ਨਵੀਂ ਦਿੱਲੀ (ਅੱਕੂ ਸ੍ਰੀਵਾਸਤਵ) - ਲੋਕ ਸਭਾ ਦੀਆਂ ਚੋਣਾਂ ਲਈ ਤਰੀਕਾਂ ਦਾ ਐਲਾਨ 14 ਮਾਰਚ ਨੂੰ ਹੋਣਾ ਲੱਗਭਗ ਤੈਅ ਹੈ। 2019 ’ਚ 10 ਮਾਰਚ ਨੂੰ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ। ਉਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ 30 ਮਈ ਨੂੰ ਸਹੁੰ ਚੁੱਕੀ ਸੀ। 2019 ’ਚ 14 ਅਪ੍ਰੈਲ ਤੋਂ 19 ਮਈ ਦਰਮਿਆਨ 7 ਪੜਾਵਾਂ ’ਚ ਪੋਲਿੰਗ ਹੋਈ ਸੀ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਈ ਸੀ। 2014 ’ਚ ਲੋਕ ਸਭਾ ਦੀਆਂ ਚੋਣਾਂ ਲਈ 7 ਅਪ੍ਰੈਲ ਤੋਂ 12 ਮਈ ਦਰਮਿਆਨ ਕੁੱਲ 9 ਪੜਾਵਾਂ ’ਚ ਵੋਟਾਂ ਪਈਆਂ ਸਨ। 26 ਮਈ 2014 ਨੂੰ ਮੋਦੀ ਨੇ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਵਾਰ ਪੋਲਿੰਗ 15 ਅਪ੍ਰੈਲ ਤੋਂ 25 ਮਈ ਦਰਮਿਆਨ ਹੋਣ ਦੀ ਸੰਭਾਵਨਾ ਹੈ। ਪਿਛਲੀ ਵਾਰ ਵਾਂਗ ਇਸ ਵਾਰ ਵੀ 7 ਪੜਾਵਾਂ ’ਚ ਵੋਟਾਂ ਪੈ ਸਕਦੀਆਂ ਹਨ।
ਇਹ ਵੀ ਪੜ੍ਹੋ- ਸਰਕਾਰ ਨੇ ਕੀਤਾ ਵੱਡਾ ਐਲਾਨ, ਹੋਲੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ
ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਦੀ ਆਖਰੀ ਮੀਟਿੰਗ 13 ਮਾਰਚ ਨੂੰ ਹੋਵੇਗੀ। ਇਸ ਮੀਟਿੰਗ ਤੋਂ ਬਾਅਦ ਕਈ ਅਹਿਮ ਐਲਾਨ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ 12 ਮਾਰਚ ਨੂੰ ਪ੍ਰਧਾਨ ਮੰਤਰੀ ਵਰਚੁਅਲ ਮਾਧਿਅਮ ਰਾਹੀਂ ਬਿਹਾਰ ’ਚ ਇਕੋ ਸਮੇਂ 3 ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਵਿਖਾਉਣਗੇ। ਉਸੇ ਦਿਨ ਉਹ ਰਾਜਸਥਾਨ ਦੇ ਜੈਸਲਮੇਰ ’ਚ ਇਕ ਜਨਸਭਾ ਨੂੰ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ- ਬਸਪਾ ਇਕੱਲਿਆਂ ਹੀ ਲੜੇਗੀ ਲੋਕ ਸਭਾ ਚੋਣਾਂ, ਮਾਇਆਵਤੀ ਨੇ ਟਵੀਟ ਕਰ ਆਖੀ ਇਹ ਗੱਲ
ਗੁਜਰਾਤ ’ਚ ਸੂਬਾ ਤੇ ਕੇਂਦਰ ਸਰਕਾਰ ਵਲੋਂ ਸਾਂਝੇ ਤੌਰ ’ਤੇ 1,200 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਗਾਂਧੀ ਆਸ਼ਰਮ ਮੈਮੋਰੀਅਲ ਤੇ ਕੰਪਲੈਕਸ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਵੱਲੋਂ ਰੱਖਿਆ ਜਾਣਾ ਹੈ। ਉਹ 12 ਮਾਰਚ ਨੂੰ ਈਸਟਰਨ ਡੈਡੀਕੇਟਿਡ ਫਰੇਟ ਕਾਰੀਡੋਰ ਦਾ ਉਦਘਾਟਨ ਕਰ ਸਕਦੇ ਹਨ। ਪਹਿਲਾਂ ਇਸ ਦਾ ਉਦਘਾਟਨ 2 ਮਾਰਚ ਨੂੰ ਹੋਣਾ ਸੀ ਪਰ ਕਿਸੇ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਸੀ। 11 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂਗ੍ਰਾਮ ’ਚ ਦਵਾਰਕਾ ਐਕਸਪ੍ਰੈਸਵੇਅ ਦਾ ਉਦਘਾਟਨ ਕਰ ਕੇ ਦੇਸ਼ ਵਾਸੀਆਂ ਨੂੰ ਵੱਡਾ ਤੋਹਫਾ ਦੇਣਗੇ। ਸੂਤਰਾਂ ਮੁਤਾਬਕ ਚੋਣ ਕਮਿਸ਼ਨ 12-13 ਮਾਰਚ ਨੂੰ ਜੰਮੂ-ਕਸ਼ਮੀਰ ਦਾ ਦੌਰਾ ਕਰੇਗਾ।
ਇਹ ਵੀ ਪੜ੍ਹੋ- ਬਟਰ ਚਿਕਨ ਖਾਣਾ ਸ਼ਖ਼ਸ ਨੂੰ ਪਿਆ ਮਹਿੰਗਾ, ਜਾਨ ਦੇ ਕੇ ਚੁਕਾਉਣੀ ਪਈ ਕੀਮਤ, ਸਾਹਮਣੇ ਆਈ ਅਸਲੀ ਵਜ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਾਜ਼ੀਆਬਾਦ 'ਚ ਬਣਨ ਜਾ ਰਿਹੈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਅੱਜ ਰੱਖਿਆ ਜਾਵੇਗਾ ਨੀਂਹ ਪੱਥਰ
NEXT STORY