ਭੁਵਨੇਸ਼ਵਰ— ਬੰਗਾਲ ਦੀ ਖਾੜੀ ਤੋਂ ਉਠਿਆ ਚੱਕਰਵਾਤੀ ਤੂਫਾਨ 'ਫਾਨੀ' ਭਿਆਨਕ ਰੂਪ ਧਾਰਨ ਕਰ ਚੁੱਕਾ ਹੈ। ਇਸ ਦੇ ਸ਼ੁੱਕਰਵਾਰ ਦੁਪਹਿਰ ਤਕ ਓਡੀਸ਼ਾ ਤੱਟ 'ਤੇ ਪਹੁੰਚਣ ਦਾ ਖਦਸ਼ਾ ਹੈ। ਇਸ ਦਰਮਿਆਨ ਓਡੀਸ਼ਾ 'ਚ ਅਲਰਟ ਜਾਰੀ ਕਰਦੇ ਹੋਏ ਸਕੂਲ-ਕਾਲਜਾਂ ਦੀ 2 ਮਈ ਤਕ ਛੁੱਟੀ ਕਰ ਦਿੱਤੀ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਓਡੀਸ਼ਾ ਲਈ 'ਯੈਲੋ ਵਾਰਨਿੰਗ' ਜਾਰੀ ਕੀਤੀ ਹੈ। ਇਸ ਚੱਕਰਵਾਤੀ ਤੂਫਾਨ ਨੂੰ ਦੇਖਦਿਆਂ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੂਬੇ ਵਿਚ ਚੋਣਾਂ ਦੀ ਤਰੀਕ ਅੱਗੇ ਪਾਉਣ ਦੀ ਮੰਗ ਕੀਤੀ ਹੈ। ਓਧਰ ਮੌਸਮ ਵਿਭਾਗ ਵਲੋਂ ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਖਾਸ ਕਰ ਕੇ 2 ਮਈ ਤੋਂ 4 ਮਈ ਦਰਮਿਆਨ, ਕਿਉਂਕਿ ਇਸ ਸਮੇਂ ਸਮੁੰਦਰ 'ਚ ਚੱਕਰਵਾਤੀ ਤੂਫਾਨ ਕਾਰਨ ਪਾਣੀ ਵਧ ਰਫਤਾਰ ਨਾਲ ਉਛਾਲੇ ਮਾਰ ਸਕਦਾ ਹੈ।
ਮੌਸਮ ਵਿਭਾਗ ਦੇ ਚੱਕਰਵਾਤ ਚਿਤਾਵਨੀ ਡਿਵੀਜ਼ਨ ਨੇ ਕਿਹਾ ਕਿ ਫਿਲਹਾਲ 'ਫਾਨੀ' ਓਡੀਸ਼ਾ ਦੇ 760 ਕਿਲੋਮੀਟਰ ਦੱਖਣੀ-ਪੱਛਮੀ ਅਤੇ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਦੇ 560 ਕਿਲੋਮੀਟਰ ਦੱਖਣੀ-ਦੱਖਣੀ ਪੂਰਬੀ ਅਤੇ ਤ੍ਰਿਣਕੋਮਲੀ ਦੇ 660 ਕਿਲੋਮੀਟਰ ਉੱਤਰ-ਉੱਤਰੀ ਪੂਰਬੀ (ਸ਼੍ਰੀਲੰਕਾ) ਵਿਚ ਹੈ। 'ਫਾਨੀ' ਦੇ ਭਾਰਤੀ ਪੂਰਬੀ ਤੱਟ ਵਲ ਵੱਧਣ 'ਤੇ ਜਲ ਸੈਨਾ ਅਤੇ ਤੱਟ ਰੱਖਿਅਕ ਬਲ ਦੇ ਜਹਾਜ਼ ਅਤੇ ਹੈਲੀਕਾਪਟਰ, ਰਾਸ਼ਟਰੀ ਆਫਤ ਮੋਚਨ ਬਲ ਦੀਆਂ ਰਾਹਤ ਟੀਮਾਂ ਨੂੰ ਮਹੱਤਵਪੂਰਨ ਥਾਵਾਂ 'ਤੇ ਤਾਇਨਾਤ ਕੀਤਾ ਗਿਆ ਹੈ, ਜਦਕਿ ਫੌਜ ਅਤੇ ਹਵਾਈ ਫੌਜ ਦੀਆਂ ਟੁੱਕੜੀਆਂ ਨੂੰ ਤਿਆਰ ਰੱਖਿਆ ਗਿਆ ਹੈ।
ਕੇਂਦਰ ਨੇ ਜਾਰੀ ਕੀਤੀ ਮਦਦ ਰਾਸ਼ੀ—
ਚੱਕਰਵਾਤ 'ਫਾਨੀ' ਦੇ ਮੱਦੇਨਜ਼ਰ ਕੇਂਦਰ ਨੇ ਐਡਵਾਂਸ ਵਿਚ ਹੀ ਚਾਰ ਰਾਜਾਂ— ਆਂਧਰਾ ਪ੍ਰਦੇਸ਼, ਓਡੀਸ਼ਾ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਲਈ 1,086 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ, ਤਾਂ ਕਿ ਤੂਫਾਨ ਤੋਂ ਬਚਣ ਲਈ ਸਾਵਧਾਨੀ ਕਦਮ ਚੁੱਕੇ ਜਾ ਸਕਣ ਅਤੇ ਲੋੜ ਪੈਣ 'ਤੇ ਰਾਹਤ ਕੰਮਾਂ ਵਿਚ ਕੋਈ ਰੁਕਾਵਟ ਪੈਦਾ ਨਾ ਹੋਵੇ।
ਸਿੱਧੀ ਇੰਟਰਵਿਊ ਰਾਹੀਂ ਇਸ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ
NEXT STORY