ਨੋਇਡਾ- ਅੱਜ ਦੇ ਤਕਨੀਕੀ ਦੌਰ 'ਚ ਆਨਲਾਈਨ ਦਾ ਜ਼ਮਾਨਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਬੈਠੇ ਬਿਠਾਏ ਹੀ ਸਭ ਕੁਝ ਜਲਦੀ ਨਾਲ ਮਿਲ ਜਾਵੇ। ਪਰ ਕਈ ਵਾਰ ਅਜਿਹਾ ਕਰਨਾ ਮਹਿੰਗਾ ਵੀ ਪੈ ਜਾਂਦਾ ਹੈ। ਦਰਅਸਲ ਨੋਇਡਾ ਦੇ ਥਾਣਾ ਸੈਕਟਰ-24 ਖੇਤਰ ਦੇ ਚੌੜਾ ਪਿੰਡ 'ਚ ਰਹਿਣ ਵਾਲੇ ਇਕ ਸ਼ਖ਼ਸ ਨੂੰ ਆਨਲਾਈਨ ਸੀਮੈਂਟ ਖਰੀਦਣਾ ਕਾਫੀ ਮਹਿੰਗਾ ਪਿਆ। ਸਸਤੀ ਦਰ 'ਤੇ ਸੀਮੈਂਟ ਵੇਚਣ ਦਾ ਝਾਂਸਾ ਦੇ ਕੇ ਸਾਈਬਰ ਠੱਗਾ ਨੇ ਉਸ ਤੋਂ 2 ਲੱਖ 80 ਹਜ਼ਾਰ ਰੁਪਏ ਠੱਗ ਲਏ।
ਥਾਣਾ ਸੈਕਟਰ 24 ਦੇ ਇੰਚਾਰਜ ਇੰਸਪੈਕਟਰ ਅਮਿਤ ਕੁਮਾਰ ਨੇ ਦੱਸਿਆ ਕਿ ਪਿੰਡ ਚੌੜਾ ਦੇ ਰਹਿਣ ਵਾਲੇ ਆਨੰਦ ਕੁਮਾਰ ਨੇ ਬੀਤੀ ਰਾਤ ਥਾਣਾ ਸਦਰ ਵਿਖੇ ਰਿਪੋਰਟ ਦਰਜ ਕਰਵਾਈ ਕਿ ਉਸ ਨੇ ਮਕਾਨ ਬਣਾਉਣ ਲਈ ਸੀਮੈਂਟ ਖਰੀਦਣਾ ਸੀ। ਉਸ ਨੇ ਸੀਮੈਂਟ ਆਨਲਾਈਨ ਖਰੀਦਣ ਲਈ ਗੂਗਲ 'ਤੇ ਪੋਸਟ ਪਾਈ ਸੀ। ਇਕ ਵਿਅਕਤੀ ਨੇ ਉਸ ਨਾਲ ਸੰਪਰਕ ਕਰ ਕੇ ਕਿਹਾ ਕਿ ਜੇਕਰ ਉਹ ਪੂਰੀ ਰਕਮ ਅਦਾ ਕਰ ਦੇਵੇ ਤਾਂ ਸੀਮੈਂਟ ਸਸਤੇ ਰੇਟ 'ਤੇ ਮਿਲੇਗਾ।
ਪੁਲਸ ਇੰਸਪੈਕਟਰ ਕੁਮਾਰ ਨੇ ਦੱਸਿਆ ਕਿ ਪੀੜਤ ਨੇ ਉਸ ਦੀਆਂ ਗੱਲਾਂ 'ਤੇ ਭਰੋਸਾ ਕਰਦਿਆਂ 6 ਜੂਨ ਨੂੰ ਉਕਤ ਖਾਤੇ 'ਚ 2,80,000 ਰੁਪਏ ਭੇਜ ਦਿੱਤੇ। ਥਾਣਾ ਇੰਚਾਰਜ ਨੇ ਦੱਸਿਆ ਕਿ ਪੀੜਤ ਨੇ ਦੋਸ਼ ਲਾਇਆ ਹੈ ਕਿ ਪੈਸੇ ਭੇਜਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਸੀਮੈਂਟ ਨਹੀਂ ਦਿੱਤਾ। ਜਦੋਂ ਪੀੜਤ ਨੇ ਅਲੀਗੜ੍ਹ ਜ਼ਿਲ੍ਹੇ 'ਚ ਸਥਿਤ ਫੈਕਟਰੀ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਪੀੜਤ ਨੇ ਉਕਤ ਕੰਪਨੀ 'ਚ ਨਾ ਤਾਂ ਕੋਈ ਆਰਡਰ ਦਿੱਤਾ ਸੀ ਅਤੇ ਨਾ ਹੀ ਰਕਮ ਅਦਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੁਲਸ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
AirIndia ਦੇ ਜਹਾਜ਼ 'ਚ ਆਈ ਖ਼ਰਾਬੀ, 8 ਘੰਟਿਆਂ ਦੇ ਇੰਤਜ਼ਾਰ ਮਗਰੋਂ ਰੱਦ ਕੀਤੀ ਸਾਨ ਫਰਾਂਸਿਸਕੋ-ਮੁੰਬਈ ਫਲਾਈਟ
NEXT STORY