ਰਾਂਚੀ– ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਸਥਿਤ ਡੋਰੰਡਾ ਦੇ ਵਾਸੀ ਸੀ. ਆਰ. ਪੀ. ਐੱਫ. ਇੰਸਪੈਕਟਰ ਬਿਪਲਬ ਵਿਸ਼ਵਾਸ ਨੇ ‘ਕੌਨ ਬਨੇਗਾ ਕਰੋੜਪਤੀ’ (ਕੇ. ਬੀ. ਸੀ.) ’ਚ ਇਕ ਕਰੋੜ ਰੁਪਏ ਦੀ ਰਕਮ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਜਿਹਾ ਕਰਨ ਵਾਲੇ ਉਹ ਸੀ. ਆਰ. ਪੀ. ਐੱਫ. ਦੇ ਪਹਿਲੇ ਅਫਸਰ ਹਨ।
ਬਿਪਲਬ ਨੇ ਦੱਸਿਆ ਕਿ ਇਸ ਦੇ ਪਿੱਛੇ ਉਨ੍ਹਾਂ ਦੀ 15 ਸਾਲਾਂ ਦੀ ਮਿਹਨਤ, ਸੰਘਰਸ਼ ਤੇ ਪਿਤਾ ਦੀ ਸਲਾਹ ਹੈ। ਉਨ੍ਹਾਂ ਸ਼ੋਅ ਵਿਚ ਪਹਿਲੇ 10 ਸਵਾਲ ਬਿਨਾਂ ਕਿਸੇ ਲਾਈਫਲਾਈਨ ਦੇ ਹੀ ਪਾਰ ਕਰ ਲਏ। ਉਨ੍ਹਾਂ ਦੀ ਪ੍ਰਾਪਤੀ ਤੋਂ ਪ੍ਰਭਾਵਿਤ ਹੋ ਕੇ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਨੇ ਐਲਾਨ ਕੀਤਾ ਕਿ ਉਹ ਬਿਪਲਬ ਵਿਸ਼ਵਾਸ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਬੰਗਲੇ ’ਤੇ ਡਿਨਰ ਲਈ ਸੱਦਾ ਦੇਣਗੇ।
ਮੁੰਬਈ ਦੀ ਝੁੱਗੀ-ਝੌਂਪੜੀ 'ਚ ਲੱਗੀ ਭਿਆਨਕ ਅੱਗ, ਸ਼ਾਰਟ ਸਰਕਟ ਤੋਂ ਬਾਅਦ ਫਟੇ ਕਈ ਸਿਲੰਡਰ
NEXT STORY