ਅਹਿਮਦਾਬਾਦ - ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਲੋਕਾਂ ਨਾਲ ਸਖ਼ਤੀ ਨਾਲ ਨਜਿੱਠ ਰਹੀ ਹੈ, ਜੋ ਹਿੰਦੂ ਲੜਕੀਆਂ ਨੂੰ ‘‘ਫਸਾਉਂਦੇ’’ ਹਨ ਅਤੇ ਉਨ੍ਹਾਂ ਨੂੰ ਭਜਾ ਲੈ ਜਾਂਦੇ ਹਨ। ਉਨ੍ਹਾਂ ਨੇ ਇੱਥੇ ਮਲਧਾਰੀ ਸਮੁਦਾਏ ਦੀ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੂਬੇ ਦੀ ਭਾਜਪਾ ਸਰਕਾਰ ਨੇ ਉਨ੍ਹਾਂ ਲੋਕਾਂ 'ਤੇ ਵੀ ਸਖ਼ਤ ਕਾਰਵਾਈ ਕੀਤੀ ਹੈ, ਜੋ ਗਊ ਹੱਤਿਆ ਵਿੱਚ ਸ਼ਮਲ ਹਨ। ਜ਼ਿਕਰਯੋਗ ਹੈ ਕਿ ਇਸ ਸਮੁਦਾਏ ਦਾ ਪਰੰਪਰਾਗਤ ਪੇਸ਼ਾ ਪਸ਼ੂ ਪਾਲਨ ਹੈ।
ਇਹ ਵੀ ਪੜ੍ਹੋ - 'ਮੈਂ ਕਸ਼ਮੀਰੀ ਪੰਡਿਤ ਹਾਂ, ਮੇਰਾ ਪਰਿਵਾਰ ਕਸ਼ਮੀਰੀ ਪੰਡਿਤ ਹੈ', ਜੰਮੂ 'ਚ ਰਾਹੁਲ ਗਾਂਧੀ ਦਾ ਬਿਆਨ
ਉਨ੍ਹਾਂ ਕਿਹਾ, ‘‘ਮੇਰੀ ਸਰਕਾਰ ਨੇ ਸਖ਼ਤ ਪ੍ਰਬੰਧ ਵਾਲੇ ਕਈ ਕਾਨੂੰਨ ਬਣਾਏ ਹਨ। ਇਨ੍ਹਾਂ ਵਿੱਚ ਗਊ ਹੱਤਿਆ ਰੋਕਣਾ, ਜ਼ਮੀਨ ਹੜਪਨ ਨੂੰ ਰੋਕਣ ਦਾ ਕਾਨੂੰਨ, ਚੇਨ ਸਨੈਚਿੰਗ ਵਿੱਚ ਸ਼ਾਮਲ ਲੋਕਾਂ ਨੂੰ ਸਜ਼ਾ ਦੇਣ ਦਾ ਕਾਨੂੰਨ ਸ਼ਾਮਲ ਹੈ। ਅਸੀਂ ‘ਲਵ ਜਿਹਾਦ’ ਰੋਕਣ ਲਈ ਵੀ ਕਾਨੂੰਨ ਬਣਾਇਆ। ਅਸੀਂ ਉਨ੍ਹਾਂ ਲੋਕਾਂ ਨਾਲ ਸਖ਼ਤੀ ਨਾਲ ਨਜਿੱਠ ਰਹੇ ਹਾਂ ਜੋ ਹਿੰਦੂ ਲੜਕੀਆਂ ਨੂੰ ਫਸਾਉਂਦੇ ਹਨ ਅਤੇ ਉਨ੍ਹਾਂ ਨੂੰ ਭਜਾ ਲੈ ਜਾਂਦੇ ਹਨ।’’ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਸਾਡੀ ਸਰਕਾਰ ਲਵ ਜਿਹਾਦ ਦਾ ਕਾਨੂੰਨ ਲੈ ਕੇ ਆਈ, ਤਾਂ ਜੋ ਅਜਿਹੇ ਅੱਤਿਆਚਾਰ ਨਾ ਹੋਣ। ਔਰਤਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ। ਇਹ ਨਵਾਂ ਕਾਨੂੰਨ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਹੈ।
ਇਹ ਵੀ ਪੜ੍ਹੋ - ਦੇਸ਼ 'ਚ ਕੋਵਿਡ-19 ਦੀ ਸਥਿਤੀ ਅਤੇ ਟੀਕਾਕਰਨ 'ਤੇ ਪੀ.ਐੱਮ. ਮੋਦੀ ਨੇ ਕੀਤੀ ਉੱਚ ਪੱਧਰੀ ਬੈਠਕ
ਮੁੱਖ ਮੰਤਰੀ ਰਾਇਕਾ ਸਿੱਖਿਆ ਚੈਰੀਟੇਬਲ ਟਰੱਸਟ ਦੇ ਭਵਨ ਦੀ ਨੀਂਹ ਰੱਖਣ ਤੋਂ ਬਾਅਦ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਰੂਪਾਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਬਸਿਡੀ 'ਤੇ ਚਾਰਾ ਉਪਲੱਬਧ ਕਰਾਇਆ ਅਤੇ ਦੋ ਸਾਲ ਪਹਿਲਾਂ ਲੱਖਾਂ ਗਊਆਂ ਨੂੰ ਭੁੱਖਮਰੀ ਤੋਂ ਬਚਾਇਆ, ਜਦੋਂ ਕੱਛ ਅਤੇ ਬਨਾਸਕਾਂਠਾ ਤਾਲੁਕਾ ਵਿੱਚ ਬਾਰਿਸ਼ ਨਹੀਂ ਹੋਇਆ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਰਨਾਲ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਮੀਟਿੰਗ ਖ਼ਤਮ, ਖਿੜੇ ਚਿਹਰਿਆਂ ਨਾਲ ਬਾਹਰ ਆਏ ਕਿਸਾਨ ਆਗੂ (ਵੀਡੀਓ)
NEXT STORY