ਨਵੀਂ ਦਿੱਲੀ —ਜਨਮ ਦਿਨ ਦੇ ਮੌਕੇ 'ਤੇ ਘੁੰਮਣ ਲਈ ਘਰੋਂ ਬਾਹਰ ਨਿਕਲਣਾ ਤਿੰਨ ਦੋਸਤਾਂ ਲਈ ਉਸ ਸਮੇਂ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਜਦੋਂ ਦੱਖਣੀ ਦਿੱਲੀ ਦੇ ਇਕ ਅਤਿਅੰਤ ਰੁਝੇਵਿਆਂ ਵਾਲੇ ਫਲਾਈਓਵਰ 'ਤੇ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ।
ਪੁਲਸ ਸੂਤਰਾਂ ਮੁਤਾਬਕ ਇਹ ਘਟਨਾ ਸੋਮਵਾਰ ਅੱਧੀ ਰਾਤ ਦੇ ਲੱਗਭਗ ਵਾਪਰੀ। ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਪਰ ਤਿੰਨੇ ਨੌਜਵਾਨ ਕ੍ਰਿਸ਼ਮੇ ਭਰੇ ਢੰਗ ਨਾਲ ਇਸ ਕਾਰ 'ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਉਣ 'ਚ ਸਫਲ ਰਹੇ। ਕਾਰ ਨੂੰ ਅੱਗ ਲੱਗਣ ਕਾਰਨ ਫਲਾਈਓਵਰ 'ਤੇ ਟ੍ਰੈਫਿਕ ਜਾਮ ਹੋ ਗਿਆ । ਤਿੰਨੇ ਦੋਸਤ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਇੰਡੀਆ ਗੇਟ ਵਲ ਜਾ ਰਹੇ ਸਨ।
ਯੋਗੀ ਕੈਬਨਿਟ ਨੇ ਵਧਾਈ ਅਧਿਆਪਕਾਂ ਦੀ ਤਨਖਾਹ, ਅਧਿਆਪਕ ਦਿਵਸ ਵਾਲੇ ਦਿਨ ਪੁਲਸ ਨੇ ਕੀਤਾ ਲਾਠੀਚਾਰਜ
NEXT STORY