ਨਵੀਂ ਦਿੱਲੀ–ਉੱਤਰੀ ਭਾਰਤ 'ਚ ਕੜਾਕੇ ਦੀ ਠੰਡ ਦਾ ਕਹਿਰ ਬਰਕਰਾਰ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਦਸੰਬਰ ਦੀ ਠੰਡ ਦਾ ਇਹ ਹਾਲ ਹੈ ਕਿ ਇਹ 1901 ਤੋਂ ਬਾਅਦ ਦੂਜੀ ਵਾਰ ‘ਕੜਾਕੇਦਾਰ’ ਹੋ ਸਕਦੀ ਹੈ । ਇਹ ਦੂਜੀ ਵਾਰ ਹੈ ਕਿ ਸਾਲ ਦਾ ਆਖਰੀ ਮਹੀਨਾ ਇੰਨਾ ਠੰਡਾ ਰਿਹਾ ਹੋਵੇ। ਮੌਸਮ ਵਿਭਾਗ ਅਨੁਸਾਰ ਦਿੱਲੀ 'ਚ ਤਾਪਮਾਨ ਹੋਰ ਵੀ ਡਿੱਗ ਸਕਦਾ ਹੈ। ਦਿੱਲੀ 'ਚ ਲਗਾਤਾਰ 13ਵੇਂ ਦਿਨ ਹੱਡ-ਚੀਰਵੀਂ ਠੰਡ ਪੈ ਰਹੀ ਹੈ ਅਤੇ ਇਸ ਤੋਂ ਪਹਿਲਾਂ 1997 'ਚ ਅਜਿਹਾ ਹੋਇਆ ਸੀ ਜਦੋਂ ਇਸ ਤਰ੍ਹਾਂ ਦੀ ਲਗਾਤਾਰ 17 ਦਿਨ ਜ਼ੋਰਦਾਰ ਠੰਡ ਪਈ ਸੀ।
ਮੌਸਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਦਸੰਬਰ 'ਚ ਔਸਤ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਘੱਟ 1919, 1929, 1961 ਅਤੇ 1997 'ਚ ਰਿਹਾ ਹੈ। ਦਸੰਬਰ ਦੇ ਅਖੀਰ 'ਚ ਇਸ ਸਾਲ ਔਸਤ ਵੱਧ ਤੋਂ ਵੱਧ ਤਾਪਮਾਨ ਹੁਣ ਤੱਕ 19.85 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਇਹ 31 ਦਸੰਬਰ ਤੱਕ 19.15 ਡਿਗਰੀ ਸੈਲਸੀਅਸ ਹੋ ਜਾਣ ਦੀ ਸੰਭਾਵਨਾ ਹੈ। ਅਧਿਕਾਰੀ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ 1901 ਤੋਂ ਬਾਅਦ ਇਹ ‘ਦੂਜਾ ਸਭ ਤੋਂ ਠੰਡਾ ਦਸੰਬਰ’ ਹੋਵੇਗਾ। ਦਸੰਬਰ 1997 ਵਿਚ ਔਸਤ ਵੱਧ ਤੋਂ ਵੱਧ ਤਾਪਮਾਨ 17.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਰਿਜਨਲ ਸੈਂਟਰ ਦੇ ਡਿਪਟੀ ਡੀ.ਜੀ. ਡਾਕਟਰ ਕੁਲਦੀਪ ਸ਼੍ਰੀਵਾਸਤਵ ਅਨੁਸਾਰ ਉਤਰ ਪੱਛਮੀ ਹਵਾਵਾਂ ਲਗਾਤਾਰ ਦਿੱਲੀ ਆ ਰਹੀਆਂ ਹਨ ਅਤੇ ਉਪਰਲੇ ਸਤ੍ਹਾ 'ਤੇ ਬੱਦਲ ਛਾਏ ਹੋਏ ਹਨ, ਜਿਸ ਕਾਰਨ ਧੁੱਪ ਧਰਤੀ 'ਤੇ ਪਹੁੰਚ ਨਹੀਂ ਸਕਦੀ ਹੈ। ਇਸ ਕਾਰਨ ਦਿਨ ਦੇ ਸਮੇਂ ਠੰਡ ਘੱਟ ਨਹੀਂ ਹੋ ਰਹੀ ਹੈ। 31 ਦਸੰਬਰ ਤੋਂ ਤਾਪਮਾਨ 'ਚ ਕੁਝ ਸੁਧਾਰ ਹੋ ਸਕਦਾ ਹੈ।
ਅਗਲੇ 5 ਦਿਨਾਂ ਤੱਕ ਕੜਾਕੇ ਦੀ ਠੰਡ ਤੋਂ ਨਹੀਂ ਮਿਲੇਗੀ ਰਾਹਤ, ਬੇਹੱਦ ਖਰਾਬ ਹੋਈ ਦਿੱਲੀ ਦੀ ਹਵਾ
NEXT STORY