ਨੈਸ਼ਨਲ ਡੈਸਕ : ਹਥਿਆਰਬੰਦ ਅਪਰਾਧੀਆਂ ਨੇ ਸੋਮਵਾਰ ਸਵੇਰੇ 11 ਵਜੇ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਤੋਂ ਲਗਭਗ 50 ਕਿਲੋਮੀਟਰ ਦੂਰ ਖਿਟੋਲਾ ਖੇਤਰ 'ਚ ਇੱਕ ਬੈਂਕ ਡਾਕਾ ਮਾਰ ਦਿੱਤਾ। ਸਿਰਫ਼ 15 ਮਿੰਟਾਂ 'ਚ ਉਹ ਬੈਂਕ ਵਿੱਚੋਂ ਲਗਭਗ 14 ਕਿਲੋ 800 ਗ੍ਰਾਮ ਸੋਨਾ ਅਤੇ 5 ਲੱਖ 70 ਹਜ਼ਾਰ ਰੁਪਏ ਨਕਦੀ ਲੈ ਕੇ ਭੱਜ ਗਏ। ਸੋਨੇ ਦੀ ਕੀਮਤ ਲਗਭਗ 14.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇੱਕ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਕਟਨੀ, ਮੰਡਲਾ ਅਤੇ ਡਿੰਡੋਰੀ ਜ਼ਿਲ੍ਹਿਆਂ ਸਮੇਤ ਪੂਰੇ ਜਬਲਪੁਰ 'ਚ ਨਾਕਾਬੰਦੀ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ... ਦਿੱਲੀ 'ਚ ਸੰਸਦ ਮੈਂਬਰਾਂ ਨੂੰ 184 ਨਵੇਂ ਫਲੈਟਾਂ ਦਾ ਦਿੱਤਾ ਤੋਹਫ਼ਾ, PM ਮੋਦੀ ਨੇ ਕੀਤਾ ਉਦਘਾਟਨ
ਜਾਣਕਾਰੀ ਅਨੁਸਾਰ, ਇਹ ਘਟਨਾ ਇਸਾਫ਼ ਸਮਾਲ ਫਾਈਨਾਂਸ ਬੈਂਕ ਵਿੱਚ ਵਾਪਰੀ, ਜੋ ਸੋਨਾ ਗਿਰਵੀ ਰੱਖ ਕੇ ਕਰਜ਼ਾ ਦੇਣ ਦਾ ਕੰਮ ਕਰਦਾ ਹੈ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਛੇ ਨੌਜਵਾਨ ਤਿੰਨ ਬਾਈਕਾਂ 'ਤੇ ਆਏ ਸਨ। ਪਹਿਲਾਂ ਉਨ੍ਹਾਂ ਨੇ ਬਾਈਕ ਬੈਂਕ ਦੇ ਬਾਹਰ ਖੜ੍ਹੀ ਕੀਤੀ, ਫਿਰ ਇੱਕ-ਇੱਕ ਕਰ ਕੇ ਅੰਦਰ ਦਾਖਲ ਹੋਏ ਅਤੇ ਕੁਝ ਸਮੇਂ ਲਈ ਕਰਮਚਾਰੀਆਂ ਦੀਆਂ ਗਤੀਵਿਧੀਆਂ ਨੂੰ ਦੇਖਦੇ ਰਹੇ। ਅਚਾਨਕ ਉਨ੍ਹਾਂ ਨੇ ਬੰਦੂਕ ਕੱਢੀ ਅਤੇ ਸਟਾਫ਼ ਅਤੇ ਅਧਿਕਾਰੀਆਂ ਨੂੰ ਧਮਕਾਉਣੇ ਸ਼ੁਰੂ ਕਰ ਦਿੱਤੇ ਅਤੇ ਵਾਰ-ਵਾਰ ਗੋਲੀ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ। ਜਿਵੇਂ ਹੀ ਲੁਟੇਰੇ ਬਾਹਰ ਆਏ ਬੈਂਕ ਸਟਾਫ਼ ਨੇ ਅਲਾਰਮ ਵਜਾ ਦਿੱਤਾ।
ਇਹ ਵੀ ਪੜ੍ਹੋ...ਵਿਦਿਆਰਥੀਆਂ ਦੀਆਂ ਲੱਗ ਗਈਆਂ ਮੌਜਾਂ ! ਲਗਾਤਾਰ 4 ਦਿਨ ਬੰਦ ਰਹਿਣਗੇ ਸਕੂਲ-ਕਾਲਜ
ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿਉਹਾਰ ਕਾਰਨ ਬੈਂਕ ਇਨ੍ਹਾਂ ਦਿਨਾਂ ਸਵੇਰੇ 8-9 ਵਜੇ ਦੇ ਵਿਚਕਾਰ ਖੁੱਲ੍ਹ ਰਿਹਾ ਸੀ, ਜਦੋਂ ਕਿ ਆਮ ਸਮਾਂ ਸਵੇਰੇ 10:30 ਵਜੇ ਹੁੰਦਾ ਹੈ। ਘਟਨਾ ਸਮੇਂ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ। ਸੀਸੀਟੀਵੀ ਵਿੱਚ 4 ਬਦਮਾਸ਼ ਕੈਦ ਹੋ ਗਏ ਹਨ, ਹਾਲਾਂਕਿ ਬੈਂਕ ਸਟਾਫ਼ ਨੇ ਕਿਹਾ ਹੈ ਕਿ 6 ਸਨ। ਸੀਐਸਪੀ ਭਗਤ ਸਿੰਘ ਗਥੋਰੀਆ ਨੇ ਕਿਹਾ ਕਿ ਲੁਟੇਰੇ ਬੈਂਕ ਤੋਂ ਬਾਹਰ ਆਉਣ ਤੋਂ ਬਾਅਦ ਵੱਖ-ਵੱਖ ਦਿਸ਼ਾਵਾਂ ਵਿੱਚ ਭੱਜ ਗਏ। ਪੁਲਿਸ ਨੇ ਬੈਂਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਇਕੱਠੀ ਕਰ ਲਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਆਈਜੀ ਅਤੁਲ ਸਿੰਘ, ਐੱਸਪੀ ਸੰਪਤ ਉਪਾਧਿਆਏ ਤੇ ਏਐੱਸਪੀ ਸੂਰਿਆਕਾਂਤ ਸ਼ਰਮਾ ਮੌਕੇ 'ਤੇ ਪਹੁੰਚ ਗਏ। ਪੁਲਸ ਡੌਗ ਸਕੁਐਡ ਅਤੇ ਫਿੰਗਰਪ੍ਰਿੰਟ ਟੀਮ ਨਾਲ ਤਲਾਸ਼ੀ ਮੁਹਿੰਮ ਚਲਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਹੜਾ ਸੂਬਾ ਸ਼ਰਾਬ ਪੀਣ ਦੇ ਮਾਮਲੇ 'ਚ ਸਭ ਤੋਂ ਅੱਗੇ! NFHS ਨੇ ਜਾਰੀ ਕੀਤੀ ਰਿਪੋਰਟ
NEXT STORY