ਦੇਵਰੀਆ- ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਲਾਰ ਥਾਣਾ ਖੇਤਰ ਦੇ ਪਿੰਡ ਮਝਵਲੀਆ ਨੰਬਰ ਤਿੰਨ 'ਚ ਇਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਟਰਾਂਸਫਾਰਮਰ 'ਤੇ ਚੜ੍ਹ ਕੇ ਬਿਜਲੀ ਦੀ ਤਾਰ ਜੋੜ ਰਹੇ ਇਕ ਸੰਵਿਧਾ (ਕੰਟਰੈਕਟ) ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 30 ਸਾਲਾ ਮੁਖਤਾਰ ਸਾਹਨੀ ਵਜੋਂ ਹੋਈ ਹੈ, ਜੋ ਪਿੰਡ ਧਰਹਰਾ ਦਾ ਰਹਿਣ ਵਾਲਾ ਸੀ ਅਤੇ ਫਰਿਆਵਡੀਹ ਬਿਜਲੀ ਸਬ-ਸਟੇਸ਼ਨ 'ਤੇ ਤਾਇਨਾਤ ਸੀ।
ਇਹ ਵੀ ਪੜ੍ਹੋ : ਮਰਨ ਤੋਂ ਕੁਝ ਸਕਿੰਟ ਪਹਿਲਾਂ ਕੀ ਦਿੱਸਦਾ ਹੈ? ਰਿਸਰਚ 'ਚ ਸਾਹਮਣੇ ਆਈ ਹੈਰਾਨੀਜਨਕ ਸੱਚਾਈ
ਕੰਮ ਦੌਰਾਨ ਅਚਾਨਕ ਆਈ ਬਿਜਲੀ ਬਣੀ ਕਾਲ
ਜਾਣਕਾਰੀ ਅਨੁਸਾਰ ਇਹ ਹਾਦਸਾ ਐਤਵਾਰ ਸ਼ਾਮ ਕਰੀਬ 6 ਵਜੇ ਵਾਪਰਿਆ। ਮੁਖਤਾਰ ਸਾਹਨੀ ਮਝਵਲੀਆ ਪਿੰਡ 'ਚ ਜੂਨੀਅਰ ਹਾਈ ਸਕੂਲ ਦੇ ਕੋਲ ਸਥਿਤ ਇਕ ਟਰਾਂਸਫਾਰਮਰ 'ਤੇ ਕਿਸੇ ਦੀ ਬਿਜਲੀ ਦੀ ਤਾਰ ਜੋੜਨ ਲਈ ਚੜ੍ਹਿਆ ਸੀ। ਜਦੋਂ ਉਹ ਤਾਰ ਜੋੜ ਰਿਹਾ ਸੀ, ਤਾਂ ਅਚਾਨਕ ਬਿਜਲੀ ਦੀ ਸਪਲਾਈ ਚਾਲੂ ਹੋ ਗਈ, ਜਿਸ ਕਾਰਨ ਉਹ ਕਰੰਟ ਦੀ ਲਪੇਟ 'ਚ ਆ ਗਿਆ ਅਤੇ ਟਰਾਂਸਫਾਰਮਰ ਨਾਲ ਹੀ ਚਿਪਕ ਗਿਆ। ਦੱਸਿਆ ਜਾ ਰਿਹਾ ਹੈ ਕਿ ਜੋ ਵਿਅਕਤੀ ਉਸ ਨੂੰ ਤਾਰ ਜੁੜਵਾਉਣ ਲਈ ਨਾਲ ਲੈ ਕੇ ਆਇਆ ਸੀ, ਉਹ ਹਾਦਸਾ ਹੁੰਦਾ ਦੇਖ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਮੋਬਾਈਲ ਯੂਜ਼ਰਸ ਦੀਆਂ ਮੌਜਾਂ! ਏਅਰਟੈੱਲ ਨੇ ਲਾਂਚ ਕੀਤਾ 3 ਮਹੀਨਿਆਂ ਵਾਲਾ ਧਾਕੜ ਪਲਾਨ
ਤਿੰਨ ਘੰਟੇ ਤੱਕ ਲਟਕਦੀ ਰਹੀ ਲਾਸ਼
ਇਸ ਦਿਲ ਕੰਬਾਊ ਹਾਦਸੇ ਤੋਂ ਬਾਅਦ ਕਰੀਬ ਤਿੰਨ ਘੰਟੇ ਤੱਕ ਲਾਈਨਮੈਨ ਦੀ ਲਾਸ਼ ਟਰਾਂਸਫਾਰਮਰ 'ਤੇ ਹੀ ਲਟਕਦੀ ਰਹੀ। ਪੁਲਸ ਅਨੁਸਾਰ, ਸੂਚਨਾ ਮਿਲਣ 'ਤੇ ਥਾਣਾ ਇੰਚਾਰਜ ਸੰਤੋਸ਼ ਕੁਮਾਰ ਸਿੰਘ ਮੌਕੇ 'ਤੇ ਪਹੁੰਚ ਗਏ ਸਨ, ਪਰ ਬਿਜਲੀ ਵਿਭਾਗ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੇ ਨਾ ਪਹੁੰਚਣ ਕਾਰਨ ਲਾਸ਼ ਨੂੰ ਹੇਠਾਂ ਨਹੀਂ ਉਤਾਰਿਆ ਜਾ ਸਕਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਬਿਜਲੀ ਵਿਭਾਗ ਦੇ ਜੇਈ (JE) ਅਵਿਨਾਸ਼ ਕੁਮਾਰ ਦਾ ਮੋਬਾਈਲ ਫ਼ੋਨ ਵੀ ਬੰਦ ਪਾਇਆ ਗਿਆ।
ਉੱਚ ਅਧਿਕਾਰੀਆਂ ਦੇ ਪਹੁੰਚਣ ਤੋਂ ਬਾਅਦ ਉਤਾਰੀ ਗਈ ਲਾਸ਼
ਬਾਅਦ 'ਚ ਪੁਲਸ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ। ਦੇਰ ਸ਼ਾਮ ਨਾਇਬ ਤਹਿਸੀਲਦਾਰ ਗੋਪਾਲ ਅਤੇ ਬਿਜਲੀ ਵਿਭਾਗ ਦੇ ਐੱਸ.ਡੀ.ਓ. (SDO) ਮਨੀਸ਼ ਕੁਮਾਰ ਸਮੇਤ ਕਈ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ, ਜਿਸ ਤੋਂ ਬਾਅਦ ਲਾਸ਼ ਨੂੰ ਟਰਾਂਸਫਾਰਮਰ ਤੋਂ ਹੇਠਾਂ ਉਤਾਰਿਆ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਤਿਮ ਸੰਸਕਾਰ ਮੌਕੇ ਸ਼ਮਸ਼ਾਨਘਾਟ 'ਚ ਭੁੱਲ ਕੇ ਵੀ ਨਾ ਜਾਣ ਇਹ ਲੋਕ, ਨਹੀਂ ਤਾਂ...
NEXT STORY