ਪਟਨਾ - ਬਿਹਾਰ ਦੇ ਦਰਭੰਗਾ ਬਲਾਸਟ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੱਡੀ ਕਾਰਵਾਈ ਕੀਤੀ ਹੈ ਅਤੇ ਉਸ ਨੂੰ ਦੋ ਸ਼ਹਿਰਾਂ ਵਿੱਚ ਛਾਪੇਮਾਰੀ ਦੌਰਾਨ ਕਈ ਅਹਿਮ ਸਬੂਤ ਅਤੇ ਦਸਤਾਵੇਜ਼ ਵੀ ਮਿਲੇ ਹਨ। ਐੱਨ.ਆਈ.ਏ. ਇਸ ਮਾਮਲੇ ਵਿੱਚ ਹੈਦਰਾਬਾਦ ਤੋਂ 2 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਚੁੱਕੀ ਹੈ।
ਦਰਭੰਗਾ ਬਲਾਸਟ ਮਾਮਲੇ ਵਿੱਚ ਐੱਨ.ਆਈ.ਏ. ਦੀ ਟੀਮ ਨੇ ਬੁੱਧਵਾਰ ਦੇਰ ਸ਼ਾਮ ਤੱਕ ਛਾਪੇਮਾਰੀ ਕੀਤੀ ਸੀ। ਐੱਨ.ਆਈ.ਏ. ਟੀਮ ਨੂੰ ਹੈਦਰਾਬਾਦ ਅਤੇ ਦਰਭੰਗਾ ਵਿੱਚ ਛਾਪੇਮਾਰੀ ਦੌਰਾਨ ਕਈ ਮਹੱਤਵਪੂਰਣ ਸਬੂਤ ਅਤੇ ਦਸਤਾਵੇਜ਼ ਮਿਲੇ ਹਨ। ਨਾਲ ਹੀ ਹੈਦਰਾਬਾਦ ਦੇ ਹਬੀਬ ਨਗਰ ਇਲਾਕੇ ਤੋਂ ਨਾਸਿਰ ਅਤੇ ਇਮਰਾਨ ਮਲਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਛਾਪੇਮਾਰੀ ਦੌਰਾਨ ਐੱਨ.ਆਈ.ਏ. ਵਲੋਂ IED ਬਣਾਉਣ ਨਾਲ ਸਬੰਧਿਤ ਸਾਮਾਨ ਅਤੇ ਉਸ ਨਾਲ ਜੁੜੇ ਕਈ ਮਹੱਤਵਪੂਰਣ ਸਾਮੱਗਰੀਆਂ ਨੂੰ ਵੀ ਜ਼ਬਤ ਕੀਤਾ ਗਿਆ ਹੈ। ਨਾਲ ਹੀ ਕਈ ਮੋਬਾਈਲ ਫੋਨ ਸਮੇਤ ਡਿਜੀਟਲ ਸਬੂਤਾਂ ਨੂੰ ਵੀ ਜ਼ਬਤ ਕੀਤਾ ਗਿਆ ਹੈ। ਜ਼ਬਤ ਡਿਜੀਟਲ ਫੋਰੈਂਸਿਕ ਸਬੂਤਾਂ ਨੂੰ ਦਿੱਲੀ ਸਥਿਤ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜਿਆ ਜਾਵੇਗਾ।
ਭਾਰਤ-ਪਾਕਿ ਨੇ ਕੈਦੀਆਂ ਦੀਆਂ ਸੂਚੀਆਂ ਇਕ-ਦੂਜੇ ਨਾਲ ਕੀਤੀਆਂ ਸਾਂਝੀਆਂ
NEXT STORY