ਭੁਵਨੇਸ਼ਵਰ/ਓਡਿਸ਼ਾ— ਸ਼ੁੱਕਰਵਾਰ ਨੂੰ ਆਏ ਭਿਆਨਕ ਸਮੁੰਦਰੀ ਤੂਫਾਨ 'ਫਾਨੀ' ਦਾ ਸਾਹਮਣਾ ਕਰਨ ਵਾਲੇ ਓਡੀਸ਼ਾ ਨੇ ਦੁਨੀਆ ਨੂੰ ਇਕ ਵੱਡੀ ਸਿੱਖਿਆ ਦਿੱਤੀ ਹੈ। ਸੂਬਾਈ ਪ੍ਰਸ਼ਾਸਨ ਨੇ ਆਪਣੀ ਵਧੀਆ ਪਲਾਨਿੰਗ ਰਾਹੀਂ ਜਾਨੀ-ਮਾਲੀ ਨੁਕਸਾਨ ਨੂੰ ਕਈ ਗੁਣਾ ਘੱਟ ਕਰ ਕੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਭਾਰਤ ਨੇ ਸਾਰੀ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਤਬਾਹਕੁੰਨ ਸਮੁੰਦਰੀ ਤੂਫਾਨਾਂ ਨਾਲ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ ਹੈ।
ਯੂ. ਐੱਨ. ਨੇ ਭਾਰਤ ਦੇ ਯਤਨਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਯੂ. ਐੱਨ. ਦੀਆਂ ਏਜੰਸੀਆਂ ਨੇ ਪਿਛਲੇ ਕਈ ਦਿਨਾਂ ਤੋਂ 'ਫਾਨੀ' ਦੀ ਰਫਤਾਰ 'ਤੇ ਨੇੜਿਓਂ ਨਜ਼ਰ ਰੱਖੀ ਹੋਈ ਸੀ। ਬੰਗਲਾਦੇਸ਼ ਵਿਚ ਸ਼ਰਨਾਰਥੀ ਕੈਂਪਾਂ ਵਿਚ ਰਹਿ ਰਹੇ ਪਰਿਵਾਰਾਂ ਨੂੰ ਬਚਾਉਣ ਦਾ ਯੂ. ਐੱਨ. ਵਲੋਂ ਪ੍ਰਬੰਧ ਸ਼ਨੀਵਾਰ ਰਾਤ ਤੱਕ ਜਾਰੀ ਸੀ। ਆਮ ਤੌਰ 'ਤੇ ਫਾਨੀ ਵਰਗੇ ਭਿਆਨਕ ਸਮੁੰਦਰੀ ਤੂਫਾਨ ਸੈਂਕੜੇ ਲੋਕਾਂ ਦੀ ਜਾਨ ਲੈਂਦੇ ਰਹੇ ਹਨ ਪਰ ਇਸ ਵਾਰ ਮੌਤਾਂ ਦੀ ਗਿਣਤੀ 12 'ਤੇ ਸਿਮਟ ਗਈ। ਤੂਫਾਨ ਦੇ ਆਉਣ ਤੋਂ ਇਕ ਦਿਨ ਬਾਅਦ ਸ਼ਨੀਵਾਰ ਓਡਿਸ਼ਾ ਦੇ ਲਗਭਗ 10,000 ਪਿੰਡਾਂ ਅਤੇ ਸ਼ਹਿਰਾਂ ਵਿਚ ਰਾਹਤ ਦੇ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੇ ਗਏ ਸਨ।
