ਨਵੀਂ ਦਿੱਲੀ— ਭਾਰਤ ਅਤੇ ਚੀਨ ਦੀ ਖਿੱਚੋਤਾਣ ਵਿਚਾਲੇ ਮੋਦੀ ਸਰਕਾਰ ਨੇ ਦੇਸ਼ ਲਈ ਵੱਡਾ ਫੈਸਲਾ ਲਿਆ ਹੈ। ਮੋਦੀ ਸਰਕਾਰ ਨੇ ਦੇਸ਼ ਦੀ ਫ਼ੌਜੀ ਤਾਕਤ ਨੂੰ ਹੋਰ ਮਜ਼ਬੂਤ ਕਰਨ ਲਈ ਫੈਸਲਾ ਲਿਆ ਹੈ। ਰੱਖਿਆ ਮੰਤਰਾਲੇ ਵਲੋਂ ਲੜਾਕੂ ਜਹਾਜ਼ਾਂ ਦੀ ਖਰੀਦ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਵੀਰਵਾਰ ਭਾਵ ਅੱਜ ਹੋਈ ਬੈਠਕ 'ਚ ਰੋਸ ਤੋਂ 33 ਨਵੇਂ ਲੜਾਕੂ ਜਹਾਜ਼ਾਂ ਨੂੰ ਪ੍ਰਾਪਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸ 'ਚ 21 ਮਿਗ-29 ਅਤੇ 12 ਸੁਖੋਈ (ਐੱਸ. ਯੂ-30 ਐੱਮ. ਕੇ. ਆਈ.) ਲੜਾਕੂ ਜਹਾਜ਼ਾਂ ਦੀ ਖਰੀਦ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ 59 ਮਿਗ-29 ਲੜਾਕੂ ਜਹਾਜ਼ਾਂ ਦੇ ਅਪਗ੍ਰੇਡੇਸ਼ਨ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੀ ਕੁੱਲ ਲਾਗਤ 18,148 ਕਰੋੜ ਰੁਪਏ ਆਵੇਗੀ। ਇਹ ਮਹੱਤਵਪੂਰਨ ਫੈਸਲਾ ਵੀਰਵਾਰ ਭਾਵ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਰੱਖਿਆ ਅਧਿਗ੍ਰਹਿਣ ਪਰੀਸ਼ਦ (ਡੀ. ਏ. ਸੀ.) ਦੀ ਬੈਠਕ 'ਚ ਲਿਆ ਗਿਆ ਹੈ। ਰੱਖਿਆ ਅਧਿਗ੍ਰਹਿਣ ਪਰੀਸ਼ਦ ਨੇ ਕੁੱਲ ਮਿਲਾ ਕੇ 38 ਹਜ਼ਾਰ 900 ਕਰੋੜ ਰੁਪਏ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਮੋਦੀ ਸਰਕਾਰ ਦੇ ਇਸ ਫੈਸਲਾ ਨਾਲ ਭਾਰਤੀ ਰੱਖਿਆ ਤੰਤਰ ਹੋਰ ਮਜ਼ਬੂਤ ਹੋਵੇਗਾ।
ਦੱਸ ਦੇਈਏ ਕਿ ਭਾਰਤ-ਚੀਨ ਵਿਚਾਲੇ ਲੱਦਾਖ ਦੀ ਗਲਵਾਨ ਘਾਟੀ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਹਿੰਸਕ ਝੜਪ ਹੋਈ ਸੀ। ਇਸ ਹਿੰਸਕ ਝੜਪ 'ਚ ਸਾਡੇ 20 ਭਾਰਤੀ ਜਵਾਨ ਸ਼ਹੀਦ ਹੋ ਗਏ। ਭਾਰਤ ਅਤੇ ਚੀਨ 'ਚ ਤਣਾਅ ਬਰਕਰਾਰ ਹੈ। ਇਸ ਲਈ ਮੋਦੀ ਸਰਕਾਰ ਨੇ ਰੱਖਿਆ ਤਾਕਤ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਗਿਆ ਹੈ।
ਵਾਲ ਕੱਟਵਾਉਣ ਗਿਆ ਲਾੜਾ ਹੋਇਆ ਗਾਇਬ, ਵਿਆਹ ਦੀਆਂ ਤਿਆਰੀਆਂ ਵਿਚ ਹੀ ਰੁਕੀਆਂ
NEXT STORY