ਮੁੰਬਈ- ਦਾਦਰ ਅਤੇ ਨਾਗਰ ਹਵੇਲੀ ਦੇ ਸੰਸਦ ਮੈਂਬਰ ਮੋਹਨ ਡੇਲਕਰ ਨੇ ਖ਼ੁਦਕੁਸ਼ੀ ਕਰ ਲਈ ਹੈ। ਮੁੰਬਈ ਦੇ ਇਕ ਹੋਟਲ 'ਚ ਉਨ੍ਹਾਂ ਦੀ ਲਾਸ਼ ਮਿਲੀ ਹੈ। ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜੋ ਗੁਜਰਾਤੀ ਭਾਸ਼ਾ 'ਚ ਲਿਖਿਆ ਹੋਇਆ ਹੈ। ਉਹ ਦਾਦਰ ਅਤੇ ਨਾਗਰ ਹਵੇਲੀ ਲੋਕ ਸਭਾ ਖੇਤਰ ਤੋਂ ਆਜ਼ਾਦ ਸੰਸਦ ਮੈਂਬਰ ਸਨ। ਮੋਹਨ ਡੇਲਕਰ ਦੀ ਉਮਰ 58 ਸਾਲ ਸੀ। ਸਾਲ 1989 'ਚ ਉਹ ਦਾਦਰ ਅਤੇ ਨਾਗਰ ਲੋਕ ਸਭਾ ਖੇਤਰ ਤੋਂ ਜਿੱਤ ਕੇ ਪਹਿਲੀ ਵਾਰ ਲੋਕ ਸਭਾ ਪਹੁੰਚੇ ਸਨ। ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਉਨ੍ਹਾਂ ਨੇ ਟਰੇਡ ਯੂਨੀਅਨ ਨੇਤਾ ਦੇ ਤੌਰ 'ਤੇ ਕੀਤੀ ਸੀ। ਉਹ ਕਾਂਗਰਸ ਅਤੇ ਭਾਜਪਾ ਦੇ ਟਿਕਟ 'ਤੇ ਸੰਸਦ ਮੈਂਬਰ ਦੀ ਚੋਣ ਲੜ ਚੁਕੇ ਸਨ। ਬਾਅਦ 'ਚ ਉਨ੍ਹਾਂ ਨੇ ਭਾਰਤੀ ਨਵਸ਼ਕਤੀ ਪਾਰਟੀ (ਬੀ.ਐੱਨ.ਪੀ.) ਦਾ ਗਠਨ ਕੀਤਾ ਸੀ।
ਮੋਹਨ ਡੇਲਕਰ ਤਿੰਨ ਵਾਰ ਲੋਕ ਸਭਾ ਦੀ ਚੋਣ ਜਿੱਤ ਕੇ ਲੋਕ ਪਹੁੰਚ ਪਹੁੰਚੇ। ਸਾਲ 2019 'ਚ ਉਨ੍ਹਾਂ ਨੇ ਖ਼ੁਦ ਨੂੰ ਕਾਂਗਰਸ ਤੋਂ ਵੱਖ ਕਰਨ ਦਾ ਫ਼ੈਸਲਾ ਕੀਤਾ ਅਤੇ ਬਤੌਰ ਆਜ਼ਾਦ ਉਮੀਦਵਾਰ ਲੋਕ ਸਭਾ ਚੋਣਾਂ 'ਚ ਉਤਰੇ ਅਤੇ ਜਿੱਤ ਦਰਜ ਕਰਨ 'ਚ ਕਾਮਯਾਬੀ ਹਾਸਲ ਕੀਤੀ। ਸਾਬਕਾ ਸੰਸਦ ਮੈਂਬਰ ਅਤੇ ਮੋਹਨ ਡੇਲਕਰ ਦੇ ਦੋਸਤ ਭਰਤ ਸਿੰਘ ਸੋਲੰਕੀ ਨੇ ਇਸ ਘਟਨਾ 'ਤੇ ਦੁੱਖ ਜਤਾਇਆ ਹੈ।
ਕਸ਼ਮੀਰ ਘਾਟੀ ’ਚ 11 ਮਹੀਨੇ ਬਾਅਦ ਪਟੜੀ ’ਤੇ ਦੌੜੀ ‘ਰੇਲ ਗੱਡੀ’
NEXT STORY