ਨੈਸ਼ਨਲ ਡੈਸਕ- ਭਾਰਤ-ਪਾਕਿਸਤਾਨ ਜੰਗ ਦਰਮਿਆਨ ਇਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਸਰਕਾਰ ਵਲੋਂ ਭਾਰਤ-ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਮੇਘਾਲਿਆ ਦੇ ਈਸਟ ਖਾਸੀ ਹਿੱਲਜ਼ ਇਲਾਕੇ ਅੰਦਰ 2 ਮਹੀਨੇ ਲਈ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਹ ਕਰਫਿਊ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਦੱਸ ਦੇਈਏ ਕਿ ਇਹ ਇਲਾਕਾ ਬੰਗਲਾਦੇਸ਼ ਨਾਲ ਬਾਰਡਰ ਸਾਂਝਾ ਕਰਦਾ ਹੈ, ਜਿਸ ਕਾਰਨ ਇਹ ਕਰਫਿਊ ਲਾਗੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ- IPL ਵਿਚਾਲੇ ਵੱਡੀ ਖ਼ਬਰ, ਹੁਣ ਇਸ ਸਟੇਡੀਅਮ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਇਹ ਹੁਕਮ ਬੰਗਲਾਦੇਸ਼ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ ਅਤੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਅਣਚਾਹੇ ਤੱਤਾਂ, ਪਾਬੰਦੀਸ਼ੁਦਾ ਅੱਤਵਾਦੀ ਸਮੂਹਾਂ ਦੇ ਮੈਂਬਰਾਂ, ਤਸਕਰਾਂ ਅਤੇ ਕਿਸੇ ਵੀ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਦੀ ਸਰਹੱਦ ਪਾਰ ਆਵਾਜਾਈ ਦੀ ਪੂਰੀ ਸੰਭਾਵਨਾ ਹੈ। ਇਹ ਕਰਫਿਊ ਹਾਲ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਲਾਇਆ ਗਿਆ ਹੈ। ਜਿਸ ਵਿਚ 6 ਮਈ ਨੂੰ ਮੇਘਾਲਿਆ ਫਰੰਟੀਅਰ ਤਹਿਤ BSF ਦੇ ਜਵਾਨਾਂ ਵਲੋਂ ਬੰਗਲਾਦੇਸ਼ੀ ਨਾਗਰਿਕਾਂ ਨੂੰ ਰੋਕਣਾ ਸ਼ਾਮਲ ਹੈ।
ਇਹ ਵੀ ਪੜ੍ਹੋ- ਚਾਰਧਾਮ ਯਾਤਰਾ ਦਰਮਿਆਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 5 ਸ਼ਰਧਾਲੂਆਂ ਦੀ ਮੌਤ
ਇਨ੍ਹਾਂ ਘਟਨਾਕ੍ਰਮਾਂ ਦੇ ਜਵਾਬ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਆਰ. ਐੱਮ. ਕੁਰਬਾਹ ਨੇ ਸਥਿਤੀ ਨੂੰ ਵੇਖਦੇ ਹੋਏ ਸਰਹੱਦ ਪਾਰ ਗਤੀਵਿਧੀਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ, ਸੰਭਾਵੀ ਖ਼ਤਰਿਆਂ ਦਾ ਹਵਾਲਾ ਦਿੰਦੇ ਹੋਏ ਦੋ ਮਹੀਨਿਆਂ ਲਈ ਰਾਤ ਦਾ ਕਰਫਿਊ ਲਾਗੂ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਜਾਣੋ ਕਿੰਨਾ ਤਾਕਤਵਰ ਹੈ ਜਲੰਧਰ, ਅੰਮ੍ਰਿਤਸਰ ਸਣੇ 15 ਥਾਵਾਂ 'ਤੇ ਹਮਲੇ ਨਾਕਾਮ ਕਰਨ ਵਾਲਾ S-400 Missile System?
NEXT STORY