ਮੁੰਬਈ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀ ਸਖ਼ਤੀ ਜਾਰੀ ਹੈ। ਕਮਿਸ਼ਨ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਅਤੇ ਊਧਵ ਠਾਕਰੇ ਦੇ ਸਾਮਾਨ ਦੀ ਜਾਂਚ ਕੀਤੀ। ਇਸ ਤਰ੍ਹਾਂ ਚੋਣਾਂ ਵਿਚਾਲੇ ਦੇਸ਼ ਦੇ 8 ਵੱਡੇ ਨੇਤਾਵਾਂ ਦੀ ਜਾਂਚ ਹੋ ਚੁੱਕੀ ਹੈ।
ਖੜਗੇ ਚੋਣ ਪ੍ਰਚਾਰ ਲਈ ਨਾਸਿਕ ਪਹੁੰਚੇ ਸਨ। ਹੈਲੀਪੈਡ ’ਤੇ ਉਨ੍ਹਾਂ ਦੀ ਜਾਂਚ ਦੀ ਵੀਡੀਓਗ੍ਰਾਫੀ ਵੀ ਹੋਈ। ਗੋਂਦੀਆ ’ਚ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਦੇ ਹੈਲੀਕਾਪਟਰ ਅਤੇ ਬੈਗ ਦੀ ਜਾਂਚ ਕੀਤੀ ਗਈ। ਉਹ ਗੋਰੇਗਾਓਂ ਵਿਧਾਨ ਸਭਾ ਸੀਟ ਤੋਂ ਰਾਕਾਂਪਾ (ਸ਼ਰਦ) ਉਮੀਦਵਾਰ ਲਈ ਪ੍ਰਚਾਰ ਕਰਨ ਜਾ ਰਹੇ ਸਨ।
ਅਹਿਮਦਨਗਰ ’ਚ ਊਧਵ ਠਾਕਰੇ ਦੀ ਜਾਂਚ ਕੀਤੀ ਗਈ। ਉਨ੍ਹਾਂ ਦੀ 4 ਦਿਨਾਂ ’ਚ ਇਹ ਤੀਜੀ ਵਾਰ ਜਾਂਚ ਸੀ। ਇਸੇ ਤਰ੍ਹਾਂ ਕਰਾੜ ਹਵਾਈ ਅੱਡੇ (ਸਤਾਰਾ) ’ਤੇ ਗੋਆ ਦੇ ਸੀ. ਐੱਮ. ਪ੍ਰਮੋਦ ਸਾਵੰਤ ਦੇ ਸਾਮਾਨ ਦੀ ਵੀ ਜਾਂਚ ਕੀਤੀ ਗਈ।
ਟਰੇਨ 'ਚੋਂ ਪਾਨ ਥੁੱਕਣ ਲੱਗੇ ਵਿਅਕਤੀ ਨਾਲ ਵਾਪਰ ਗਿਆ ਹਾਦ.ਸਾ, ਸਰੀਰ ਨਾਲੋਂ ਬਾਂਹ ਹੀ ਹੋ ਗਈ ਵੱਖ
NEXT STORY