ਚੇਨਈ (ਭਾਸ਼ਾ)— ਚੱਕਰਵਾਤ ਤੂਫ਼ਾਨ 'ਨਿਵਾਰ' ਅਗਲੇ 12 ਘੰਟਿਆਂ ਵਿਚ ਭਿਆਨਕ ਰੂਪ ਧਾਰਨ ਕਰ ਲਵੇਗਾ ਅਤੇ ਵੀਰਵਾਰ ਤੜਕੇ ਤਾਮਿਲਨਾਡੂ ਅਤੇ ਪੁਡੂਚੇਰੀ ਦਰਮਿਆਨ ਤੱਟ ਨਾਲ ਟਕਰਾਏਗਾ। ਭਾਰਤੀ ਮੌਸਮ ਵਿਗਿਆਨ ਮਹਿਕਮੇ ਨੇ ਇਹ ਜਾਣਕਾਰੀ ਦਿੱਤੀ। ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਚੱਕਰਵਾਤ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਲਈ ਵੀਰਵਾਰ ਨੂੰ ਚੇਨਈ, ਵੇਲੋਰ, ਨਾਗਾਪਟਨਮ, ਚੇਂਗਲਪੇਟ, ਕਾਂਚੀਪੁਰਮ ਸਮੇਤ 13 ਜ਼ਿਲ੍ਹਿਆਂ ਵਿਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਪਹਿਲਾਂ ਹੀ ਛੁੱਟੀ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ।
ਮੌਸਮ ਮਹਿਕਮੇ ਵਲੋਂ ਬੁੱਧਵਾਰ ਨੂੰ ਜਾਰੀ ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਚੱਕਰਵਾਤੀ ਤੂਫ਼ਾਨ ਦੇ ਅਗਲੇ 12 ਘੰਟੇ ਵਿਚ ਬਹੁਤ ਭਿਆਨਕ ਰੂਪ ਧਾਰਨ ਕਰਨ ਦਾ ਖ਼ਦਸ਼ਾ ਹੈ। ਇਸ ਦੇ ਉੱਤਰ-ਪੱਛਮੀ ਵੱਲ ਵੱਧਣ ਅਤੇ 25 ਨਵੰਬਰ ਦੀ ਰਾਤ ਜਾਂ 26 ਨਵੰਬਰ ਤੜਕੇ ਤਾਮਿਲਨਾਡੂ ਅਤੇ ਪੁਡੂਚੇਰੀ ਵਿਚਾਲੇ ਕਰਾਈਕਲ ਅਤੇ ਮਾਮਲਾਪੁਰਮ ਤੱਟ ਨਾਲ ਟਕਰਾਉਣ ਦਾ ਖ਼ਦਸ਼ਾ ਹੈ। ਤੂਫ਼ਾਨ ਦੀ ਰਫ਼ਤਾਰ 120-130 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਜੋ ਕਿ ਵੱਧ ਕੇ 145 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਚੱਕਰਵਾਤ ਦੇ ਪ੍ਰਭਾਵ ਨਾਲ ਚੇਨਈ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਰਾਤ ਭਰ ਮੀਂਹ ਪਿਆ ਅਤੇ ਹੇਠਲੇ ਇਲਾਕਿਆਂ ਵਿਚ ਪਾਣੀ ਜਮ੍ਹਾਂ ਹੋ ਗਿਆ।
ਭਾਜਪਾ ਵਿਧਾਇਕ ਦੀ ਨੂੰਹ ਨੇ ਸਹੁਰੇ 'ਤੇ ਲਗਾਇਆ ਤੰਗ ਕਰਨ ਦਾ ਦੋਸ਼, ਭੁੱਖ-ਹੜਤਾਲ 'ਤੇ ਬੈਠੀ
NEXT STORY