ਵੈੱਬ ਡੈਸਕ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਅਤੇ ਮਦਰਾਸ ਡਾਇਬੀਟੀਜ਼ ਰਿਸਰਚ ਫਾਊਂਡੇਸ਼ਨ ਵੱਲੋਂ ਕੀਤੀ ਗਈ ਇਕ ਨਵੀਂ ਅਧਿਐਨ ਰਿਪੋਰਟ ਚਿੰਤਾਜਨਕ ਨਤੀਜੇ ਸਾਹਮਣੇ ਆਈ ਹੈ। ਰਿਸਰਚ ਮੁਤਾਬਕ ਭਾਰਤੀ ਆਪਣੀ ਰੋਜ਼ਾਨਾ ਦੀ ਊਰਜਾ ਦਾ ਲਗਭਗ 62 ਫੀਸਦੀ ਸਿਰਫ਼ ਕਾਰਬੋਹਾਈਡਰੇਟ ਤੋਂ ਲੈ ਰਹੇ ਹਨ, ਜਿਸ ਦਾ ਵੱਡਾ ਹਿੱਸਾ ਸਫੈਦ ਚੌਲ ਅਤੇ ਪ੍ਰੋਸੈਸਡ ਅਨਾਜ ਤੋਂ ਆ ਰਿਹਾ ਹੈ। ਇਸ ਅਸੰਤੁਲਿਤ ਭੋਜਨ ਕਾਰਨ ਭਾਰਤੀਆਂ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚਚ ਕਈ ਗੰਭੀਰ ਮੈਟਾਬੋਲਿਕ ਬੀਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ। ਆਈਸੀਐੱਮਆਰ ਦੀ ਇਸ ਰਿਪੋਰਟ ਨੇ ਦਾਲ-ਚੌਲ ਵਰਗੀ ਰਵਾਇਤੀ ਭਾਰਤੀ ਥਾਲੀ 'ਤੇ ਇਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਬਚੀ ਹੋਈ ਚਾਹ ਮੁੜ ਗਰਮ ਕਰ ਕੇ ਪੀਣਾ ਪੈ ਸਕਦੈ ਭਾਰੀ, ਜਾਣੋ ਕਿੰਨੇ ਸਮੇਂ 'ਚ ਖ਼ਰਾਬ ਹੋ ਜਾਂਦੀ ਹੈ ਚਾਹ
ਹੈਰਾਨ ਕਰਨ ਵਾਲੇ ਨਤੀਜੇ
30 ਸੂਬਿਆਂ, ਕੇਂਦਰ ਪ੍ਰਸ਼ਾਸਿਤ ਖੇਤਰਾਂ ਅਤੇ ਦਿੱਲੀ-ਐੱਨ.ਸੀ.ਆਰ. 'ਚ 20 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੇ ਘਰ-ਘਰ ਜਾ ਕੇ ਇਕੱਠੇ ਕੀਤੇ ਡਾਟਾ ਅਧਿਐਨ 'ਚ ਦਿਖਾਇਆ ਕਿ ਭਾਰਤੀ ਖੁਰਾਕ 'ਚ ਕਾਰਬੋਹਾਈਡਰੇਟ ਬਹੁਤ ਜ਼ਿਆਦਾ ਹਨ। ਪ੍ਰੋਟੀਨ ਦੀ ਮਾਤਰਾ ਘੱਟ ਹੈ ਅਤੇ ਸੈਚੁਰੇਟਡ ਫੈਟ ਜ਼ਿਆਦਾ ਹੈ।
ਕਾਰਬੋਹਾਈਡਰੇਟ ਵੱਧ ਖਾਣ ਨਾਲ ਹੋ ਸਕਦੇ ਸਿਹਤ ਖਤਰੇ:
- ਟਾਈਪ 2 ਡਾਇਬੀਟੀਜ਼: 30 ਫੀਸਦੀ ਵੱਧ ਖ਼ਤਰਾ
