ਨਵੀਂ ਦਿੱਲੀ- ਦਿੱਲੀ ਦੇ ਜਾਮੀਆ ਨਗਰ ਵਿਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਥਿਤ ਇਕ ਫੈਕਟਰੀ 'ਚੋਂ ਦੋ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਘਟਨਾ ਮਗਰੋਂ ਨਗਰ ਵਿਚ ਸਨਸਨੀ ਫੈਲ ਗਈ ਹੈ। ਫੈਕਟਰੀ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਜਦੋਂ ਲਾਸ਼ਾਂ ਨੂੰ ਵੇਖਿਆ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ਮਗਰੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
ਦੱਖਣੀ ਪੂਰਬੀ ਦਿੱਲੀ ਦੇ ਡੀ. ਸੀ. ਪੀ. ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਦੋਹਾਂ ਬੱਚਿਆਂ ਦੀ ਉਮਰ 7 ਅਤੇ 8 ਸਾਲ ਹੈ। ਇਹ ਦੋਵੇਂ ਕੱਲ ਤੋਂ ਹੀ ਲਾਪਤਾ ਸਨ। ਡੀ. ਸੀ. ਪੀ. ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਬੱਚਿਆਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਨਹੀਂ ਮਿਲੇ ਹਨ। ਹੋ ਸਕਦਾ ਹੈ ਕਿ ਦਮ ਘੁੱਟਣ ਕਾਰਨ ਦੋਹਾਂ ਦੀ ਮੌਤ ਹੋਈ ਹੋਵੇ।
ਡੀ. ਸੀ. ਪੀ. ਨੇ ਕਿਹਾ ਕਿ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ, ਕਿਉਂਕਿ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਲੱਕੜ ਦੇ ਬਕਸੇ 'ਚ ਰੱਖੀਆਂ ਹੋਈਆਂ ਸਨ। ਖ਼ਦਸ਼ਾ ਹੈ ਕਿ ਦੋਵੇਂ ਬੱਚੇ ਇੱਥੇ ਆ ਕੇ ਲੁੱਕੇ ਰਹੇ ਹੋਣਗੇ ਅਤੇ ਉਨ੍ਹਾਂ ਨੂੰ ਕੋਈ ਵੇਖ ਨਹੀਂ ਸਕਿਆ। ਫ਼ਿਲਹਾਲ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਭਾਰਤੀ ਸਮੁੰਦਰੀ ਫੌਜ ਨੂੰ ਮਿਲੀ ਵੱਡੀ ਸਫਲਤਾ, ਸਵਦੇਸ਼ੀ ਟਾਰਪੀਡੋ ਨੇ ਪਾਣੀ ਦੇ ਅੰਦਰ ਨਿਸ਼ਾਨੇ ਨੂੰ ਫੁੰਡਿਆ
NEXT STORY