ਨਵੀਂ ਦਿੱਲੀ— ਮਾਲਾ, ਹੈਲੇਨ, ਨਰਗਿਸ ਅਤੇ ਨੀਲੋਫਰ .... ਇਹ ਗੁਜ਼ਰੇ ਜ਼ਮਾਨੇ ਦੀਆਂ ਬਾਲੀਵੁੱਡ ਅਭਿਨੇਤਰੀਆਂ ਦੇ ਨਾਂ ਵਰਗੇ ਭਾਵੇਂ ਹੀ ਸੁਣਾਈ ਦਿੰਦੇ ਹੋਣ ਪਰ ਦਰਅਸਲ ਇਹ ਜਾਨਲੇਵਾ ਚੱਕਰਵਾਤੀ ਤੂਫਾਨਾਂ ਦੇ ਨਾਂ ਹਨ, ਜਿਨ੍ਹਾਂ ਨੇ ਆਪਣੀ ਮਾਰ ਹੇਠ ਆਉਣ ਵਾਲੇ ਇਲਾਕਿਆਂ ਵਿਚ ਬਹੁਤ ਤਬਾਹੀ ਮਚਾਈ। 'ਫਾਨੀ' ਦਾ ਨਾਂ ਬੰਗਲਾਦੇਸ਼ ਨੇ ਰੱਖਿਆ ਹੈ। ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਦੇ ਵਧੀਕ ਡਾਇਰੈਕਟਰ ਜਨਰਲ ਮ੍ਰਿਤੰਜਯ ਮਹਾਪਾਤਰ ਨੇ ਕਿਹਾ ਕਿ 'ਫਾਨੀ' ਦਾ ਮਤਲਬ ਸੱਪ ਦਾ ਫਨ ਹੈ ਪਰ ਸਵਾਲ ਇਹ ਹੈ ਕਿ ਇਨ੍ਹਾਂ ਚੱਕਰਵਾਤਾਂ ਦੇ ਨਾਂ ਕਿਵੇਂ ਰੱਖੇ ਜਾਂਦੇ ਹਨ। ਵਿਸ਼ਵ ਮੌਸਮ ਵਿਗਿਆਨ ਸੰਗਠਨ/ਏਸ਼ੀਆ ਆਰਥਿਕ ਅਤੇ ਸਮਾਜਕ ਕਮਿਸ਼ਨ ਅਤੇ ਪੈਸੇਫਿਕ ਪੈਨਲ ਆਨ ਟ੍ਰਾਪੀਕਲ ਸਾਈਕਲੋਨ ਓਮਾਨ ਦੇ ਮਸਕਟ ਵਿਚ ਸਾਲ 2000 ਵਿਚ ਆਯੋਜਿਤ ਆਪਣੇ 27ਵੇਂ ਸੈਸ਼ਨ ਵਿਚ ਇਸ ਗੱਲ 'ਤੇ ਸਹਿਮਤ ਹੋਏ ਸਨ ਕਿ ਉਹ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਆਉਣ ਵਾਲੇ ਚੱਕਰਵਾਤੀ ਤੂਫਾਨਾਂ ਦੇ ਨਾਂ ਤੈਅ ਕਰਨਗੇ।
ਮੈਂਬਰ ਦੇਸ਼ਾਂ ਵਿਚਾਲੇ ਲੰਬੀ ਵਿਚਾਰ ਚਰਚਾ ਤੋਂ ਬਾਅਦ ਉੱਤਰੀ ਹਿੰਦ ਮਹਾਸਾਗਰ ਵਿਚ ਚੱਕਰਵਾਤੀ ਤੂਫਾਨਾਂ ਦਾ ਨਾਮਕਰਨ ਸਤੰਬਰ 2004 ਤੋਂ ਸ਼ੁਰੂ ਹੋਇਆ। ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਨਾਲ ਲੱਗਦੇ 8 ਦੇਸ਼ ਭਾਰਤ, ਮਾਲਦੀਵ, ਮਿਆਂਮਾਰ, ਓਮਾਨ, ਪਾਕਿਸਤਾਨ, ਸ਼੍ਰੀਲੰਕਾ ਅਤੇ ਥਾਈਲੈਂਡ ਇਨ੍ਹਾਂ ਤੂਫਾਨਾਂ ਦੇ ਨਾਂ ਤੈਅ ਕਰਦੇ ਹਨ। ਸਥਾਨਕ ਮੌਸਮ ਵਿਗਿਆਨ ਕੇਂਦਰ (ਆਰ. ਐੱਸ. ਐੱਮ. ਸੀ.) ਨਾਵਾਂ ਦੀ ਸੂਚੀ ਨਾਲ ਚੱਕਰਵਾਤੀ ਤੂਫਾਨਾਂ ਨੂੰ ਇਕ ਪਛਾਣ ਦਿੰਦਾ ਹੈ। ਇਸ ਪਛਾਣ ਪ੍ਰਣਾਲੀ ਦੇ ਦਾਇਰੇ ਵਿਚ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੋਵੇਂ ਆਉਂਦੇ ਹਨ।
ਸੈਲਫੀ ਲੈਣ ਦੇ ਚੱਕਰ 'ਚ ਬਹੁਮੰਜ਼ਲਾਂ ਇਮਾਰਤ ਤੋਂ ਡਿੱਗਿਆ ਸ਼ਖਸ, ਵੀਡੀਓ ਵਾਇਰਲ
NEXT STORY