ਹਿਸਾਰ- ਧੀ ਵਲੋਂ ਆਪਣੀ ਹੀ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਕਰੀਬ 3 ਮਿੰਟ ਦਾ ਹੈ। ਇਸ ਵੀਡੀਓ 'ਚ ਵਿਆਹੁਤਾ ਧੀ ਆਪਣੀ ਮਾਂ ਨੂੰ ਬੁਰੀ ਤਰ੍ਹਾਂ ਮਾਰ ਰਹੀ ਹੈ ਅਤੇ ਉਸ ਦੀਆਂ ਲੱਤਾਂ ਤੇ ਕੰਨ 'ਤੇ ਦੰਦਾਂ ਨਾਲ ਵੱਢ ਰਹੀ ਹੈ। ਇਹ ਘਟਨਾ ਹਰਿਆਣਾ ਦੇ ਹਿਸਾਰ ਦੀ ਹੈ। ਇੰਨਾ ਹੀ ਨਹੀਂ ਪ੍ਰਾਪਰਟੀ ਦੇ ਲਾਲਚ 'ਚ ਧੀ ਮਾਂ ਨੂੰ ਧਮਕਾਉਂਦੀ ਹੋਈ ਉਸ ਨੂੰ ਵਾਲਾਂ ਤੋਂ ਖਿੱਚ ਕੇ ਫਰਸ਼ 'ਤੇ ਵੀ ਪਟਕ ਰਹੀ ਹੈ। ਕਿਸੇ ਨੇ ਇਸ ਪੂਰੀ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਿਸਾਰ ਪੁਲਸ ਨੇ ਖ਼ੁਦ ਹੀ ਮਾਮਲੇ 'ਚ ਐਕਸ਼ਨ ਲਿਆ ਅਤੇ ਬਜ਼ੁਰਗ ਔਰਤ ਦਾ ਪਤਾ ਲਗਾ ਕੇ ਕੁੱਟਮਾਰ ਕਰਨ ਵਾਲੀ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਹਿਸਾਰ ਦੀ ਆਜ਼ਾਦ ਨਗਰ ਥਾਣਾ ਪੁਲਸ ਨੇ ਮਾਮਲੇ 'ਚ ਕਾਰਵਾਈ ਕੀਤੀ। ਪੁਲਸ ਨੇ ਭਰਾ ਦੀ ਸ਼ਿਕਾਇਤ 'ਤੇ ਭੈਣ ਖ਼ਿਲਾਫ਼ ਧਾਰਾ 24,115,127 (2), 296 ਅਤੇ 351 (3) ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਹੁਣ ਮਾਮਲਾ ਦਰਜ ਹੋਣ ਤੋਂ ਬਾਅਦ ਔਰਤ ਦੇ ਸਹੁਰੇ ਪਰਿਵਾਰ ਵਾਲੇ ਅਤੇ ਪਤੀ ਨੇ ਬਚਾਅ ਲਈ ਐੱਸ.ਪੀ. ਨੂੰ ਮਿਲ ਗੁਹਾਰ ਲਗਾਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਔਰਤ ਦੇ ਬੇਟੇ ਅਮਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਰੀਟਾ ਦਾ ਵਿਆਹ ਕਰੀਬ 2 ਸਾਲ ਪਹਿਲੇ ਸੰਜੇ ਪੂਨੀਆ ਨਾਲ ਰਾਜਸਥਾਨ ਦੇ ਰਾਜਗੜ੍ਹ 'ਚ ਹੋਇਆ ਸੀ। ਰੀਟਾ ਵਿਆਹ ਦੇ 10-15 ਦਿਨਾਂ ਬਾਅਦ ਹੀ ਮਾਂ ਨਿਰਮਲਾ ਦੇਵੀ ਦੇ ਮਕਾਨ ਮਾਰਡਨ ਸਾਕੇਤ ਆਜ਼ਾਦ ਨਗਰ 'ਚ ਰਹਿਣ ਲਈ ਆ ਗਈ। ਮੇਰੀ ਮਾਂ ਦੀ ਉਮਰ ਕਰੀਬ 60 ਸਾਲ ਹੈ ਅਤੇ ਮੇਰੀ ਭੈਣ ਮਾਂ ਨੂੰ ਲਗਾਤਾਰ ਸਰੀਰਕ ਅਤੇ ਮਾਨਸਿਕ ਰੂਪ ਨਾਲ ਤੰਗ ਕਰ ਰਹੀ ਹੈ। ਭੈਣ ਵਿਆਹ ਦੇ ਬਾਅਦ ਤੋਂ ਹੀ ਸਹੁਰਾ ਘਰ ਛੱਡ ਕੇ ਪੇਕੇ ਘਰ ਆ ਗਈ ਸੀ। ਭੈਣ ਰੀਟਾ ਮਾਂ 'ਤੇ ਮਕਾਨ ਆਪਣੇ ਨਾਂ ਕਰਵਾਉਣ ਲਈ ਲਗਾਤਾਰ ਦਬਾਅ ਬਣਾ ਰਹੀ ਹੈ ਅਤੇ ਉਸ ਨਾਲ ਲਗਾਤਾਰ ਕੁੱਟਮਾਰ ਕਰ ਰਹੀ ਹੈ। ਸ਼ਿਕਾਇਤਕਰਤਾ ਬੇਟੇ ਨੇ ਦੱਸਿਆ ਕਿ ਮੇਰੀ ਭੈਣ ਰੀਟਾ ਮੇਰੀ ਮਾਂ ਨੂੰ ਮਿਲਣ ਨਹੀਂ ਦਿੰਦੀ ਅਤੇ ਮੈਨੂੰ ਮੇਰੀ ਮਾਂ ਦੇ ਘਰੋਂ ਬਾਹਰ ਕੱਢਵਾ ਦਿੱਤਾ। ਇੱਥੇ ਤੱਕ ਕਿ ਜਦੋਂ ਵੀ ਮੈਂ ਮਾਂ ਨੂੰ ਮਿਲਣ ਜਾਂਦਾ ਹੈ ਤਾਂ ਉਹ ਗਲਤ ਦੋਸ਼ ਲਗਾਉਂਦੀ ਹੈ। ਦੋਸ਼ੀ ਭੈਣ ਨੇ ਮੇਰੀ ਮਾਂ ਨੂੰ ਤੰਗ ਕਰ ਰੱਖਿਆ ਹੈ। ਮੈਂ ਖ਼ੁਦ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਹਾਂ ਅਤੇ ਆਪਣੇ ਤੇ ਪਰਿਵਾਰ ਦਾ ਪੇਟ ਪਾਲ ਰਿਹਾ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਮੁਲਾਜ਼ਮ ਦੀ ਗੁੰਡਾਗਰਦੀ, ਬੇਸਬਾਲ ਬੈਟ ਨਾਲ ਕੀਤੀ ਨੌਜਵਾਨਾਂ ਦੀ ਕੁੱਟਮਾਰ
NEXT STORY