ਰੇਵਾੜੀ — ਰਾਮਪੁਰਾ ਥਾਣਾ ਖੇਤਰ ਦੇ ਪਿੰਡ ਠੋਠਵਾਲ 'ਚ ਆਪਣੇ ਖੇਤ ਗਏ ਕਿਸਾਨ ਨੂੰ ਕੁਝ ਲੋਕਾਂ ਨੇ ਪਹਿਲਾਂ ਤਾਂ ਕੁੱਟਿਆ ਫਿਰ ਫੰਦੇ ਨਾਲ ਲਟਕਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬੁੱਧਵਾਰ ਦੇ ਦਿਨ ਸਵੇਰੇ ਉਸਦੀ ਲਾਸ਼ ਖੇਤ 'ਚ ਇਕ ਦਰੱਖਤ ਨਾਲ ਲਟਕਦੀ ਮਿਲੀ। ਸੂਚਨਾ ਮਿਲਣ 'ਤੇ ਰਾਮਪੁਰਾ ਥਾਣਾ ਪੁਲਸ ਅਤੇ ਡੀ.ਐੱਸ.ਪੀ. ਹੈਡਕਵਾਟਰ ਗਜਿੰਦਰ ਕੁਮਾਰ ਮੌਕੇ 'ਤੇ ਪੁੱਜੇ ਅਤੇ ਦਰੱਖਤ ਤੋਂ ਲਾਸ਼ ਉਤਾਰ ਦੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨਰੇਸ਼ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਨਰੇਸ਼ ਨੂੰ ਪਹਿਲਾਂ ਕੁਝ ਲੋਕਾਂ ਨੇ ਕੁੱਟਿਆ ਫਿਰ ਉਸਨੂੰ ਫੰਦੇ ਨਾਲ ਲਟਕਾ ਕੇ ਮਾਰ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਠੋਠਵਾਲ ਨਿਵਾਸੀ ਨਰੇਸ਼ ਕੁਮਾਰ(45) ਫਸਲ ਦੀ ਰਖਵਾਲੀ ਕਰਨ ਲਈ ਖੇਤਾਂ 'ਚ ਬਣੀ ਝੋਂਪੜੀ 'ਚ ਸੌਂਦਾ ਸੀ। ਬੀਤੇ ਦਿਨ ਵੀ ਉਹ ਖੇਤ 'ਚ ਸੌਣ ਲਈ ਗਿਆ। ਬੁੱਧਵਾਰ ਸਵੇਰੇ ਉਸਦੀ ਲਾਸ਼ ਝੋਂਪੜੀ ਦੇ ਕੋਲ ਹੀ ਇਕ ਦਰੱਖਤ ਨਾਲ ਲਟਕਦੀ ਮਿਲੀ। ਸਵੇਰੇ ਗਜਿੰਦਰ ਦਾ ਪੁੱਤਰ ਚਾਹ ਲੈ ਕੇ ਖੇਤਾਂ 'ਚ ਗਿਆ ਤਾਂ ਇਸਦਾ ਪਤਾ ਲੱਗਾ।
ਮ੍ਰਿਤਕ ਦੇ ਭਰਾ ਗਜਰਾਜ ਨੇ ਦੱਸਿਆ ਕਿ ਨਰੇਸ਼ ਨੇ ਕੁਝ ਦਿਨ ਪਹਿਲਾਂ ਨੰਗਲੀ ਗੋਧਾ ਪਿੰਡ 'ਚ ਇਕ ਰਿਸ਼ਤਾ ਕਰਵਾਇਆ ਸੀ, ਜੋ ਕਿ ਕਿਸੇ ਗੱਲ ਨੂੰ ਲੈ ਕੇ ਟੁੱਟ ਗਿਆ ਅਤੇ ਇਸੇ ਨੂੰ ਲੈ ਕੇ ਕੁਝ ਦਿਨਾਂ ਤੋਂ ਬਹਿਸ-ਬਾਜ਼ੀ ਚਲ ਰਹੀ ਸੀ। ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਉਨ੍ਹਾਂ ਲੋਕਾਂ ਨੇ ਹੀ ਉਸਦੀ ਹੱਤਿਆ ਕੀਤੀ ਹੈ। ਡੀ.ਐੱਸ.ਪੀ. ਹੈੱਡਕਵਾਟਰ ਗਜਿੰਦਰ ਕੁਮਾਰ ਨੇ ਕਿਹਾ ਕਿ ਕੇਸ ਦਰਜ ਕਰ ਲਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।
ਉਤਰਾਖੰਡ-ਹਿਮਾਚਲ 'ਚ ਬਰਫ ਦਾ ਸੋਕਾ, ਹਿਮਾਲਿਆ ਦੇ 'ਓਮ' 'ਤੇ ਖਤਰਾ
NEXT STORY