ਬਿਜਨੌਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ ਸ਼ਰਾਬ ਦੀ ਦੁਕਾਨ 'ਤੇ ਬੁੱਧਵਾਰ ਦੇਰ ਰਾਤ 2 ਪੱਖਾਂ ਵਿਚਾਲੇ ਹੋਏ ਵਿਵਾਦ ਦੌਰਾਨ ਇਕ ਵਿਅਕਤੀ ਇਕ ਸ਼ਰਾਬ ਦੀ ਦੁਕਾਨ 'ਤੇ ਦੋ ਸਮੂਹਾਂ ਵਿਚਕਾਰ ਹੋਏ ਇਕ ਵਿਅਕਤੀ ਨੇ ਭੀੜ 'ਤੇ ਟਰੈਕਟਰ ਚੜ੍ਹਾ ਦਿੱਤਾ, ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਕੇ 'ਤੇ ਦੌੜਣ ਦੌਰਾਨ ਟਰੈਕਟਰ ਪਲਟਣ ਨਾਲ ਟਰੈਕਟਰ ਚਾਲਕ ਵੀ ਜ਼ਖ਼ਮੀ ਹੋ ਗਿਆ। ਚਾਂਦਪੁਰ ਪੁਲਸ ਖੇਤਰ ਅਧਿਕਾਰੀ (ਸੀਓ) ਦੇਸ਼ ਦੀਪਕ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੇਰ ਰਾਤ ਦਤਿਆਨਾ ਪਿੰਡ 'ਚ ਸ਼ਰਾਬ ਦੀ ਦੁਕਾਨ 'ਤੇ ਵਾਪਰੀ, ਜਿੱਥੇ ਜਮਾਲੂਦੀਨਪੁਰ ਅਤੇ ਦਤਿਆਨਾ ਦੇ ਲੋਕਾਂ ਵਿਚਕਾਰ ਕਹਾਸੁਣੀ ਹੋ ਗਈ।
ਅਧਿਕਾਰੀ ਨੇ ਦੱਸਿਆ ਕਿ ਝਗੜੇ ਦੌਰਾਨ ਦਤਿਆਨਾ ਵਾਸੀ ਵੀਰੇਂਦਰ ਨੇ ਨਸ਼ੇ ਦੀ ਹਾਲਤ 'ਚ ਟਰੈਕਟਰ ਭੀੜ 'ਤੇ ਚੜ੍ਹਾ ਦਿੱਤਾ, ਜਿਸ ਨਾਲ ਜਮਾਲੁਦੀਨਪੁਰ ਦੇ ਤਿੰਨ ਲੋਕ ਬਾਬੂਰਾਮ (40), ਮਹੇਂਦਰ (58) ਅਤੇ ਉਦੇਵੀਰ (60) ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਬਾਬੂਰਾਮ ਅਤੇ ਉਦੇਵੀਰ ਦੀ ਮੌਤ ਹੋ ਗਈ। ਮਹੇਂਦਰ ਨੇ ਇਕ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ। ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੌਕੇ 'ਤੇ ਦੌੜਣ ਦੀ ਕੋਸ਼ਿਸ਼ 'ਚ ਟਰੈਕਟਰ ਪਲਟ ਗਿਆ, ਜਿਸ ਨਾਲ ਵੀਰੇਂਦਰ ਵੀ ਜ਼ਖਮੀ ਹੋ ਗਿਆ। ਪੁਲਸ ਨੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਘੁਸਪੈਠੀਆਂ ਨੂੰ ਬਚਾ ਰਿਹਾ ਵਿਰੋਧੀ ਧਿਰ ਦਾ ਨੇਤਾ ਰਾਹੁਲ ਗਾਂਧੀ, ਤੁਰੰਤ ਦੇਵੇ ਅਸਤੀਫਾ : ਨਿਤਿਨ ਨਵੀਨ
NEXT STORY