ਜੈਪੁਰ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਦੇ ਜਵਾਨ ਦਾ ਮਣੀਪੁਰ 'ਚ ਪ੍ਰਮੋਸ਼ਨ ਤੋਂ ਕੁਝ ਹੀ ਘੰਟਿਆਂ ਬਾਅਦ ਹੀ ਦਿਹਾਂਤ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਰਾਜਸਥਾਨ ਦੇ ਕੋਟਪੂਤਲੀ-ਬਹਿਰੋੜ ਜ਼ਿਲ੍ਹੇ ਦੇ ਗਾਂਡਾਲਾ ਪਿੰਡ ਦੇ ਕਰਮਵੀਰ ਯਾਦਵ (39) ਸੀਆਰਪੀਐੱਫ ਦੀ 189ਵੀਂ ਬਟਾਲੀਅਨ 'ਚ ਤਾਇਨਾਤ ਸਨ। ਉਹ 2007 'ਚ ਬਤੌਰ ਡਰਾਈਵਰ ਸੀਆਰਪੀਐੱਫ 'ਚ ਸ਼ਾਮਲ ਹੋਏ ਸਨ ਅਤੇ ਰੰਗੋਲੀ (ਇੰਫਾਲ) 'ਚ ਤਾਇਨਾਤ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ 9 ਦਸੰਬਰ ਨੂੰ ਉਨ੍ਹਾਂ ਨੂੰ ਕਾਂਸਟੇਬਲ ਤੋਂ ਹੈੱਡ ਕਾਂਸਟੇਬਲ ਵਜੋਂ ਪ੍ਰਮੋਟ ਕੀਤਾ ਗਿਆ ਸੀ।
ਸੀਆਰਪੀਐੱਫ ਦੇ ਇੰਸਪੈਕਟਰ ਸੁਰੇਸ਼ ਕੁਮਾਰ ਅਨੁਸਾਰ ਯਾਦਵ ਮੰਗਲਵਾਰ ਰਾਤ ਡਿਊਟੀ ਤੋਂ ਪਰਤੇ, ਖਾਣਾ ਖਾਧਾ ਅਤੇ ਆਰਾਮ ਕਰਨ ਚੱਲੇ ਗਏ। ਬਾਅਦ 'ਚ ਇਕ ਸਾਥੀ ਨੇ ਉਨ੍ਹਾਂ ਨੂੰ ਆਵਾਜ਼ ਦਿੱਤੀ ਅਤੇ ਜਦੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਉਸ ਨੇ ਉਨ੍ਹਾਂ ਦੇ ਕਮਰੇ 'ਚ ਜਾ ਕੇ ਦੇਖਿਆ। ਸੁਰੇਸ਼ ਕੁਮਾਰ ਅਨੁਸਾਰ ਯਾਦਵ ਬੇਹੋਸ਼ ਮਿਲੇ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੀਆਰਪੀਐੱਫ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਦਿੱਲੀ ਤੋਂ ਉਨ੍ਹਾਂ ਦੇ ਪਿੰਡ ਗਾਂਡਾਲਾ ਲਿਜਾਈ ਜਾਵੇਗੀ। ਯਾਦਵ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਸਵੇਰੇ ਪੂਰੇ ਸੈਨਿਕ ਸਨਮਾਨ ਨਾਲ ਕੀਤਾ ਜਾਵੇਗਾ।
ਉੱਤਰੀ ਗੋਆ 'ਚ ਖੇਤੀਬਾੜੀ ਦੀ ਜ਼ਮੀਨ 'ਤੇ ਬਣਿਆ ਨਾਈਟ ਕਲੱਬ ਕਰ 'ਤਾ ਸੀਲ
NEXT STORY