ਵਾਇਨਾਡ- ਕੇਰਲ ਦੇ ਵਾਇਨਾਡ 'ਚ ਜਦੋਂ ਲੋਕ ਮੰਗਲਵਾਰ ਦੀ ਸਵੇਰ ਨੂੰ ਉਠੇ ਤਾਂ ਚਾਰੇ ਪਾਸੇ ਭਿਆਨਕ ਮੰਜ਼ਰ ਵੇਖਣ ਨੂੰ ਮਿਲਿਆ। ਸੜਕਾਂ ਰੁੜ੍ਹ ਗਈਆਂ ਅਤੇ ਪੁਲ, ਨਦੀਆਂ 'ਚ ਲਾਸ਼ਾਂ ਵਹਿੰਦਿਆਂ ਨਜ਼ਰ ਆਈਆਂ। ਮੌਤ ਦਾ ਅਜਿਹਾ ਸੈਲਾਬ ਆਇਆ ਕਿ 90 ਲੋਕਾਂ ਨੂੰ ਨਵੀਂ ਸਵੇਰ ਵੇਖਣ ਨੂੰ ਹੀ ਨਹੀਂ ਮਿਲੀ। ਦਰਅਸਲ ਕੇਰਲ ਦੇ ਵਾਇਨਾਡ 'ਚ ਮੋਹਲੇਧਾਰ ਮੀਂਹ ਪਿਆ, ਜਿਸ ਕਾਰਨ ਚੂਰਲਮਾਲਾ ਸ਼ਹਿਰ 'ਚ ਭਿਆਨਕ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਬਚਾਅ ਕਰਮੀਆਂ ਜਿਨ੍ਹਾਂ ਨੂੰ ਜਿਊਂਦੇ ਬਚੇ ਲੋਕਾਂ ਦੀ ਮਦਦ ਲਈ ਲਾਇਆ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਆਫ਼ਤ ਕਿੰਨੀ ਵੱਡੀ ਹੈ। ਰਾਤ 2 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਇਲਾਕੇ ਵਿਚ ਇਕ ਤੋਂ ਬਾਅਦ ਇਕ 3 ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਇਸ ਤੋਂ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। 100 ਦੇ ਕਰੀਬ ਲੋਕ ਦੱਬੇ ਹੋਣ ਅਤੇ ਹੁਣ ਤੱਕ 90 ਲੋਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ- ਵੰਦੇ ਭਾਰਤ ਟਰੇਨ 'ਚ ਵੇਟਰ ਨੇ ਪਰੋਸ ਦਿੱਤਾ ਮਾਸਾਹਾਰੀ ਭੋਜਨ, ਬਜ਼ੁਰਗ ਮੁਸਾਫਰ ਨੇ ਮਾਰੇ ਥੱਪੜ
ਅਧਿਕਾਰੀਆਂ ਮੁਤਾਬਕ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਇਲਾਕਿਆਂ ਵਿਚ ਮੁੰਡਕਕਈ, ਚੂਰਲਮਾਲਾ, ਅੱਟਾਮਾਲਾ, ਨੂਲਪੁਝਾ ਪਿੰਡ ਸ਼ਾਮਲ ਹਨ। ਤੜਕੇ ਹੋਏ ਜ਼ਮੀਨ ਖਿਸਕਣ ਨੇ ਤਬਾਹੀ ਦੇ ਨਿਸ਼ਾਨ ਛੱਡੇ ਹਨ। ਕਈ ਮਕਾਨ ਜ਼ਮੀਨਦੋਜ਼ ਹੋ ਗਏ ਹਨ ਅਤੇ ਕਈ ਦਰੱਖ਼ਤ ਉੱਖੜ ਗਏ। ਰਾਸ਼ਟਰੀ ਆਫ਼ਤ ਮੋਚਨ ਬਲ, ਫਾਇਰ ਬ੍ਰਿਗੇਡ ਵਿਭਾਗ, ਪੁਲਸ ਅਤੇ ਜੰਗਲਾਤ, ਮਾਲੀਆ ਵਿਭਾਗ ਜੰਗੀ ਪੱਧਰ 'ਤੇ ਬਚਾਅ ਕੰਮ ਵਿਚ ਜੁੱਟੇ ਹੋਏ ਹਨ। ਸਰਕਾਰੀ ਏਜੰਸੀਆਂ ਦੇ ਨਾਲ ਸਵੈ-ਸੇਵੀ ਅਤੇ ਸਥਾਨਕ ਵਾਸੀ ਵੀ ਬਚਾਅ ਮੁਹਿੰਮ ਵਿਚ ਮਦਦ ਕਰ ਰਹੇ ਹਨ। ਜ਼ਮੀਨ ਖਿਸਕਣ ਕਾਰਨ ਲਾਪਤਾ ਲੋਕਾਂ ਅਤੇ ਮ੍ਰਿਤਕਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਕਈ ਇਲਾਕਿਆਂ ਦਾ ਸੰਪਰਕ ਟੁੱਟ ਗਿਆ ਹੈ।
