ਨਵੀਂ ਦਿੱਲੀ/ਲੇਹ : ਲੱਦਾਖ ਵਿਚ ਪਿਛਲੇ ਸਾਲ ਅਕਤੂਬਰ 'ਚ ਇਕ ਪਰਬਤਾਰੋਹੀ ਮੁਹਿੰਮ ਦੌਰਾਨ 18,300 ਫੁੱਟ ਦੀ ਉਚਾਈ 'ਤੇ ਬਰਫ਼ਬਾਰੀ ਵਿਚ ਚਾਰ ਫ਼ੌਜੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚੋਂ ਤਿੰਨ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੌਲਦਾਰ ਰੋਹਿਤ ਕੁਮਾਰ, ਹੌਲਦਾਰ ਠਾਕੁਰ ਬਹਾਦੁਰ ਆਲੇ ਅਤੇ ਨਾਇਕ ਗੌਤਮ ਰਾਜਵੰਸ਼ੀ ਡੂੰਘੀ ਖੱਡ ਵਿਚ ਫਸ ਗਏ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਕਰੀਬ 9 ਮਹੀਨਿਆਂ ਤੋਂ ਬਰਫ਼ ਦੀਆਂ ਮੋਟੀਆਂ ਪਰਤਾਂ ਵਿਚ ਦੱਬੀਆਂ ਹੋਈਆਂ ਸਨ। ਰੱਖਿਆ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਪਿਛਲੇ ਇਕ ਹਫ਼ਤੇ ਵਿਚ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਦੇਸ਼ 'ਚ ਡੇਂਗੂ ਨਾਲ ਹੋਣ ਵਾਲੀ ਮੌਤ ਦਰ 3.3 ਫ਼ੀਸਦੀ ਤੋਂ ਘੱਟ ਕੇ 0.1 ਫ਼ੀਸਦੀ ਹੋਈ : ਜੇ.ਪੀ. ਨੱਡਾ
ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਚੌਥੇ ਸਿਪਾਹੀ ਲਾਂਸ ਨਾਇਕ ਸਟੈਨਜਿਨ ਟਾਰਗੇਸ ਦੀ ਲਾਸ਼ ਹਾਦਸੇ ਤੋਂ ਬਾਅਦ ਬਰਾਮਦ ਕਰ ਲਈ ਗਈ ਹੈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਜੁਲਾਈ 2023 ਵਿਚ ਫੌਜ ਦੇ ਅਧੀਨ ਗੁਲਮਰਗ ਵਿਚ ਕੰਮ ਕਰਨ ਵਾਲੇ ਇਕ ਕੁਲੀਨ ਸਿਖਲਾਈ ਸੰਸਥਾ ਹਾਈ ਅਲਟੀਟਿਊਡ ਵਾਰਫੇਅਰ ਸਕੂਲ (ਐੱਚਏਡਬਲਯੂਐੱਸ) ਦੀ 38 ਮੈਂਬਰੀ ਮੁਹਿੰਮ ਟੀਮ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਮਾਊਂਟ ਕੁਨ ਨੂੰ ਫ਼ਤਹਿ ਕਰਨ ਲਈ ਰਵਾਨਾ ਹੋਈ ਸੀ। ਇਹ ਮੁਹਿੰਮ 1 ਅਕਤੂਬਰ ਨੂੰ ਸ਼ੁਰੂ ਹੋਈ ਸੀ ਅਤੇ ਟੀਮ ਦੇ 13 ਅਕਤੂਬਰ ਤੱਕ ਸਿਖਰ 'ਤੇ ਪਹੁੰਚਣ ਦੀ ਉਮੀਦ ਸੀ।