- ਮੋਟਾਪਾ (Obesity): 22 ਫੀਸਦੀ ਵੱਧ ਖ਼ਤਰਾ
- ਪੇਟ ਦੀ ਚਰਬੀ (Abdominal Fat): 15 ਫੀਸਦੀ ਵੱਧ ਖ਼ਤਰਾ
- ਰਿਪੋਰਟ 'ਚ ਇਹ ਵੀ ਦਰਸਾਇਆ ਗਿਆ ਕਿ ਸਿਰਫ਼ ਸਾਬਤ ਅਨਾਜ (ਜਿਵੇਂ ਕਣਕ, ਬਾਜਰਾ) ਖਾਣ ਨਾਲ ਵੀ ਟਾਈਪ 2 ਡਾਇਬੀਟੀਜ਼ ਦਾ ਖ਼ਤਰਾ ਬਿਲਕੁਲ ਖ਼ਤਮ ਨਹੀਂ ਹੁੰਦਾ।
ਮਾਹਿਰਾਂ ਦੀ ਰਾਏ
ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਥਾਲੀ 'ਚ ਚੌਲ ਅਤੇ ਰੋਟੀ (ਕਣਕ) ਦਾ ਯੋਗਦਾਨ ਬਹੁਤ ਵੱਡਾ ਹੈ, ਜਿਸ ਕਾਰਨ ਪ੍ਰੋਟੀਨ ਦੀ ਕਮੀ ਹੁੰਦੀ ਹੈ। ਪ੍ਰੋਸੈਸਡ ਅਤੇ ਸਾਦਾ ਕਾਰਬੋਹਾਈਡਰੇਟ (ਜਿਵੇਂ ਰਿਫਾਇੰਡ ਆਟਾ) ਦੋਵੇਂ ਹੀ ਡਾਇਬੀਟੀਜ਼ ਦਾ ਖ਼ਤਰਾ ਵਧਾਉਂਦੇ ਹਨ। ਉਹ ਸਲਾਹ ਦਿੰਦੇ ਹਨ ਕਿ ਰਿਫਾਇੰਡ ਆਟੇ ਵਾਲੀਆਂ ਰੋਟੀਆਂ ਦੀ ਥਾਂ ਉੱਚ-ਫਾਈਬਰ ਵਾਲੇ ਸਾਬਤ ਅਨਾਜ ਬਿਹਤਰ ਵਿਕਲਪ ਹੈ। ਨਾਲ ਹੀ ਲੰਮੇ ਪੋਲਿਸ਼ ਵਾਲੇ ਚੌਲ (white rice) ਦੀ ਮਾਤਰਾ ਘੱਟ ਕਰੋ।
ਬਚਾਅ ਦੇ ਤਰੀਕੇ
ਅਧਿਐਨ 'ਚ ਖੁਲਾਸਾ ਕੀਤਾ ਗਿਆ ਹੈ ਕਿ ਮੈਟਾਬੋਲਿਕ ਬੀਮਾਰੀਆਂ ਦੇ ਖਤਰੇ ਨੂੰ ਘਟਾਉਣ ਲਈ ਤੁਰੰਤ ਕਦਮ ਉਠਾਏ ਜਾਣੇ ਚਾਹੀਦੇ ਹਨ:
- ਕਾਰਬੋਹਾਈਡਰੇਟ ਅਤੇ ਸੈਚੁਰੇਟਡ ਫੈਟ ਦੀ ਮਾਤਰਾ ਘਟਾਓ
- ਪ੍ਰੋਟੀਨ ਅਤੇ ਪੌਦਾ-ਅਧਾਰਿਤ (Plant-Based) ਖੁਰਾਕ ਨੂੰ ਵਧਾਓ
- ਨਿਯਮਿਤ ਫਿਜ਼ਿਕਲ ਐਕਟਿਵਿਟੀ ਨੂੰ ਆਪਣੀ ਲਾਈਫਸਟਾਈਲ ਦਾ ਹਿੱਸਾ ਬਣਾਓ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੀਨੀਅਰ ਅਧਿਕਾਰੀਆਂ ਨੂੰ ਵੀ ਸਮਾਜਿਕ ਨਿਆਂ ਦੀ ਪ੍ਰੀਖਿਆ ਤੋਂ ਵਾਂਝਾ ਕਰਦਾ ਹੈ ਸ਼ਾਸਕਾਂ ਦਾ ਪੱਖਪਾਤ : ਸੋਨੀਆ
NEXT STORY