ਧਰਮਸ਼ਾਲਾ (ਭਾਸ਼ਾ)- ਤਿੱਬਤੀ ਧਰਮਗੁਰੂ ਦਲਾਈ ਲਾਮਾ ਦੀ ਨਵੰਬਰ-ਦਸੰਬਰ 'ਚ ਹੋਣ ਵਾਲੀ ਸਿੱਕਮ ਅਤੇ ਕਰਨਾਟਕ ਦੀ ਯਾਤਰਾ ਉਨ੍ਹਾਂ ਦੀ ਸਿਹਤ ਦੇ ਮੱਦੇਨਜ਼ਰ ਡਾਕਟਰਾਂ ਦੀ ਸਲਾਹ 'ਤੇ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਇੱਥੇ ਸਥਿਤ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਲ ਹੀ 'ਚ ਦਲਾਈ ਲਾਮਾ ਨੂੰ 'ਫਲੂ' ਹੋ ਗਿਆ ਸੀ। ਡਾਕਟਰਾਂ ਅਨੁਸਾਰ ਇਹ ਯਾਤਰਾਵਾਂ ਦਲਾਈ ਲਾਮਾ ਦੇ ਪੂਰੀ ਤਰ੍ਹਾਂ ਸਿਹਤਮੰਦ ਹੋਣ 'ਚ ਰੁਕਾਵਟ ਪਾ ਸਕਦੀਆਂ ਹਨ।
ਇਹ ਵੀ ਪੜ੍ਹੋ : ਅਨੋਖੀ ਮਿਸਾਲ! ਸਹੁਰਾ ਪਰਿਵਾਰ ਧੀ ਨੂੰ ਦਿੰਦਾ ਸੀ ਤਸੀਹੇ ਤਾਂ ਪਿਓ ਬੈਂਡ-ਵਾਜਿਆਂ ਨਾਲ ਵਾਪਸ ਲੈ ਆਇਆ ਪੇਕੇ
ਦਲਾਈ ਲਾਮਾ ਦੇ ਦਫ਼ਤਰ ਨੇ ਕਿਹਾ,''ਦਲਾਈ ਲਾਮਾ ਨੂੰ ਹਾਲ 'ਚ ਹੋਈ ਫਲੂ ਦੀ ਬੀਮਾਰੀ ਦੇ ਮੱਦੇਨਜ਼ਰ ਉਨ੍ਹਾਂ ਦੇ ਨਿੱਜੀ ਡਾਕਟਰਾਂ ਨੇ ਸਖ਼ਤ ਸਲਾਹ ਦਿੱਤੀ ਹੈ ਕਿ ਉਨ੍ਹਾਂ ਲਈ ਕੋਈ ਵੀ ਯਾਤਰਾ ਠੀਕ ਨਹੀਂ ਹੋਵੇਗੀ ਅਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਸ ਨਾਲ ਉਨ੍ਹਾਂ ਦੇ ਪੂਰੀ ਤਰ੍ਹਾਂ ਸਿਹਤਮੰਦ ਹੋਣ 'ਚ ਰੁਕਾਵਟ ਆ ਸਕਦੀ ਹੈ।'' ਦਫ਼ਤਰ ਨੇ ਕਿਹਾ,''ਅਸੀਂ ਸਾਵਧਾਨੀਪੂਰਵਕ ਵਿਚਾਰ ਕਰਨ ਤੋਂ ਬਾਅਦ ਨਵੰਬਰ 2023 'ਚ ਸਿੱਕਮ ਦੀ ਯਾਤਰਾ ਨਹੀਂ ਕਰਨ ਦਾ ਫ਼ੈਸਲਾ ਕੀਤਾ ਹੈ। ਉੱਥੇ ਹੀ ਦਸੰਬਰ ਦੇ ਮੱਧ ਤੱਕ ਤੈਅ ਧਰਮਗੁਰੂ ਦੀ ਦੱਖਣੀ ਭਾਰਤ (ਬਾਇਲਾਕੁਪੇ ਅਤੇ ਹੁਨਸੂਰ) ਦੀ ਯਾਤਰਾ ਵੀ ਰੱਦ ਕਰ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੱਲ ਪਈ 'ਨਮੋ ਭਾਰਤ' ਰੇਲ, PM ਮੋਦੀ ਨੇ ਦੇਸ਼ ਦੀ ਪਹਿਲੀ 'ਰੈਪਿਡ ਟ੍ਰੇਨ' ਨੂੰ ਦਿਖਾਈ ਹਰੀ ਝੰਡੀ
NEXT STORY