ਚੰਡੀਗੜ੍ਹ—ਹਰਿਆਣਾ 'ਚ ਖੇਤੀ ਨੂੰ ਖਤਰਾ ਰਹਿਤ ਬਣਾਉਣ, ਕਿਸਾਨਾਂ ਨੂੰ ਉਪਜ ਵੇਚਣ 'ਚ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਵੱਧ ਤੋਂ ਵੱਧ ਲਾਭ ਮਿਲ ਸਕੇ। ਇਸ ਦੇ ਲਈ 'ਮੇਰੀ ਫਸਲ ਮੇਰਾ ਬਿਓਰਾ' ਪੋਰਟਲ ਲਾਂਚ ਕੀਤਾ। ਇਸ ਰਾਹੀਂ ਕਿਸਾਨ ਅੱਜ ਤੋਂ 31 ਜੁਲਾਈ ਤੱਕ ਆਪਣੀ ਫਸਲ ਅਤੇ ਖਾਲੀ ਖੇਤ ਦਾ ਬਿਓਰਾ ਪੋਰਟਲ 'ਤੇ ਦੇ ਸਕੇਗਾ। ਮੁੱਖ ਮੰਤਰੀ ਮਨੋਹਰ ਲਾਲ ਨੇ ਚੰਡੀਗੜ੍ਹ 'ਚ ਇਹ ਪੋਰਟਲ ਨੂੰ ਲਾਂਚ ਕੀਤਾ। ਇਸ ਯੋਜਨਾ 'ਚ 13.41 ਲੱਖ ਕਿਸਾਨ ਜੁੜ ਜਾਣਗੇ। ਖੇਤੀਬਾੜੀ ਅਤੇ ਕਿਸਾਨ ਕਲਿਆਣ, ਮਾਲੀਆ, ਖਾਦ ਅਤੇ ਸਪਲਾਈ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਮਿਲ ਕੇ ਇਸ ਦਿਸ਼ਾ 'ਚ ਕੰਮ ਕਰਨਗੇ। ਜ਼ਮੀਨ ਮਾਲਕ ਦੇ ਨਾਲ ਅਸਲੀ ਕਾਸ਼ਤਕਾਰ ਵੀ ਆਪਣੀ ਫਸਲ ਦਾ ਬਿਓਰਾ ਇਸ ਪੋਰਟਲ 'ਤੇ ਪਾ ਸਕਣਗੇ ਅਤੇ ਕੁਦਰਤੀ ਆਫਤਾਂ ਦੀ ਸਥਿਤੀ 'ਚ ਸਰਕਾਰ ਦੁਆਰਾ ਦਿੱਤੀ ਜਾਣ ਵਾਲੇ ਨੁਕਸਾਨ ਦੀ ਭਰਪਾਈ ਦਾ ਮੁਆਵਜ਼ਾ ਵੀ ਉਸ ਨੂੰ ਮਿਲ ਸਕੇਗਾ। ਕਿਸਾਨ ਅਤੇ ਆੜ੍ਹਤੀਏ ਵਿਚਾਲੇ ਕਿਸੇ ਪ੍ਰਕਾਰ ਦਾ ਵਿਵਾਦ ਨਾ ਹੋਵੇ, ਇਸ ਲਈ ਕਿਸਾਨ ਆਪਣੀ ਮਰਜੀ ਨਾਲ ਆਪਣੀ ਉਪਜ ਬਿਨਾਂ ਆੜਤੀਏ ਦੇ ਸਰਕਾਰੀ ਖਰੀਦ ਏਜੰਸੀਆਂ ਰਾਹੀਂ ਵੇਚ ਸਕੇਗਾ। ਪੈਸਾ ਸਿੱਧਾ ਕਿਸਾਨ ਦੇ ਖਾਤੇ 'ਚ ਜਾਵੇਗਾ।
ਕੈਪਟਨ ਦੇ ਤਿੰਨ ਮੰਤਰੀਆਂ ਨੇ ਦਿੱਲੀ 'ਚ ਸਿੱਧੂ ਖਿਲਾਫ ਖੋਲ੍ਹਿਆ ਮੋਰਚਾ
NEXT STORY