ਪੱਛਮੀ ਬੰਗਾਲ ਦੇ ਲੋਕਾਂ ਨੇ ਉਦੋਂ ਸੁੱਖ ਦਾ ਸਾਹ ਲਿਆ, ਜਦੋਂ ਸਮੁੰਦਰੀ ਤੂਫਾਨ ਫਾਨੀ ਸ਼ਨੀਵਾਰ ਸਵੇਰੇ ਕਮਜ਼ੋਰ ਪੈ ਗਿਆ। ਇਸ ਦਾ ਸੂਬੇ ਵਿਚ ਵੱਡਾ ਅਸਰ ਨਜ਼ਰ ਨਹੀਂ ਆਇਆ। ਖੇਤਰੀ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਮੁੰਦਰੀ ਤੂਫਾਨ ਜਿਨ੍ਹਾਂ ਜ਼ਿਲਿਆਂ ਵਿਚੋਂ ਲੰਘਿਆ, ਉਥੇ ਕਿਸੇ ਵੱਡੇ ਜਾਨੀ-ਮਾਲੀ ੁਨੁਕਸਾਨ ਦੀ ਕੋਈ ਖਬਰ ਨਹੀਂ।
ਓਡੀਸ਼ਾ ਸਰਕਾਰ ਨੇ ਲਾ ਦਿੱਤੀ ਪੂਰੀ ਮਸ਼ੀਨਰੀ—
ਓਡੀਸ਼ਾ ਸਰਕਾਰ ਨੇ ਲੋਕਾਂ ਨੂੰ ਚੌਕਸ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਆਪਣੀ ਪੂਰੀ ਮਸ਼ੀਨਰੀ ਲਾ ਦਿੱਤੀ ਸੀ। ਤੂਫਾਨ ਤੋਂ ਪਹਿਲਾਂ ਲੱਗਭਗ 26 ਲੱਖ ਟੈਕਸਟ ਮੈਸੇਜ ਭੇਜੇ ਗਏ। 43 ਹਜ਼ਾਰ ਵਾਲੰਟੀਅਰਜ਼ ਅਤੇ ਇਕ ਹਜ਼ਾਰ ਐਮਰਜੈਂਸੀ ਮੁਲਾਜ਼ਮ ਤਾਇਨਾਤ ਕੀਤੇ ਗਏ, ਟੀ. ਵੀ. 'ਤੇ ਵਿਗਿਆਪਨ ਦਿੱਤੇ ਗਏ, ਸਮੁੰਦਰੀ ਕੰਢਿਆਂ 'ਤੇ ਲੱਗੇ ਹੋਏ ਸਾਇਰਨ ਵਜਾਏ ਗਏ। ਨਾਲ ਹੀ ਜਨਤਕ ਐਲਾਨ ਵਰਗੇ ਸਭ ਉਪਾਅ ਸੂਬਾ ਸਰਕਾਰ ਨੇ ਕੀਤੇ।
ਆਂਧਰਾ ਪ੍ਰਦੇਸ਼ 'ਚ 58 ਕਰੋੜ 61 ਲੱਖ ਰੁਪਏ ਦਾ ਨੁਕਸਾਨ—
ਤੂਫਾਨ ਤੋਂ ਬਾਅਦ ਦੇ ਮੁੱਢਲੇ ਅਨੁਮਾਨਾਂ ਮੁਤਾਬਕ ਆਂਧਰਾ ਪ੍ਰਦੇਸ਼ ਵਿਚ 58 ਕਰੋੜ 61 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਕੇਂਦਰੀ ਕੈਬਨਿਟ ਸਕੱਤਰ ਪ੍ਰਦੀਪ ਕੁਮਾਰ ਸਿਨਹਾ ਨੇ ਦਿੱਲੀ ਤੋਂ ਸ਼ਨੀਵਾਰ ਸੂਬੇ ਦੇ ਮੁੱਖ ਸਕੱਤਰ ਐੱਲ. ਵੀ. ਸੁਬਰਾਮਣੀਅਮ ਨਾਲ ਸਮੁੱਚੀ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਟੀਮਾਂ ਵਲੋਂ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਅਸਲ ਹੋਏ ਨੁਕਸਾਨ ਦੀ ਜਾਣਕਾਰੀ ਦਿੱਤੀ ਜਾ ਸਕੇਗੀ।
ਇਮਾਰਤ ਦੀ ਚੌਥੀ ਮੰਜ਼ਿਲ 'ਤੇ ਸਿੰਲਡਰ ਬਲਾਸਟ, 1 ਜ਼ਖਮੀ
NEXT STORY