ ਗੋਲੀਆਂ ਨਾਲ ਜ਼ਖ਼ਮੀ ਹੋ ਗਏ। ਇਸ ਦੌਰਨ ਇੱਕ-ਇੱਕ ਗੋਲੀ ਅਨੂਪਸ਼ਹਿਰ ਦੇ ਖੇਤਰ ਅਧਿਕਾਰੀ ਗਿਰਜਾ ਸ਼ੰਕਰ ਤ੍ਰਿਪਾਠੀ ਅਤੇ ਸਵੈਟ (ਵਿਸ਼ੇਸ਼ ਹਥਿਆਰ ਅਤੇ ਰਣਨੀਤੀ) ਦਸਤੇ ਦੇ ਇੰਚਾਰਜ ਨੂੰ ਲੱਗੀ।
ਇਹ ਵੀ ਪੜ੍ਹੋ - ਦੁਸਹਿਰੇ ਵਾਲੇ ਦਿਨ ਵੱਡਾ ਹਾਦਸਾ : ਬੇਕਾਬੂ ਕਾਰ ਨਹਿਰ 'ਚ ਡਿੱਗੀ, 3 ਬੱਚਿਆਂ ਸਮੇਤ 7 ਦੀ ਮੌਤ
ਇਸ ਦੌਰਾਨ ਰਾਹੁਲ ਚੌਧਰੀ ਨੂੰ ਸੱਟ ਨਹੀਂ ਲੱਗੀ, ਕਿਉਂਕਿ ਉਸ ਨੇ ਬੁਲੇਟ ਪਰੂਫ ਜੈਕਟ ਪਾਈ ਹੋਈ ਸੀ। ਇਸ ਤੋਂ ਬਾਅਦ ਪੁਲਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਪੁਲਸ ਨੇ ਵੀ ਗੋਲੀਆਂ ਚਲਾੀਆਂ, ਜਿਸ ਦੌਰਾਨ ਇਕ ਗੋਲੀ ਬਦਮਾਸ਼ ਨੂੰ ਲੱਗ ਗਈ ਅਤੇ ਦੂਜਾ ਬਦਮਾਸ਼ ਫ਼ਰਾਰ ਹੋ ਗਿਆ। ਜ਼ਖ਼ਮੀ ਬਦਮਾਸ਼ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਨੂੰ ਇਲਾਜ ਲਈ ਹੋਰ ਹਸਪਤਾਲ ਭੇਜ ਦਿੱਤਾ ਗਿਆ ਪਰ ਰਾਸਤੇ ਵਿਚ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਰਾਜੇਸ਼ ਖ਼ਿਲਾਫ਼ ਕਰੀਬ 50 ਅਪਰਾਧਿਕ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ - ਬਾਬਾ ਸਿੱਦੀਕੀ ਕਤਲ ਕੇਸ: ਸੁਪਾਰੀ ਲੈ ਕੇ ਕੀਤਾ ਕਤਲ, ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਪੁਲਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਬੰਗਾਂ ਨੇ ਰੋਕੀ ਅਨੁਸੂਚਿਤ ਜਾਤੀ ਦੀਆਂ ਧੀਆਂ ਦੀ ਬਰਾਤ
NEXT STORY