ਨਵੀਂ ਦਿੱਲੀ— ਇੱਥੇ ਇਕ ਸ਼ਖਸ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤ ਔਰਤ ਦਾ ਨਾਂ ਮੀਨਾਕਸ਼ੀ (30) ਸੀ। ਵਾਰਦਾਤ ਸਾਊਥ ਈਸਟ ਜ਼ਿਲੇ ਦੇ ਬਦਰਪੁਰ ਇਲਾਕੇ ਦੀ ਹੈ। ਪੁਲਸ ਨੇ ਕਤਲ ਕੇਸ ਦਰਜ ਕਰ ਕੇ ਦੋਸ਼ੀ ਪਤੀ ਪ੍ਰਵੀਨ (32) ਨੂੰ ਗ੍ਰਿਫਤਾਰ ਕਰ ਲਿਆ। ਮ੍ਰਿਤ ਔਰਤਾਂ ਦੇ ਦੋਵੇਂ ਬੇਟੇ ਇਸ ਵਾਰਦਾਤ ਦੇ ਚਸ਼ਮਦੀਦ ਗਵਾਹ ਹਨ। ਪੁਲਸ ਸੂਤਰਾਂ ਅਨੁਸਾਰ 5 ਅਗਸਤ ਦੀ ਦੁਪਹਿਰ ਕਰੀਬ ਇਕ ਵਜੇ ਪੁਲਸ ਨੂੰ ਫੋਨ ਆਇਆ ਸੀ ਕਿ ਬਦਰਪੁਰ ਸਥਿਤ ਗੌਤਮਪੁਰੀ ਕਾਲੋਨੀ 'ਚ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਸ ਮੌਕੇ 'ਤੇ ਪੁੱਜ ਗਈ। ਪੁਲਸ ਜਦੋਂ ਕਮਰੇ 'ਚ ਪੁੱਜੀ ਤਾਂ ਔਰਤ ਉੱਥੇ ਖੂਨ ਨਾਲ ਲੱਥਪੱਥ ਹਾਲਤ 'ਚ ਪਈ ਹੋਈ ਸੀ। ਔਰਤ ਦੇ ਗਲੇ ਤੋਂ ਇਲਾਵਾ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਸਨ। ਪੁਲਸ ਨੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾਇਆ। ਮ੍ਰਿਤਕ ਔਰਤ ਦੀ ਪਛਾਣ ਮੀਨਾਕਸ਼ੀ ਦੇ ਰੂਪ 'ਚ ਹੋਈ। ਪੁਲਸ ਨੂੰ ਪਤਾ ਲੱਗਾ ਕਿ ਜਿੱਥੇ ਔਰਤ ਦਾ ਕਤਲ ਕੀਤਾ ਗਿਆ, ਉਹ ਉਨ੍ਹਾਂ ਦਾ ਪੇਕਾ ਹੈ। ਪੇਕੇ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਮੀਨਾਕਸ਼ੀ ਦਾ ਕਤਲ ਉਸ ਦੇ ਪਤੀ ਪ੍ਰਵੀਨ ਨੇ ਕੀਤਾ ਹੈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਿਆ। ਪੁਲਸ ਨੇ ਕਤਲ ਕੇਸ ਦਰਜ ਕਰ ਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਸ ਨੇ ਦੋਸ਼ੀ ਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਾਂਚ 'ਚ ਪੁਲਸ ਨੂੰ ਪਤਾ ਲੱਗਾ ਕਿ ਪ੍ਰਵੀਨ ਦਾ 12 ਸਾਲ ਪਹਿਲਾਂ ਮੀਨਾਕਸ਼ੀ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੇ 10 ਅਤੇ 4 ਸਾਲ ਦੇ ਬੇਟੇ ਹਨ। ਪ੍ਰਵੀਨ ਪੇਸ਼ੇ ਤੋਂ ਡਰਾਈਵਰ ਹੈ। ਉਹ ਪਤਨੀ ਅਤੇ ਬੱਚਿਆਂ ਨਾਲ ਮੋਲਡਬੰਦ ਪਿੰਡ 'ਚ ਕਿਰਾਏ 'ਤੇ ਰਹਿੰਦੇ ਹਨ। ਗੌਤਮਪੁਰੀ 'ਚ ਮੀਨਾਕਸ਼ੀ ਦਾ ਪੇਕਾ ਹੈ। ਪੇਕਾ ਕਰੀਬ ਹੋਣ ਕਾਰਨ ਉਹ ਹਮੇਸ਼ਾ ਆਪਣੇ ਪੇਕੇ ਚੱਲੀ ਜਾਂਦੀ ਸੀ। ਪ੍ਰਵੀਨ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦਰਮਿਆਨ ਝਗੜਾ ਵੀ ਹੁੰਦਾ ਰਹਿੰਦਾ ਸੀ। 5 ਅਗਸਤ ਨੂੰ ਮੀਨਾਕਸ਼ੀ ਆਪਣੇ ਪੇਕੇ ਆਈ ਹੋਈ ਸੀ। ਦੁਪਹਿਰ ਦੇ ਸਮੇਂ ਪ੍ਰਵੀਨ ਆਪਣੇ ਸਹੁਰੇ ਘਰ ਪੁੱਜੀ। ਇਸ ਤੋਂ ਪਹਿਲਾਂ ਕਿ ਬਾਕੀ ਲੋਕ ਕੁਝ ਸਮਝ ਪਾਉਂਦੇ, ਉਸ ਨੇ ਘਰ ਦੇ ਅੰਦਰ ਜਾ ਕੇ ਮੀਨਾਕਸ਼ੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਉਸ ਨੇ ਪਤਨੀ ਦੇ ਸਿਰ 'ਤੇ ਐੱਲ.ਪੀ.ਜੀ. ਸਿਲੰਡਰ ਨਾਲ ਵੀ ਜ਼ੋਰਦਾਰ ਵਾਰ ਕੀਤਾ। ਦੋਵੇਂ ਬੱਚੇ ਇਸ ਵਾਰਦਾਤ ਦੇ ਚਸ਼ਮਦੀਦ ਗਵਾਹ ਹਨ। ਰੌਲਾ ਪਾਏ ਜਾਣ 'ਤੇ ਜਦੋਂ ਤੱਕ ਬਾਕੀ ਲੋਕ ਉੱਥੇ ਪੁੱਜੇ, ਉਦੋਂ ਤੱਕ ਪ੍ਰਵੀਨ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਗਿਆ।
ਫਰਾਂਸ ਦੀਆਂ ਕੁੜੀਆਂ ਨੇ ਖੁਦ ਰੱਖੜੀ ਬਣਾ ਕੇ ਬੰਨ੍ਹੀ ਭਾਰਤੀ ਆਸ਼ਰਮ ਦੇ ਬੱਚਿਆਂ ਨੂੰ
NEXT STORY