ਦੁਮਕਾ (ਝਾਰਖੰਡ) (ਭਾਸ਼ਾ) : ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਇਕ ਸਰਕਾਰੀ ਸਕੂਲ ਦੇ ਘੱਟੋ-ਘੱਟ 65 ਵਿਦਿਆਰਥੀ ਬੀਮਾਰ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਕਥਿਤ ਤੌਰ 'ਤੇ ਖਾਣੇ ਵਿਚ ਇਕ ਮਰਿਆ ਹੋਇਆ ਗਿਰਗਿਟ ਮਿਲਿਆ ਸੀ। ਇਹ ਘਟਨਾ ਟੋਂਗਰਾ ਇਲਾਕੇ ਦੇ ਇਕ ਸਕੂਲ ਵਿਚ ਵਾਪਰੀ। ਬਲਾਕ ਵਿਕਾਸ ਅਧਿਕਾਰੀ (ਬੀਡੀਓ) ਅਜ਼ਫਰ ਹੁਸੈਨ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਖਾਣਾ ਖਾਣ ਤੋਂ ਬਾਅਦ ਉਲਟੀਆਂ ਆਉਣ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਸਾਲੀਆ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ, "ਦੁਪਹਿਰ ਦੇ ਖਾਣੇ ਵਿਚ ਇਕ ਮਰਿਆ ਹੋਇਆ ਗਿਰਗਿਟ ਮਿਲਿਆ ਸੀ।" ਟੋਂਗਰਾ ਥਾਣਾ ਇੰਚਾਰਜ ਗੁਰਚਰਨ ਮਾਂਝੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਜੰਮੂ-ਕਸ਼ਮੀਰ ਦੇ ਕਠੂਆ 'ਚ 2 ਅੱਤਵਾਦੀ ਢੇਰ; ਕਿਸ਼ਤਵਾੜ 'ਚ ਦੋ ਜਵਾਨ ਸ਼ਹੀਦ, ਮੁਕਾਬਲਾ ਜਾਰੀ
NEXT STORY