ਪਟਨਾ — ਬਿਹਾਰ ਦੇ ਗਯਾ ਜ਼ਿਲੇ ਦੇ ਬੋਧਗਯਾ 'ਚ ਐਤਵਾਰ ਨੂੰ ਫਰਾਂਸ ਤੋਂ ਆਈਆਂ ਲੜਕੀਆਂ ਨੇ ਦਲਿਤ ਅਤੇ ਅਨਾਥ ਬੱਚਿਆਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਤਿਉਹਾਰ ਮਨਾਇਆ। ਰੱਖੜੀ ਬੰਨਣ ਤੋਂ ਬਾਅਦ ਬੱਚੇ ਖੁਸ਼ ਲੱਗ ਰਹੇ ਸਨ। ਇਸ ਤੋਂ ਪਹਿਲਾਂ ਵੀ ਕਈ ਵਾਰ ਵਿਦੇਸ਼ ਸੈਲਾਨੀ ਆਉਂਦੇ ਰਹਿੰਦੇ ਹਨ ਅਤੇ ਭਾਰਤੀ ਤਿਉਹਾਰ ਭਾਰਤੀਆਂ ਨਾਲ ਮਨਾਉਂਦੇ ਹਨ।

ਫਰਾਂਸ ਦੀਆਂ 6 ਕੁੜੀਆਂ ਬੋਧਗਯਾ ਕਈ ਦਿਨਾਂ ਤੋਂ ਆ ਕੇ ਰੱਖੜੀ ਬਣਾਉਣਾ ਸਿੱਖ ਰਹੀਆਂ ਸਨ ਅਤੇ ਉਨ੍ਹਾਂ ਨੇ ਬਹੁਤ ਹੀ ਦਿਲਚਸਪੀ ਨਾਲ ਇਸ ਭਾਰਤੀ ਤਿਉਹਾਰਾਂ ਦੀ ਜਾਣਕਾਰੀ ਵੀ ਲਈ। ਫਿਰ ਇਨ੍ਹਾਂ ਕੁੜੀਆਂ ਨੇ ਅਨਾਥ ਅਤੇ ਦਲਿਤ ਬੱਚਿਆਂ ਦੇ ਆਸ਼ਰਮ ਜਾ ਕੇ ਬੱਚਿਆਂ ਨੂੰ ਰੱਖੜੀ ਬੰਨ੍ਹੀ। ਬੱਚੇ ਵਿਦੇਸ਼ੀ ਸੈਲਾਨੀਆਂ ਨਾਲ ਬਹੁਤ ਖੁਸ਼ ਹੋਏ।

ਭਾਜਪਾ ਨੇਤਾ ਨੇ ਪਿੱਛਾ ਕਰਕੇ ਰੋਕੀ ਐਂਬੂਲੈਂਸ, ਗਈ ਮਰੀਜ਼ ਦੀ ਜਾਨ
NEXT STORY