ਨਵੀਂ ਦਿੱਲੀ, (ਯੂ. ਐੱਨ. ਆਈ.)- ਕੇਂਦਰੀ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਜਿਸ ਦਿਨ ਇਕ ਆਦਮੀ ਵਲੋਂ ਦੂਜੇ ਆਦਮੀ ਨੂੰ ਢੋਣ ਦੀ ਪ੍ਰਥਾ (ਸਾਈਕਲ ਰਿਕਸ਼ਾ ਰਾਹੀਂ ਢੋਣ ਦੀ ਪ੍ਰਥਾ) ਖਤਮ ਹੋ ਜਾਵੇਗੀ, ਉਹ ਇਤਿਹਾਸਕ ਦਿਨ ਹੋਵੇਗਾ ਅਤੇ ਇਕ ਪ੍ਰਾਪਤੀ ਹੋਵੇਗੀ।
ਗਡਕਰੀ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ 62ਵੇਂ ਸਥਾਪਨਾ ਦਿਵਸ ਮੌਕੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਅਜੇ ਵੀ ਇਕ ਆਦਮੀ ਵਲੋਂ ਦੂਜੇ ਆਦਮੀ ਨੂੰ ਢੋਣ ਦੀ ਪ੍ਰੰਪਰਾ ਬਰਕਰਾਰ ਹੈ ਅਤੇ ਮੈਂ ਇਸ ਪ੍ਰੰਪਰਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
ਉਨ੍ਹਾਂ ਕਿਹਾ ਕਿ ਮੈਂ ਇਸ ਭੈੜੀ ਪ੍ਰਥਾ ਨੂੰ ਖਤਮ ਕਰਨ ਲਈ ਈ-ਰਿਕਸ਼ਾ ਅਤੇ ਈ-ਕਾਰਟ ਵਰਗੇ ਕਦਮ ਚੁੱਕੇ ਹਨ। ਇਸ ਮੌਕੇ ਉਨ੍ਹਾਂ ਭਾਰਤ ਵਿਕਾਸ ਪ੍ਰੀਸ਼ਦ ਦੇ ਸਮਾਜਿਕ ਕਾਰਜਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਮਾਜਿਕ ਸੰਸਥਾਵਾਂ ਅਤੇ ਸਮਾਜ ਨਿਰਮਾਣ ਦੇ ਕੰਮ ਵਿਚ ਲੱਗੇ ਲੋਕ 100 ਸਾਲਾਂ ਬਾਰੇ ਸੋਚਦੇ ਹਨ, ਜਦੋਂ ਕਿ ਸਿਆਸਤਦਾਨ ਸਿਰਫ਼ 5 ਸਾਲ ਬਾਰੇ ਸੋਚਦੇ ਹਨ, ਭਾਵ ਸਿਰਫ਼ ਚੋਣਾਂ ਬਾਰੇ ਹੀ ਸੋਚਦੇ ਹਨ।
ਹੁਣ ਦਿੱਲੀ ’ਚ ਵੀ ਹੋ ਸਕਣਗੇ ਬਾਬਾ ਕੇਦਾਰਨਾਥ ਦੇ ਦਰਸ਼ਨ
NEXT STORY