ਇਹ ਵੀ ਪੜ੍ਹੋ- ਘਰ 'ਚ ਦੋ ਦਿਨ ਪਹਿਲਾਂ ਰੱਖੀ ਨੌਕਰਾਣੀ ਕਰ ਗਈ ਕਾਰਾ, ਮਾਲਕਣ ਨੂੰ ਬੰਧਕ ਬਣਾ ਲੁੱਟੇ 45 ਲੱਖ ਦੇ ਗਹਿਣੇ
ਲਗਾਤਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ ਕਈ ਗੱਡੀਆਂ ਕਿਸੇ ਕਾਗਜ਼ ਦੀ ਕਿਸ਼ਤੀ ਵਾਂਗ ਰੁੜ੍ਹ ਗਈਆਂ। ਸਥਾਨਕ ਮੀਡੀਆ ਮੁਤਾਬਕ ਕੇਰਲ ਦੇ ਵਾਇਨਾਡ ਵਿਚ ਸੋਮਵਾਰ ਨੂੰ ਮੋਹਲੇਧਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਕੇਰਲ ਦੇ ਵਾਇਨਾਡ ਵਿਚ ਸੋਮਵਾਰ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਵਾਇਨਾਡ ਸਮੇਤ 4 ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ, ਅਜਿਹੇ ਵਿਚ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਜ਼ਮੀਨ ਖਿਸਕਣ ਮਗਰੋਂ ਤਬਾਹੀ ਦਾ ਮੰਜ਼ਰ ਦੱਸ ਰਿਹਾ ਹੈ ਕਿ ਉਸ ਸਮੇਂ ਕੀ ਸਥਿਤੀ ਰਹੀ ਹੋਵੇਗੀ। ਕੇਰਲ ਦੇ ਕੁਝ ਜ਼ਿਲ੍ਹਿਆਂ ਦੇ ਲੋਕਾਂ ਦੀਆਂ ਮੁਸ਼ਕਲਾਂ ਆਉਣ ਵਾਲੇ ਕੁਝ ਦਿਨਾਂ ਵਿਚ ਹੋਰ ਵਧ ਸਕਦੀਆਂ ਹਨ। ਦਰਅਸਲ ਮੋਹਲੇਧਾਰ ਮੀਂਹ ਕਾਰਨ ਬਾਣਾਸੁਰਸਾਗਰ ਬੰਨ੍ਹ ਦਾ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਅਜਿਹੇ ਵਿਚ ਨਦੀਆਂ ਦੇ ਵੱਧਦੇ ਪਾਣੀ ਦੇ ਪੱਧਰ ਕਾਰਨ ਪਾਨਾਮਾਰਾਮ ਪੂਝਾ, ਕਰਮਨਥੋਡ ਨਦੀ ਅਤੇ ਕਬਾਨੀ ਨਦੀ ਸਮੇਤ ਨਦੀਆਂ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮੋਦੀ ਸਰਕਾਰ 'ਤੇ ਵਰ੍ਹੇ CM ਮਾਨ, ਕਿਹਾ- 400 ਪਾਰ ਤਾਂ ਕੀ ਬੇੜਾ ਪਾਰ ਹੀ ਨਹੀਂ ਹੋਇਆ
ਮਨੀ ਲਾਂਡਰਿੰਗ : ਸੁਪਰੀਮ ਕੋਰਟ ਨੇ ਰਾਕਾਂਪਾ ਨੇਤਾ ਨਵਾਬ ਮਲਿਕ ਨੂੰ ਦਿੱਤੀ ਜ਼ਮਾਨਤ
NEXT STORY