ਸੂਤਰ ਨੇ ਕਿਹਾ ਕਿ ਇਸ ਬਰਫ਼ ਨਾਲ ਢੱਕੇ ਖੇਤਰ ਵਿਚ ਖ਼ਤਰਨਾਕ ਜ਼ਮੀਨੀ ਬੁਨਿਆਦੀ ਢਾਂਚਾ ਅਤੇ ਅਣਪਛਾਤੇ ਮੌਸਮ ਨੇ ਵੱਡੀਆਂ ਚੁਣੌਤੀਆਂ ਖੜ੍ਹੀਆਂ ਕੀਤੀਆਂ। ਟੀਮ ਨੂੰ 8 ਅਕਤੂਬਰ ਨੂੰ ਫਰਿਆਬਾਦ ਗਲੇਸ਼ੀਅਰ 'ਤੇ ਕੈਂਪ ਨੰਬਰ 2 ਅਤੇ 3 ਦੇ ਵਿਚਕਾਰ 18,300 ਫੁੱਟ ਦੀ ਉਚਾਈ 'ਤੇ ਅਚਾਨਕ ਬਰਫ਼ਬਾਰੀ ਦਾ ਸ਼ਿਕਾਰ ਹੋਣਾ ਪਿਆ ਅਤੇ ਟੀਮ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਬਰਾਮਦ ਕਰਨ ਲਈ 18 ਜੂਨ ਨੂੰ ਆਪ੍ਰੇਸ਼ਨ ਆਰਟੀਜੀ (ਰੋਹਿਤ, ਠਾਕੁਰ, ਗੌਤਮ) ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਮਿਸ਼ਨ ਦਾ ਨਾਂ ਲਾਪਤਾ ਫ਼ੌਜੀਆਂ ਦੇ ਸਨਮਾਨ ਵਿਚ ਰੱਖਿਆ ਗਿਆ ਸੀ ਅਤੇ ਬਚਾਅ ਕਾਰਜ ਵਿਚ 88 ਮਾਹਿਰ ਪਰਬਤਾਰੋਹੀ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਖੁੰਬਥਾਂਗ ਤੋਂ ਕਰੀਬ 40 ਕਿਲੋਮੀਟਰ ਪਹਿਲਾਂ ਕੈਂਪ ਲਾਇਆ ਗਿਆ ਸੀ ਅਤੇ ਦੋ ਹੈਲੀਕਾਪਟਰ ਵੀ ਤਿਆਰ ਰੱਖੇ ਗਏ ਸਨ। ਉਨ੍ਹਾਂ ਦੱਸਿਆ ਕਿ ਬੇਸ ਕੈਂਪ ਸੜਕ ਤੋਂ ਕਰੀਬ 13 ਕਿਲੋਮੀਟਰ ਦੀ ਦੂਰੀ 'ਤੇ 14,790 ਫੁੱਟ ਦੀ ਉਚਾਈ 'ਤੇ ਸਥਾਪਿਤ ਕੀਤਾ ਗਿਆ ਸੀ। ਐੱਚਏਡਬਲਯੂਐੱਸ ਕਮਾਂਡੈਂਟ ਮੇਜਰ ਜਨਰਲ ਬਰੂਸ ਫਰਨਾਂਡੀਜ਼ ਬੇਸ ਕੈਂਪ 'ਤੇ ਨਿੱਜੀ ਤੌਰ 'ਤੇ ਮੌਜੂਦ ਸਨ ਅਤੇ ਆਪਰੇਸ਼ਨ ਦੀ ਨਿਗਰਾਨੀ ਕੀਤੀ। ਬ੍ਰਿਗੇਡੀਅਰ ਐੱਸ.ਐੱਸ. ਸ਼ੇਖਾਵਤ, ਡਿਪਟੀ ਕਮਾਂਡੈਂਟ ਐੱਚਏਡਬਲਯੂਐੱਸ ਨੇ ਨਿੱਜੀ ਤੌਰ 'ਤੇ ਤਲਾਸ਼ੀ ਮੁਹਿੰਮ ਦੀ ਅਗਵਾਈ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਿਸ ਦਿਨ ਆਦਮੀ ਵਲੋਂ ਆਦਮੀ ਨੂੰ ਢੋਣ ਦੀ ਪ੍ਰਥਾ ਖਤਮ ਹੋਵੇਗੀ, ਉਹ ਹੋਵੇਗਾ ਮੇਰੇ ਲਈ ਇਤਿਹਾਸਕ ਦਿਨ : ਗਡਕਰੀ
NEXT STORY