ਜੰਮੂ- ਜੰਮੂ-ਸ਼੍ਰੀਨਗਰ ਹਾਈਵੇਅ ਕੋਲ ਮੰਗਲਵਾਰ ਦੇਰ ਰਾਤ ਤੋਂ ਮੌਸਮ ਖਰਾਬ ਹੈ ਅਤੇ ਬੁੱਧਵਾਰ ਨੂੰ ਵੀ ਕੁਝ ਇਲਾਕਿਆਂ ਵਿਚ ਤੇਜ਼ ਮੀਂਹ ਪਿਆ, ਜਿਸ ਕਾਰਨ ਕਈ ਥਾਂਵਾਂ 'ਤੇ ਜ਼ਮੀਨ ਖਿਸਕ ਗਈ। ਜ਼ਮੀਨ ਖਿਸਕ ਕਾਰਨ ਹਾਈਵੇਅ 'ਤੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦਰਮਿਆਨ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਨੇ ਜ਼ਮੀਨ ਖਿਸਕਣ ਕਾਰਨ ਮਲਬੇ ਹੇਠਾਂ ਫਸੇ ਇਕ ਸ਼ਖਸ ਦੀ ਜਾਨ ਬਚਾਈ। ਦਰਅਸਲ ਸੀ. ਆਰ. ਪੀ. ਐੱਫ. ਦੇ ਡੌਗ ਨੇ ਸੁੰਘ ਕੇ ਮਹਿਸੂਸ ਕੀਤਾ ਕਿ ਮਲਬੇ ਹੇਠਾਂ ਸ਼ਖਸ ਫਸਿਆ ਹੋਇਆ ਹੈ ਅਤੇ ਜਿਸ ਤੋਂ ਬਾਅਦ ਜਵਾਨਾਂ ਨੇ ਰੈਸਕਿਊ ਆਪਰੇਸ਼ਨ ਚਲਾਇਆ।
ਜਵਾਨਾਂ ਨੇ ਸ਼ਖਸ ਦੀ ਜਾਨ ਬਚਾਈ ਅਤੇ ਇਸ ਦੀ ਖਾਸ ਵਜ੍ਹਾ ਬਣਿਆ ਹੈ ਸੀ. ਆਰ. ਪੀ. ਐੱਫ. ਦਾ ਡੌਗ ਐਜਾਕਸੀ। ਐਜਾਕਸੀ ਨੇ ਹੀ ਸੁੰਘ ਕੇ ਸ਼ਖਸ ਨੂੰ ਮਲਬੇ ਵਿਚ ਫਸਿਆ ਹੋਇਆ ਲੱਭਿਆ ਅਤੇ ਫਿਰ ਉਸ ਨੂੰ ਬਾਹਰ ਕੱਢਣ 'ਚ ਜਵਾਨਾਂ ਦੀ ਮਦਦ ਕੀਤੀ। ਇਹ ਸ਼ਖਸ ਪੂਰੀ ਰਾਤ ਮਲਬੇ ਦੇ ਹੇਠਾਂ ਦੱਬਿਆ ਰਿਹਾ।
ਸੋਲਾਪੁਰ 'ਚ ਬੈਂਕ ਦੀ ਡਿੱਗੀ ਛੱਤ, ਹੁਣ ਤੱਕ ਬਚਾਏ ਗਏ 10 ਲੋਕ
NEXT STORY